Artical Books Featured India International News National News Poetry Political Punjab Punjabi Sarcasm Social Stories Story ਧਾਰਮਿਕ

1️⃣4️⃣ ਅਪ੍ਰੈਲ,2022 1 ਵੈਸਾਖ,554 ਖਾਲਸਾ ਸਾਜਨਾ ਦਿਵਸ

1️⃣4️⃣ ਅਪ੍ਰੈਲ,2022 1 ਵੈਸਾਖ,554
ਖਾਲਸਾ ਸਾਜਨਾ ਦਿਵਸ
ਖਾਲਸਾ ਅਕਾਲ ਪੁਰਖ ਕੀ ਫ਼ੌਜ,
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।

ਵਿਸਾਖੀ ਨਾਮ,ਵਿਸਾਖ ਤੋ ਬਣਿਆ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਸਰਦੀਆਂ ਦੀ ਫਸਲ ਕੱਟਣ ਤੋ ਬਾਅਦ ਨਵੇ ਸਾਲ ਦੀਆਂ ਖੁਸੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਦਾ ਵੱਡਾ ਤਿਉਹਾਰ ਹੈ। ਇਹ ਖਰੀਫ ਦੀ ਫਸਲ ਦੇ ਪਕਣ ਦੀ ਖੁਸ਼ੀ ਦਾ ਪ੍ਰਤੀਕ ਹੈ।

ਇਸੇ ਦਿਨ 30 ਮਾਰਚ,1699 (1 ਵੈਸਾਖ) ਹੁਣ 14 ਅਪ੍ਰੈਲ, (2022 ਅਨੁਸਾਰ) ਨੂੰ ਦਸਵੇ ਪਾਤਸਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ।ਮਨੁੱਖਤਾ ਨੂੰ ਖਾਲਸੇ ਦੀ ਵਡਮੁੱਲੀ ਦਾਤ ਦੇਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਨੂੰ ਚੁਣਿਆ ਕਿਉਂਕਿ ਖਾਲਸੇ ਦਾ ਸੰਕਲਪ ਮਨੁੱਖਤਾ ਨੂੰ ਦੁੱਖਾਂ ਤੋਂ ਨਿਜਾਤ ਦਿਵਾਉਣ ਲਈ ਅਤੇ ਉਸ ਦੇ ਸਰਵਪੱਖੀ ਵਿਕਾਸ ਲਈ ਇਕ ਅਗੰਮੀ ਵਰਦਾਨ ਸੀ।

ਖਾਲਸਾ ਇਕ ਆਦਰਸ਼ ਪੁਰਖ ਹੈ। ਇਸ ਨੂੰ ਗੁਰਬਾਣੀ ਵਿਚ ਸਚਿਆਰ, ਗੁਰਮੁਖ,ਬ੍ਰਹਮ ਗਿਆਨੀ ਕਿਹਾ ਗਿਆ ਹੈ।

ਖਾਲਸਾ ਇਕ ਸਰਵਪੱਖੀ,ਸਰਬ ਪ੍ਰਕਾਰ ਦੇ ਸਦਗੁਣਾਂ ਨਾਲ ਭਰਪੂਰ, ਆਤਮ-ਵਿਸ਼ਵਾਸ, ਸਵੈ-ਨਿਰਭਰ ਤੇ ਸੰਪੂਰਨ ਮਨੁੱਖ ਹੈ।

ਖਾਲਸਾ ਸੰਤ ਵੀ ਹੈ ਤੇ ਸਿਪਾਹੀ ਵੀ,ਖਾਲਸਾ ਗੁਰੂ ਵੀ ਹੈ ਤੇ ਸਿੱਖ ਵੀ,ਖਾਲਸਾ ਗ੍ਰਹਿਸਥੀ ਵੀ ਹੈ ਤੇ ਯੋਗੀ ਵੀ,ਖਾਲਸਾ ਭਗਤ ਵੀ ਹੈ ਤੇ ਸੂਰਬੀਰ ਤੇ ਦਾਤਾਰ ਵੀ ਹੈ,ਖਾਲਸਾ ਦ੍ਰਿੜ੍ਹ ਵੀ ਹੈ ਤੇ ਨਿਮਰ ਵੀ ਹੈ,ਖਾਲਸਾ ਨਿਰਭੈ ਵੀ ਹੈ ਤੇ ਨਿਰਵੈਰ ਵੀ ਹੈ।

