Artical Books Éducation Featured India International News National News Non classé Poetry Political Punjab Punjabi Social Stories Story ਧਾਰਮਿਕ

ਮੈਸਾਚਿਊਸਟਸ ਸਟੇਟ ਦੇ ਸ਼ਹਿਰਾਂ ਵਲੋਂ ਨਿਸ਼ਾਨ ਸਾਹਿਬ ਝੁਲਾ ਕੇ ਸਿੱਖ ਕੌਮ ਅਤੇ ਖਾਲਸਾ ਸਾਜਨਾ ਦਿਵਸ ਨੂੰ ਦਿੱਤੀ ਮਾਨਤਾ- ਵਰਲਡ ਸਿੱਖ ਪਾਰਲੀਮੈਂਟ

ਅਪ੍ਰੈਲ 2022 : ਅਪ੍ਰੈਲ ਦਾ ਮਹੀਨਾ ਸਿੱਖ ਕੌਮ ਦੇ ਇਤਿਹਾਸ ਵਿਚ ਮਹੱਤਵਪੂਰਣ ਦਿਹਾੜਿਆਂ ਕਰਕੇ, ਸਿੱਖ ਐਪਰੀਸੀਏਸ਼ਨ ਅਤੇ ਅਵਰਨੈੱਸ ਮੰਥ ਵਜੋਂ ਜਾਣਿਆ ਜਾਂਦਾ ਹੈ ।
ਵਰਲਡ ਸਿੱਖ ਪਾਰਲੀਮੈਂਟ ਦੇ ਉਪਰਾਲੇ ਨਾਲ ਹੋਲਿਓਕ ਸਿਟੀ ਦੇ ਮੇਅਰ ਜੌਸ਼ ਗਾਰਸੀਆ ਅਤੇ ਚਿਕੋਪੀ ਸਿਟੀ ਦੇ ਮੇਅਰ ਜੌਹਨ ਵਿਆਉ ਨੇ ਲੋਕਲ ਸਿੱਖ ਨੁਮਾਇੰਦਿਆਂ ਨਾਲ ਮਿਲ ਕੇ ਦੋਵਾਂ ਸ਼ਹਿਰਾਂ ਦੇ ਸਿਟੀ ਹਾਲਾਂ ਉਪਰ ਸਿੱਖ ਨਿਸ਼ਾਨ ਸਾਹਿਬ ਝੁਲਾਇਆ ਗਿਆ।
ਸਥਾਨਕ ਸਿੱਖ ਆਗੂ ਗੁਰਨਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਕਿਹਾ “ਮੈਨੂੰ ਮਾਣ ਹੈ ਕੇ ਸਾਡੀ ਸਟੇਟ ਹਮੇਸ਼ਾ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਹੈ ਅਤੇ ਸਿੱਖ ਕੌਮ ਤੇ ਇਤਿਹਾਸ ਬਾਰੇ ਜਾਗਰੂਕਤਾ ਲਿਆਉਣ ਵਿਚ ਹਮੇਸ਼ਾ ਮੋਹਰੀ ਰਹਿੰਦੀ ਹੈ ”
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ “ਅਸੀਂ ਕਾਂਗਰਸਮੈਨ ਰਿਚਰਡ ਨੀਲ ਅਤੇ ਨਾਲ ਹੀ ਸਟੇਟ ਅਤੇ ਸਿਟੀ ਦੇ ਬਾਕੀ ਨੁਮਾਇੰਦਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਿਖਾਂ ਦੇ ਇਤਿਹਾਸਿਕ ਦਿਹਾੜਿਆਂ ਤੇ ਪ੍ਰੋਕਲੇਮੇਸ਼ਨ ਅਤੇ ਸਾੲੳਿਟੇਸ਼ਨ ਦੇ ਕੇ ਅਤੇ ਹਮੇਸ਼ਾ ਸਦਾ ਮਾਣ ਵਧਾਇਆ ਹੈ ”
ਇਸ ਸਮਾਗਮ ਵਿਚ ਬੋਸਟਨ ਅਤੇ ਕਨੈਕਟੀਕਟ ਤੋਂ ਬਹੁਤ ਸਾਰੇ ਸਿੱਖ ਲੀਡਰਾਂ ਨੇ ਹਿਸਾ ਲਿਆ।
ਨੋਰਵਿੱਚ ਸਿਟੀ ਕਾਉਂਸਿਲ ਦੇ ਮੇਂਬਰ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ “1984 ਵਿਚ ਦਰਬਾਰ ਸਾਹਿਬ ਤੇ ਹਮਲਾ ਅਤੇ ਸਿੱਖ ਨਸਲਕੁਸ਼ੀ ਨੇ ਇਤਿਹਾਸ ਨੂੰ ਇਕ ਐਸਾ ਮੋੜ ਦਿਤਾ ਜਿਸ ਤੋਂ ਬਾਅਦ ਸਿਖਾਂ ਨੇ 29 ਅਪ੍ਰੈਲ 1986 ਨੂੰ ਅਜਾਦ ਸਿੱਖ ਰਾਜ ਦਾ ਐਲਾਨ ਕਰ ਦਿਤਾ ”