ਖਾਲਸਾ ਹਰ ਪ੍ਰਕਾਰ ਦੇ ਗਿਆਨ ਦਾ,ਸ਼ਕਤੀਆਂ ਦਾ ਭੰਡਾਰ ਹੈ,ਇਸ ਲਈ ਨਿਰੰਜਨ ਰੂਪ ਹੈ।ਇਹ ਇਕ ਅਜਿਹੀ ਸ਼ਖ਼ਸੀਅਤ ਹੈ, ਜਿਸ ਬਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਹੈ :
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ (ਅੰਗ 469 SGGS)

ਵਿਸਾਖੀ ਦੇ ਦਿਹਾੜੇ ਤੇ ਜਿਥੇ ਖਾਲਸੇ ਦੀ ਸਾਜਨਾ ਹੋਈ,ਇਸ ਪਵਿੱਤਰ ਅਸਥਾਨ ਤੇ ਅੱਜ”ਤਖਤ ਸ੍ਰੀ ਕੇਸਗੜ੍ਹ ਸਾਹਿਬ” ਸੁਸ਼ੋਭਿਤ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਸਿੱਖੀ ਧਾਰਨ ਲਈ ਸਿਰ ਦੇਣ ਦੀ ਸ਼ਰਤ ਰੱਖੀ ਸੀ,ਉਸੇ
”ਸਿਰੁ ਧਰਿ ਤਲੀ ਗਲੀ ਮੇਰੀ ਆਉ”
ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 30 ਮਾਰਚ,1699 ਵੈਸਾਖੀ ਵਾਲੇ ਦਿਨ ਭਰੇ ਦੀਵਾਨ ਵਿਚ ਸਿੱਖਾਂ ਕੋਲੋਂ ਸੀਸ ਦੀ ਮੰਗ ਕੀਤੀ।

ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਨ ”ਚੋਂ ਪੰਜ ਸਿੰਘ ਆਪਣਾ ਸੀਸ ਗੁਰੂ ਚਰਨਾਂ ਵਿਚ ਭੇਟ ਕਰਨ ਲਈ ਉੱਠੇ:-
ਭਾਈ ਦਇਆ ਰਾਮ,ਭਾਈ ਧਰਮ ਦਾਸ,ਭਾਈ ਹਿੰਮਤ ਚੰਦ,ਭਾਈ ਮੋਹਕਮ ਚੰਦ ਤੇ ਭਾਈ ਸਾਹਿਬ ਚੰਦ ਜੀ।
ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਨਵੇਂ ਵਸਤਰ ਤੇ ਸ਼ਸਤਰ ਪਹਿਨਾਏ।

ਖੰਡੇ ਬਾਟੇ ਦੀ ਪਾਹੁਲ ਪੰਜ ਬਾਣੀਆਂ ਪੜ ਕੇ ਹੱਥੀਂ ਤਿਆਰ ਕਰ ਕੇ ਉਨ੍ਹਾਂ ਨੂੰ ਛਕਾਈ ਤੇ ਆਪਣੇ ਪਿਆਰਿਆਂ ਦੀ ਪਦਵੀ ਦਿੱਤੀ,
ਸਭਨਾਂ ਦੇ ਨਾਵਾਂ ਨਾਲ ਸਿੰਘ ਲਾਇਆ ਗਿਆ।

ਨਵੇਂ ਨਾਂ ਰੱਖੇ ਗਏ:-
ਭਾਈ ਦਇਆ ਸਿੰਘ,ਭਾਈ ਧਰਮ ਸਿੰਘ,ਭਾਈ ਹਿੰਮਤ ਸਿੰਘ,ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ।

ਇਨ੍ਹਾਂ ਦਾ ਪੁਰਾਣਾ ਕੁਲ-ਵਰਣ ਨਾਸ ਕਰ ਕੇ ਜਾਤ-ਪਾਤ ਖਤਮ ਕਰਕੇ ਖਾਲਸੇ ਦਾ ਰੂਪ ਬਖ਼ਸ਼ਿਆ।ਫਿਰ ਇਨ੍ਹਾਂ ਪਾਸੋਂ ਆਪ ਖੰਡੇ ਦੀ ਪਾਹੁਲ ਛਕ ਕੇ ਗੁਰੂ ਚੇਲੇ ਦਾ ਫਰਕ ਮਿਟਾ ਦਿੱਤਾ।

ਭਾਈ ਗੁਰਦਾਸ ਜੀ ਨੇ ਲਿਖਿਆ:-
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।(ਵਾਰ 41:1)

ਉਝ ਖਾਲਸੇ ਦੀ ਸਾਜਨਾ 3 ਪੜਾਵਾਂ ਚ ਹੋਈ:-
1) ਗੁਰੂ ਨਾਨਕ ਦੇਵ ਜੀ ਤੋਂ ਸੁਰੂ ਹੋਈ,ਜਿਨਾ ਮਨੁਖਤਾ ਨੂੰ ਪਿਆਰ,ਸ਼ਾਂਤੀ, ਭਲਾਈ…..ਦਾ ਸੰਦੇਸ਼ ਦਿਤਾ ਜੋ ਖਾਲਸਾ ਸਾਜਨਾ ਦਾ ਪਹਿਲਾ ਭਾਗ ਸੀ।

2) ਗੁਰੂ ਅਰਜਨ ਦੇਵ ਜੀ ਦੀ ਸਹਾਦਤ ਤੋਂ ਬਾਦ ਖਾਲਸੇ ਦਾ ਦੂਜਾ ਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੇਸ਼ ਕੀਤਾ ਤੇ ਖਾਲਸੇ ਨੂੰ ਕਿਰਪਾਨ/ਸ਼ਾਸਤਰ ਧਾਰ ਕੇ ਜੁਲਮ ਦਾ ਟਾਕਰਾ ਕਰਨ ਲਈ ਲਾਮਬੰਦ ਕੀਤਾ, ਮੀਰੀ ਪੀਰੀ ਦਾ ਸਿਧਾਂਤ ਦਿਤਾ,
ਬਾਕੀ ਪਹਿਲਾ ਦੀ ਤਰਾਂ ਹੀ ਰਿਹਾ,ਮੁਢਲਾ ਭਗਤੀ ਦਾ ਸਿਧਾਂਤ ਬਦਲੀ ਨਹੀ ਕੀਤਾ,ਫੋਜ਼ ਤਿਆਰ ਕੀਤੀ ਤੇ ਮੁਗਲ ਸ਼ਾਸਕਾਂ ਦਾ ਮੁਕਾਬਲਾ ਕੀਤਾ

3) ਤੀਜਾ ਤੇ ਸਪੂਰਨ ਖਾਲਸਾ ਦਸਮੇਸ਼ ਪਿਤਾ ਨੇ ਲੋਕਾਈ/ਸਿਖਾਂ ਨੂੰ ਦਿਤਾ ਜਿਸ ਚ ਗੁਰੂ ਸਾਹਿਬ ਨੇ ਸਮਾਨਤਾ,ਆਜ਼ਾਦੀ,ਇਨਸਾਫ਼,ਪਿਆਰ,ਸ਼ਾਂਤੀ ਤੇ ਧਾਰਮਿਕ ਮਰਯਾਦਾ ਦਿਤੀ ਤੇ ਖਾਲਸਾ ਫੋਜ਼ ਬਣਾਈ।
ਸੰਤ ਸਿਪਾਹੀ ਖਾਲਸਾ ਤਿਆਰ ਕੀਤਾ:-
☬ ਸਾਰੇ ਦੇਸ਼ ਚ ਸੁਨੇਹੇ ਭੇਜ ਕੇ,ਸਿਖ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕਤਰ ਕੀਤੇ
☬ ਪੰਜ ਪਿਆਰਿਆਂ ਨੇ ਸੀਸ ਭੇਟ ਕੀਤੇ
☬ ਅੰਮ੍ਰਿਤ ਤਿਆਰ ਕਰਕੇ ਛਕਾਇਆ ਗਿਆ ਤੇ ਨਾਮ ਦੇ ਨਾਲ ਸਿੰਘ ਜੋੜਿਆ,ਔਰਤ ਨਾਲ ਕੋਰ ਜੋੜਿਆ।

ਉਨਾ ਸਾਰੇ ਜਾਤੀਆਂ ਦੇ ਲੋਕਾਂ ਨੂੰ ਇੱਕੋ ਹੀ ਬਾਟੇ ਚੋ ਅਮ੍ਰਿਤ ਛਕਾ ਕਰ ਕੇ ਪੰਜ ਪਿਆਰੇ ਸਾਜੇ,ਇਹ ਪੰਜ ਪਿਆਰੇ ਇਕ ਜਾਤੀ ਜਾਂ ਸਥਾਨ ਦੇ ਨਹੀ ਸਨ, ਬਲਿਕ ਵੱਖ-ਵੱਖ ਜਾਤੀ,ਕੁੱਲ ਅਤੇ ਸਥਾਨਾਂ ਦੇ ਸਨ,ਜਿਹਨਾ ਦੇ ਨਾਮ ਨਾਲ ਸਿੰਘ ਲ਼ਾਇਆ ਗਿਆ। ਰਹਿਤ ਮਰਿਆਦਾ ਦਸੀ ਗੲੀ।