ਸ. ਭਗਤ ਸਿੰਘ ਪੈਨਸਿਲਵੇਨੀਆ ਅਤੇ ਸ. ਬਲਜਿੰਦਰ ਸਿੰਘ ਨਿਊਯਾਰਕ ਅਤੇ ਹੋਰ ਸਿੱਖ ਲੀਡਰਾਂ ਨੇ ਭਾਰਤ ਵਿਚ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਬਾਰੇ ਚਾਨਣਾ ਪਾਇਆ ਅਤੇ ਕਿਹਾ ਕੇ ਅਮਰੀਕਾ ਵਰਗੇ ਦੇਸ਼ ਵਿਚ ਰਹਿਣ ਵਾਲੇ ਲੋਕ ਕਿਸਮਤ ਵਾਲੇ ਹਨ ਜਿਥੇ ਧਾਰਮਿਕ ਅਜਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਸੰਵਿਧਾਨ ਦੇ ਤਹਿਤ ਸੁਰੱਖਿਆ ਪ੍ਰਾਪਤ ਹੈ ।
ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ ਬੂਟਾ ਸਿੰਘ ਖੜੌਦ ਅਤੇ ਸ ਜੋਗਾ ਸਿੰਘ ਨੇ ਵੀ ਆਪਣੇ ਵਿਚਾਰ ਰਖੇ ਅਤੇ ਸਿੱਖ ਕੌਮ ਨੂੰ ਯੂਨਾਇਟੇਡ ਨੈਸ਼ਨਸ ਦੇ ਕਾਨੂੰਨ ਤਹਿਤ ਆਪਣੀ ਅਜਾਦੀ ਦੀ ਜਦੋਜਹਿਦ ਜਾਰੀ ਰੱਖਣ ਦੀ ਅਪੀਲ ਕੀਤੀ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸ ਹਰਜਿੰਦਰ ਸਿੰਘ ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ ਪ੍ਰਿਤਪਾਲ ਸਿੰਘ ਨੇ ਮੈਸਾਚਿਊਸਟਸ ਸਟੇਟ ਦੇ ਦੋ ਸ਼ਹਿਰਾਂ ਵਿੱਚ ਨਿਸ਼ਾਨ ਸਾਹਿਬ ਚੜਾਏ ਜਾਣ ਤੇ ਖੁਸ਼ੀ ਜ਼ਾਹਰ ਕਰਦਿਆਂ ਅਮਰੀਕਾ ਭਰ ਦੇ ਸਿੱਖਾਂ ਨੂੰ ਮੁਬਾਰਕਬਾਦ ਦਿੱਤੀ।
ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਸ ਜੋਗਾ ਸਿੰਘ ਤੇ ਜਰਨਲ ਸੈਕਟਰੀ ਮਨਪ੍ਰੀਤ ਸਿੰਘ ਨੇ ਕਿਹਾ “ਜਿਥੇ ਇੰਡੀਆ ਵਿਚ ਥਾਂ ਪੁਰ ਥਾਂ ਸਿਖਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ , ਅਤੇ ਹੁਣੇ ਹਿਮਾਚਲ ਪ੍ਰਦੇਸ਼ ਅਤੇ ਉਸ ਤੋਂ ਪਹਿਲਾਂ ਦਿੱਲੀ ਵਿਚ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ, ਉਥੇ ਹੀ ਵਿਦੇਸ਼ਾਂ ਵਿਚ ਸਿੱਖ ਕੌਮ ਜੋ ਹਮੇਸ਼ਾ ਮਨੁਖਤਾ ਦੀ ਸੇਵਾ ਵਿਚ ਮੋਹਰੀ ਰੋਲ ਨਿਬਾਉਂਦੀ ਹੈ, ਨੂੰ ਬਹੁਤ ਮਾਣ ਸਤਿਕਾਰ ਦਿਤਾ ਜਾਂਦਾ ਹੈ ਸਿੱਖ ਨਿਸ਼ਾਨ ਸਾਹਿਬ ਨੂੰ ਅਮਰੀਕਨ ਝੰਡੇ ਦੇ ਬਰਾਬਰ ਝੁਲਾ ਕੇ ਸਮੁੱਚੀ ਕੌਮ ਦਾ ਮਾਣ ਵਧਾਇਆ ਜਾ ਰਿਹਾ ਹੈ

Related posts

ਮੰਨਤ ਨੂਰ ਇੰਟਰਵਿਊ: ਲੌਂਗ ਲਾਚੀ ਵਾਲੀ ਗਾਇਕਾ ਨੂੰ ਮਿਊਜ਼ਿਕ ਕੰਪਨੀਆਂ ਨੇ ਨਜ਼ਰਅੰਦਾਜ਼ ਕਿਉਂ ਕੀਤਾ ?

INP1012

ਜ਼ੇਲੈਸਕੀ ਵੱਲੋਂ ਰੂਸੀ ਹਮਲਾ ‘ਨਸਲਕੁਸ਼ੀ’ ਕਰਾਰ

INP1012

ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ

INP1012

Leave a Comment