☬ ਓਪ੍ਰੰਤ ਆਪ ਵੀ ਪੰਜ ਪਿਆਰਿਆ ਤੋ ਅਮ੍ਰਿਤ ਦੀ ਦਾਤ ਲਈ
☬ ਤੇ ਪਿਛਲੇ ਧਰਮ,ਕਰਮ,ਕੁਲ,ਭਰਮ,ਸ਼ਰਮ ਦਾ ਨਾਸ਼ ਕੀਤਾ

ਖਾਲਸਾ:-
☬ਤੰਬਾਕੂ,ਮੀਟ,ਨਸ਼ੇ ਦੀ ਵਰਤੋਂ ਨੀ ਕਰੇਗਾ
☬ਸਰੀਰ ਦੇ ਕਿਸੇ ਵੀ ਭਾਗ ਤੋਂ ਕੇਸ਼ ਨਹੀ ਕਟੇਗਾ
☬ਆਪਣੀ ਪਤਨੀ ਤੋਂ ਬਿਨਾ ਹੋਰ ਕਿਸੇ ਔਰਤ ਨਾਲ ਸੰਭੋਗ ਨਹੀ ਕਰੇਗਾ ☬ਕੇਸ਼,ਕੰਘਾ,ਕੜਾ,ਕਿਰਪਾਨ,ਕਛਹਿਰਾ ਹਮੇਸ਼ਾਂ ਧਾਰਨ ਕਰੇਗਾ,ਅਡ ਨਹੀਂ ਕਰੇਗਾ।

ਖਾਲਸੇ ਦਾ ਲੋਕ ਧਰਮ,ਨੇਕੀ ਅਤੇ ਭਲਾਈ ਦੇ ਲਈ ਹਰ ਸਮੇ ਤਤਪਰ ਰਹਿਣਾ ਹੈ,ਇਸ ਤਰਾਂ ਗੁਰੂ ਸਾਹਿਬ ਨੇ ਵਿਸਾਖੀ ਵਾਲੇ ਦਿਨ 1699 ਚ ਸੰਪੂਰਨ ਖਾਲਸਾ ਸਾਜਿਆ,

ਤੇ ਇਹ ਖਾਲਸਾ ਕੀ ਕਰੇਗਾ:-
☬ਸਿਰਫ ਇਕ ਅਕਾਲ ਪੁਰਖ ਨੂੰ ਧਿਆਵੇਗਾ,
☬ਦਸ ਗੁਰੂ ਸਾਹਿਬ ਦੀਆਂ ਸਿਖਿਆਵਾਂ ਦਾ ਪਾਲਣ ਕਰੇਗਾ ਤੇ ਇਕ ਗੁਰੂ ਤੇ ਹੀ ਆਸ/ਟੇਕ ਰਖੇਗਾ,
☬ਦੂਜੇ ਧਰਮਾ ਦਾ ਸਤਿਕਾਰ ਕਰੇਗਾ,ਪਰ ਆਪਣੇ ਧਰਮ ਚ ਪੱਕਾ ਰਹੇਗਾ,
☬ਕੋਈ ਵੀ ਕਾਰਜ ਸੁਰੂ ਕਰਨ ਤੋਂ ਪਹਿਲਾਂ ਗੁਰੂ ਅਗੇ ਅਰਦਾਸ ਕਰ ਕੇ ਆਸ਼ੀਰਵਾਦ ਲਵੇਗਾ,
☬ਆਪ ਪੰਜਾਬੀ ਪੜੇਗਾ/ਸਿਖੇਗਾ ਤੇ ਬਚਿਆਂ ਦੇ ਲਈ ਵੀ ਪ੍ਰਬੰਧ ਕਰੇਗਾ ਤਾਂ ਕੇ ਗੁਰਬਾਣੀ ਪੜੀ ਜਾ ਸਕੇ,
☬ਕਿਰਤ ਕਰਨਾ,ਵੰਡ ਛਕਣਾ ਤੇ ਨਾਮ ਜਪਣਾ

ਇਸ ਖਾਲਸੇ ਨੇ ਕੀ ਨਹੀ ਕਰਨਾ-
-ਪੁੱਤਰ/ਪੁਤੱਰੀ ਚ ਫਰਕ ਨੀ ਕਰਨਾ,
-ਦਿਖਾਵੇ ਦਾ ਜੀਵਨ ਬਸਰ ਨਾ ਕਰਕੇ,ਸਧਾਰਨ ਜੀਵਨ ਬਸਰ ਕਰੇਗਾ,
-ਦੂਜਿਆ ਦਾ ਹੱਕ ਨਹੀ ਮਾਰਨਾ
-ਸਿਖ ਕਦੇ ਵੀ ਮੰਗੇਗਾ ਨਹੀ, ਚੋਰੀ ਨਹੀ ਕਰੇਗਾ, ਜੁਆ ਨਹੀ ਖੇਡੇਗਾ
-ਕੇਸਾ ਦੀ ਬੇਅਦਬੀ ਨਹੀ ਕਰੇਗਾ, ਸਿਰ ਹਮੇਸਾ ਢੱਕ ਕੇ ਰਖੇਗਾ
-ਜਾਤ-ਪਾਤ ਨੂੰ ਨਹੀ ਮਨੇਗਾ
-ਪਹਿਲੀ ਪਤਨੀ ਹੁੰਦੇ ਦੂਜੀ ਸ਼ਾਦੀ ਨਹੀ ਕਰੇਗਾ
-ਆਪਣੇ ਮਤਲਬ ਲਈ ਸਮਾਜ ਦੀ ਸੇਵਾ ਨਹੀ ਕਰਨੀ ਸਗੋ ਨਿਸ਼ਕਾਮ ਸੇਵਾ ਕਰੇਗਾ

ਪੁਰਾਣੇ ਰੀਤੀ-ਰਿਵਾਜ ਚ ਗ੍ਰਸਤ ਲੋਕ ਜੋ ਕਮਜੋਰ ਅਤੇ ਸਾਹਸਹੀਨ ਹੋ ਚੁੱਕੇ ਲੋਕ ਸਨ, ਸਦੀਆਂ ਦੀ ਰਾਜਨੀਤਕ/ਮਾਨਿਸਕ ਗੁਲਾਮੀ ਦੇ ਕਾਰਨ ਕਾਇਰ ਹੋ ਚੁੱਕੇ ਸਨ।
ਨੀਵੀ ਜਾਤੀ ਦੇ ਸਮਝੇ ਜਾਣ ਵਾਲੇ ਲੋਕ ਜਿਨਾ ਨੂੰ ਸਮਾਜ ਛੋਟਾ ਸਮਝਦਾ ਸੀ,ਦਸਮੇਸ ਪਿਤਾ ਨੇ ਅਮ੍ਰਿਤ ਛਕਾ ਕੇ ਸ਼ੇਰ ਬਣਾ ਦਿਤਾ।

ਇਸ ਤਰਾਂ ਵੈਸਾਖ,1699 ਨੂੰ ਸ੍ਰੀ ਕੇਸਗੜ ਸਾਹਿਬ (ਸ੍ਰੀ ਆਨੰਦਪੁਰ ਸਾਹਿਬ)ਵਿਖੇ ਸ੍ਰੀ ਗੁਰੂ ਗੋਬਿੰੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ/ਸਾਜਨਾ ਕਰ ਕੇ ਮੁਗਲਈ ਅੱਤਿਆਚਾਰਾ ਨੂੰ ਸਮਾਪਤ ਕੀਤਾ।

ਔਖੇ ਹਾਲਾਤ ਵਿਚ ਵੀ ਚੜ੍ਹਦੀ ਕਲਾ ”ਚ ਰਹਿੰਦਿਆਂ ਸਾਹਮਣਾ ਕਰਨ ਦੀ ਦਾਤ ਸਿਰਫ ਤੇ ਸਿਰਫ ਖਾਲਸੇ ਨੂੰ ਹੀ ਪ੍ਰਾਪਤ ਹੈ।

ਅੱਜ ਲੋੜ ਹੈ ਪੰਥਕ ਸੰਸਥਾਵਾਂ,ਸਿੱਖ ਸੰਪਰਦਾਵਾਂ, ਸਭਾ ਸੁਸਾਇਟੀਆਂ,ਸਿਆਸੀ ਤੇ ਧਾਰਮਿਕ ਆਗੂਆਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ,

ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲ ਸਕੀਏ ਅਤੇ ਆਪਣੀਆਂ ਮਹਾਨ ਪ੍ਰੰਪਰਾਵਾਂ ਅਨੁਸਾਰ ਸਿੱਖੀ ਸਰੂਪ ਤੇ ਚੰਗੇ ਕਿਰਦਾਰ ਵਾਲੀ ਬਣਾ ਸਕੀਏ।

ਹਰ ਸਿਖ ਦਾ ਅਮ੍ਰਿਤਧਾਰੀ ਹੋਣਾ ਜਰੂਰੀ ਹੈ

ਖਾਲਸੇ ਬਾਰੇ ਵਖ-ਵਖ ਬੁਧੀਜੀਵੀਆ ਲੇਖਕਾਂ ਦੇ ਵਿਚਾਰ:-

ਡਾ. ਗੰਡਾ ਸਿੰਘ ਅਨੁਸਾਰ ‘ਗਊਆਂ ਸ਼ੇਰ ਬਣ ਗਈਆਂ ਅਤੇ ਵੱਢ ਖਾਣੇ ਜਾਨਵਰਾਂ ਦਾ ਹੁਣ ਕੋਈ ਖ਼ਤਰਾ ਨਾ ਰਿਹਾ।’

ਡਾ. ਜੇ. ਐੱਸ. ਗਰੇਵਾਲ ਅਨੁਸਾਰ ‘ਖਾਲਸੇ ਦੀ ਸਿਰਜਣਾ ਕਰ ਕੇ ਗਰੂ ਸਾਹਿਬ ਜੀ ਨੇ ਸਿੱਖ ਪੰਥ ਨੂੰ ਬਾਹਰ ਦੀ ਦਖਲਅੰਦਾਜ਼ੀ ਨੂੰ ਸ਼ਕਤੀ ਨਾਲ ਰੋਕਣ ਦੇ ਯੋਗ ਬਣਾ ਦਿੱਤਾ। ਸਿੱਖਾਂ ਨੂੰ ਜੀਵਨ ਬਲੀਦਾਨ ਕਰ ਕੇ ਆਪਣੇ ਅਧਿਕਾਰਾਂ ਦੀ ਰਾਖੀ ਦਾ ਰਾਹ ਦੱਸਿਆ।’

ਡਾ. ਮੈਕਲੋਡ ਅਨੁਸਾਰ ‘ਇਨ੍ਹਾਂ ਪੰਜ ਗੁਰਸਿੱਖਾਂ ਨਾਲ ਗੁਰੂ ਸਾਹਿਬ ਜੀ ਨੇ ਖਾਲਸਾ ਨਾਮੀ ਨਵੇਂ ਭਾਈਚਾਰੇ ਦੀ ਨੀਂਹ ਰੱਖੀ।’

ਡਾ. ਗੋਕਲ ਚੰਦ ਨਾਰੰਗ ਅਨੁਸਾਰ ਜਾਤ-ਪਾਤ ਤੋੜ ਕੇ ਸਾਰਿਆਂ ਨੂੰ ਇਕੋ ਜਿਹੇ ਹਕੂਕ ਦੇ ਕੇ, ਇਕੋ ਪੂਜਾ ਅਸਥਾਨ, ਇਕੋ ਬਾਟੇ ‘ਚ ਸਾਰੀਆਂ ਜਾਤਾਂ ਨੂੰ ਅੰਮ੍ਰਿਤ ਛਕਾ ਕੇ ਸਾਰਿਆਂ ਨੂੰ ਇਕੋ ਜਿਹੀ ਰਹਿਤ-ਮਰਿਆਦਾ ਦੇ ਕੇ ਸਾਂਝੇ ਆਦਰਸ਼ਾਂ ਲਈ ਇਕੱਠਾ ਕਰ ਸਿੱਖਾਂ ਵਿਚ ਨਾ ਭੰਗ ਹੋਣ ਵਾਲੀ ਏਕਤਾ ਪੈਦਾ ਕੀਤੀ ਤੇ ਇਕ ਲੜੀ ‘ਚ ਪਿਰੋ ਦਿੱਤਾ।’

ਸੋ ਵੀਰੋ/ਭੇਣੋ ਬੇਨਤੀ ਹੈ-
ਅਮ੍ਰਿਤ ਛਕੋ,ਸਿੰਘ ਸਜੋ ਤੇ ਗੁਰੂ ਦੀਆ ਖੁਸੀਆਂ ਪ੍ਰਾਪਤ ਕਰੋ
ਗੁਰਬਾਣੀ ਚ ਤੇ ਹੋਰ ਭੁਲਾਂ ਚੁਕਾਂ ਦੀ ਮੁਆਫੀ ਜੀ।
ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਜੀ।

ਪੰਜ ਕਕਾਰ ਤੇ ਓਹਨਾ ਦੀ ਮਹੱਤਤਾ

ਕੇਸ—-
ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ।

ਕੰਘਾ—-
ਕੰਘਾ ਕੇਸਾਂ ਦੀ ਸਫਾਈ ਸੰਭਾਲ ਵਾਸਤੇ ਸਿੱਖਾਂ ਦੁਆਰਾ ਵਰਤਿਆ ਜਾਂਦਾ ਹੈ ਅਤੇ ਇਸ ਨੂੰ ਕੇਸਾਂ ਵਿੱਚ ਰੱਖਿਆ ਜਾਂਦਾ ਹੈ। ਕੰਘਾ ਜਿੱਥੇ ਕੇਸਾਂ ਦੀ ਸਫਾਈ ਕਰਦਾ ਹੈ, ਉੱਥੇ ਸਾਨੂੰ ਦਰਸਾਉਂਦਾ ਹੈ ਕਿ ਕੇਸਾਂ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਕੀਤੀ ਜਾਏ।

ਕੜਾ—-
ਕੜਾ ਦਰਸਾਉਂਦਾ ਹੈ ਕਿ ਸਿੱਖ ਹੁਣ ਗੁਰੂ ਵਾਲਾ ਬਣ ਗਿਆ ਹੈ ਅਤੇ ਇਸ ਪ੍ਰਤਿਗਿਆ ਨੂੰ ਨਿਭਾਉਣ ਲਈ ਸਿੱਖ ਦੇ ਅੰਦਰ ਲੋਹੇ ਵਰਗੀ ਦ੍ਰਿੜਤਾ ਅਤੇ ਬਲ ਪੈਦਾ ਹੋਣਾ ਚਾਹੀਦਾ ਹੈ। ਕੜਾ ਸੁਚੇਤ ਕਰਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ ਅਤੇ ਹੁਣ ਉਸ ਨੇ ਗੁਰਮਤ ਦੇ ਨਿਯਮ ਪਾਲਣੇ ਹਨ ਅਤੇ ਕੋਈ ਕੁਕਰਮ ਨਹੀਂ ਕਰਨਾ.

ਕਿਰਪਾਨ—–
ਕਿਰਪਾਨ ਗੁਰੂ ਸਾਹਿਬ ਦੀ ਬਖਸ਼ਸ਼ ਅਤੇ ਹਉਮੇ ਤੇ ਹੰਕਾਰ ਨੂੰ ਮਾਰਨ ਵਾਲੀ ਸ਼ਕਤੀ ਦਾ ਚਿਨ੍ਹ ਹੈ। ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਰੀਰ ਤੇ ਧਾਰਨ ਕਰਨੀ ਹੈ। ਬੁਰਾਈਆਂ ਦੇ ਅਧੀਨ ਭੈੜੇ ਮਨੁੱਖ ਜੁਲਮ ਕਰਦੇ ਹਨ, ਉਨ੍ਹਾਂ ਤੋਂ ਆਪਣੇ ਆਪ ਦੀ ਅਤੇ ਮਾਨਵਤਾ ਦੀ ਰੱਖਿਆ ਕਰਨ ਦੀ ਪ੍ਰੇਰਨਾ ਕਰਦੀ ਹੈ।

ਕਛਹਿਰਾ—-
ਕਛਹਿਰਾ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਪਹਿਨਣਾ ਜਰੂਰੀ ਹੈ। ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਕਰਨ ਦੀ ਸਿੱਖਿਆ ਦਿੰਦੀ ਹੈ.
ਅੰਮ੍ਰਿਤ ਛਕੋ ਸਿੰਘ ਸਜ਼ੋ

ਪੰਜ ਪਿਆਰੇ:

ਭਾਈ ਦਯਾ ਸਿੰਘ ਜੀ
ਭਾਈ ਦਯਾ ਸਿੰਘ ਪੰਜਾਂ ਪਿਆਰਿਆਂ ਵਿਚੋਂ ਪਹਿਲੇ ਸਥਾਨ ਤੇ ਹਨ। ਆਪ ਦੇ ਪਿਤਾ ਦਾ ਨਾਮ ਮਈਆ ਰਾਮ ਜੀ ਅਤੇ ਮਾਤਾ ਦਾ ਨਾਮ ਸੋਭਾ ਦੇਵੀ ਜੀ ਹੈ। ਆਪ ਦਾ ਜਨਮ (1725) ਬਿ:, ਫੱਗਣ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ ਛੱਤ੍ਰੀ ਵੰਸ਼ ਚ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਆਪ (13) ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਏ। (1765) ਬਿ: ਅੱਸੂ ਨੂੰ ਅਬਚਲ ਨਗਰ ਹਜੂਰ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਏ।

ਭਾਈ ਧਰਮ ਸਿੰਘ ਜੀ
ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਹਨ। ਆਪ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ ਮਾਤਾ ਦਾ ਨਾਮ ਅਨੰਤੀ ਜੀ ਸੀ। ਆਪ ਜਟ ਜਾਤ ਦੇ ਦਿੱਲੀ ਸ਼ਹਿਰ ਦੇ ਵਸਨੀਕ ਸਨ। ਆਪ ਜੀ ਦਾ ਜਨਮ (1727) ਬਿ: (13) ਵਿਸਾਖ ਦਿਨ ਸੋਮਵਾਰ ਹੋਇਆ ਸੀ। ਆਪ (25) ਸਾਲ ਦੀ ਉਮਰ ਵਿੱਚ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਏ। ਆਪ (1768) ਬਿ: ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਏ।

ਭਾਈ ਹਿੰਮਤ ਸਿੰਘ ਜੀ
ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਹਨ। ਆਪ ਦੇ ਪਿਤਾ ਦਾ ਨਾਮ ਮਾਲ ਦੇਉ ਜੀ ਅਤੇ ਮਾਤਾ ਨਾਲ ਦੇਈ ਜੀ ਸਨ। ਆਪ ਜਗਨਨਾਥ ਦੇ ਵਾਸੀ ਸਨ ਅਤੇ ਝੀਵਰ ਜਾਤੀ ਦੇ ਸਨ। ਆਪ ਦੇ ਮਾਤਾ-ਪਿਤਾ ਨੌਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ। ਆਪ ਦਾ ਜਨਮ (1721) ਬਿ: ਜੇਠ (15)ਨੂੰ ਹੋਇਆ। ਆਪ (1761) ਬਿ: ਵਿੱਚ ਸ੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ।

ਭਾਈ ਮੋਹਕਮ ਸਿੰਘ ਜੀ
ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਚੌਥੇ ਸਥਾਨ ਤੇ ਹਨ। ਆਪ ਦੇ ਪਿਤਾ ਦਾ ਨਾਮ ਜਗਜੀਵਨ ਰਾਏ ਜੀ ਅਤੇ ਮਾਤਾ ਦਾ ਨਾਮ ਸੰਭਲੀ ਜੀ ਹੈ। ਆਪ ਦਾ ਜਨਮ (1736) ਬਿ: (5) ਚੇਤਰ ਨੂੰ ਹੋਇਆ। ਆਪ (15) ਸਾਲ ਦੀ ਉਮਰ ਵਿੱਚ ਮਾਤਾ-ਪਿਤਾ ਸਮੇਤ ਦਸਵੀ ਪਾਤਸ਼ਾਹੀ ਜੀ ਦੀ ਸ਼ਰਨ ਵਿੱਚ ਆਏ ਸੀ।ਆਪ (1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।

ਭਾਈ ਸਾਹਿਬ ਸਿੰਘ ਜੀ
ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਪੰਜਵੇਂ ਸਥਾਨ ਤੇ ਹਨ। ਆਪ ਦੇ ਪਿਤਾ ਦਾ ਨਾਮ ਗੁਰ ਨਰੈਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਆਪ ਦਾ ਜਨਮ (1732) ਬਿ: (5) ਮੱਘਰ ਨੂੰ ਹੋਇਆ। ਆਪ ਬਿਰਦਪੁਰ ਦੇ ਵਾਸੀ ਸਨ। ਮਾਤਾ-ਪਿਤਾ ਨੇ ਆਪ ਨੂੰ (11) ਸਾਲ ਦੀ ਉਮਰ ਵਿੱਚ ਦਸਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਚੜ੍ਹਾਏ ਸੀ। ਆਪ (1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।

ਵੀਰੋ/ਭੇਣੋ ਬੇਨਤੀ ਹੈ- ਅਮ੍ਰਿਤ ਛਕੋ,ਸਿੰਘ ਸਜੋ ਤੇ ਗੁਰੂ ਦੀਆ ਖੁਸੀਆਂ ਪ੍ਰਾਪਤ ਕਰੋ
ਗੁਰਬਾਣੀ ਚ ਤੇ ਹੋਰ ਭੁਲਾਂ ਚੁਕਾਂ ਦੀ ਮੁਆਫੀ ਜੀ।
ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਜੀ।

Related posts

2️⃣1️⃣ ਅਪ੍ਰੈਲ,1981-ਸਿੱਖਸ ਆਰ ਏ ਨੇਸ਼ਨ

INP1012

ਜ਼ੇਲੈਸਕੀ ਵੱਲੋਂ ਰੂਸੀ ਹਮਲਾ ‘ਨਸਲਕੁਸ਼ੀ’ ਕਰਾਰ

INP1012

2️⃣5️⃣,ਅਪ੍ਰੈਲ 1923 ਅੰਗਰੇਜ਼ ਸਰਕਾਰ ਦੁਆਰਾ ਬੱਬਰਾਂ ਦੀ ਗ੍ਰਿਫਤਾਰੀ ਲਈ ਦੂਜਾ ਐਲਾਨਨਾਮਾ ਜਾਰੀ ਕੀਤਾ ਗਿਆ।

INP1012

Leave a Comment