Artical Books Éducation Featured India International News National News Political Punjab Punjabi Social Stories

2️⃣2️⃣ ਅਪ੍ਰੈਲ ,1775 ਦਿੱਲੀ ਫ਼ਤਹਿ ਦਿਵਸ ਚੋ

2️⃣2️⃣ ਅਪ੍ਰੈਲ ,1775
ਦਿੱਲੀ ਫ਼ਤਹਿ ਦਿਵਸ ਚੋ

ਸਿਖਾਂ ਦੀਆਂ ਸਾਝੀ ਫੋਜ਼ਾ (ਦਲ ਖਾਲਸਾ) ਨੇ ਅਜ ਦੇ ਦਿਨ 22 ਅਪ੍ਰੈਲ,1775 ਨੂੰ ਕੁੰਜਪੁਰਾ ਨੇੜਿਉਂ ਜਮਨਾ ਨਦੀ ਪਾਰ ਕਰਕੇ

15 ਜੁਲਾਈ,1775 ਨੂੰ ਦਿੱਲੀ ਦੇ ਹੀ ਪਹਾੜ ਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ। ਇਸ ਤੋਂ ਬਾਅਦ 50,000 ਦੀ ਗਿਣਤੀ ਵਾਲੇ ਦਲ ਖਾਲਸਾ ਨੇ ਦਿੱਲੀ ਵੱਲ ਕੂਚ ਕੀਤਾ ਸੀ।

ਸਿੱਖ ਕੌਮ ਨੇ ਬੜਾ ਨਿਰਾਲਾ ਇਤਿਹਾਸ ਸਿਰਜਿਆ ਹੈ, ਪਰ ਉਸ ਇਤਿਹਾਸ ਨੂੰ ਸਾਂਭਣਾ ਸਿੱਖ ਕੌਮ ਦੇ ਹਿੱਸੇ ਨਹੀਂ ਆਇਆ।ਕਿਉਂਕਿ ਸਿਦਕ,ਮਿਹਨਤ, ਦ੍ਰਿੜ੍ਹ ਇਰਾਦੇ,ਲਗਨ,ਅਣਖ ਤੇ ਗੈਰਤ ਵਰਗੇ ਗੁਣਾਂ ਕਾਰਨ ਪੂਰੀ ਦੁਨੀਆ ਵਿਚ ਆਪਣਾ ਸਿੱਕਾ ਮੰਨਵਾ ਚੁੱਕੀ ਸਿੱਖ ਕੌਮ ਵੱਲੋਂ ਵੱਖ-ਵੱਖ ਸਮਿਆਂ ‘ਤੇ ਮਾਰੀਆਂ ਮੱਲਾਂ ਜਾਂ ਫਿਰ ਕੀਤੇ ਵੱਡੇ ਕਾਰਨਾਮਿਆਂ ਨੂੰ ਪੂਰੀ ਤਰ੍ਹਾਂ ਸਾਂਭ ਕੇ ਚੰਗੇ ਤਰੀਕੇ ਨਾਲ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਘਾਟ ਕਾਰਨ ਜ਼ਿਆਦਾਤਰ ਅਸੀ ਲੋਕ ਵੱਡੀਆਂ ਤੇ ਅਹਿਮ ਘਟਨਾਵਾਂ ਤੋਂ ਅਨਜਾਣ ਹੀ ਹਾਂ।

ਸੰਨ 1783 ਨੂੰ ਸਿੱਖਾਂ ਵੱਲੋਂ ਤਿੰਨ ਬਹਾਦਰ ਜਰਨੈਲਾਂ ਦੀ ਅਗਵਾਈ ਹੇਠ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖਾਂ ਉੱਪਰ ਜ਼ੁਲਮ ਢਾਹੁਣ ਵਾਲੇ ਹਾਕਮਾਂ ਨੂੰ ਵੰਗਾਰਨਾ ਇਕ ਵੱਡੀ ਇਤਿਹਾਸਕ ਘਟਨਾ ਹੈ,ਜਿਸ ਬਾਰੇ ਬਹੁਤੇ ਸਿੱਖ ਨਹੀਂ ਜਾਣਦੇ:-

ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਭਰ ਵਿੱਚ ਜਿਥੇ ਵੀ ਗਏ,ਲੋਕਾਂ ਨੂੰ ਇਕ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕਰਨ ‘ਤੇ ਜ਼ੋਰ ਦਿੱਤਾ।ਗੁਰੂ ਜੀ ਜਿਥੇ ਵੀ ਜਾਂਦੇ, ਉਥੇ ਵੱਡੀ ਗਿਣਤੀ ਵਿਚ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਤੇ ਗੁਰ-ਉਪਦੇਸ਼ ਸੁਣਕੇ ਨਿਹਾਲ ਹੋ ਜਾਂਦੀਆਂ।
ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬ ਜਿਹੜੇ ਸ਼ਹਿਰ-ਪਿੰਡ ਵਿਚ ਜਾਂਦੇ,ਸੰਗਤਾਂ ਨਾਲ ਜੁੜਦੀਆਂ ਤੇ ਗੁਰੂ ਸਾਹਿਬਾਨ ਦੇ ਵਾਪਸ ਜਾਣ ਤੇ ਰਲਕੇ ਉਸ ਥਾਂ ਧਰਮਸ਼ਾਲਾ ਬਣਾ ਲੈਂਦੀਆਂ ਜਿਥੇ ਗੁਰੂ ਸਾਹਿਬਾਨ ਬਿਰਾਜਮਾਨ ਹੋਏ।

ਸਮੇਂ ਦੇ ਬੀਤਣ ਨਾਲ ਇਹ ਧਰਮਸ਼ਾਲਾਵਾਂ ਗੁਰਦੁਆਰਿਆਂ ਦੇ ਰੂਪ ਵਿਚ ਤਬਦੀਲ ਹੋ ਗਈਆਂ।

ਦਿੱਲੀ ਵਿਚ ਗੁਰੂ ਨਾਨਕ ਪਾਤਸ਼ਾਹ,ਸ੍ਰੀ ਗੁਰੂ ਹਰਕ੍ਰਿਸ਼ਨ ਜੀ,ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰੇ ਤੇ ਗੁਰੂ ਸਾਹਿਬਾਨ ਤੋਂ ਇਲਾਵਾ ਬਾਬਾ ਬੁੱਢਾ ਜੀ,ਬਾਬਾ ਗੁਰਦਿੱਤਾ ਜੀ,ਮਾਤਾ ਸੁੰਦਰੀ ਜੀ,ਮਾਤਾ ਸਾਹਿਬ ਕੌਰ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਦੇ ਯਾਦਗਾਰੀ ਅਸਥਾਨ ਵੀ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪੂਰਬ ਯਾਤਰਾ ਸਮੇਂ 1506 ਨੂੰ ਸਿਕੰਦਰ ਲੋਧੀ ਦੇ ਰਾਜ ਦੌਰਾਨ ਦਿੱਲੀ ਪਧਾਰੇ ਸਨ।ਕਈ ਮਹੀਨੇ ਦਿੱਲੀ ਰਹੇ ਤੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਲੋਕਾਂ ਨੂੰ ਜੀਵਨ ਮਾਰਗ ਸਮਝਾ ਕੇ ਆਤਮਿਕ ਕਲਿਆਣ ਦਾ ਰਾਹ ਦੱਸਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਜਦ ਦਿੱਲੀ ਪਹੁੰਚੇ ਤਾਂ ਜੀ. ਟੀ. ਰੋਡ ਉਤੇ ਸਬਜ਼ੀ ਮੰਡੀ ਦੇ ਬਾਹਰ ਇਕ ਬਾਗ਼ ਚ ਠਹਿਰੇ ਸਨ,ਇਹ ਸਥਾਨ ਉਸ ਸਮੇਂ ਤੋਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਜੋ ਗੁਰਦੁਆਰਾ ਨਾਨਕ ਪਿਆਓ ਬਣਿਆ।

ਯਮਨਾ ਦੇ ਕਿਨਾਰੇ ਇਕ ਟਿੱਲੇ ਉਤੇ ਮੁਸਲਮਾਨ ਫ਼ਕੀਰ ਮਜਨੂੰ ਮਿਲਿਆ,ਜੋ ਹਮੇਸ਼ਾ ਰੱਬ ਦੇ ਰੰਗ ਵਿਚ ਰੰਗਿਆ ਰਹਿੰਦਾ ਸੀ। ਗੁਰੂ ਜੀ ਫ਼ਕੀਰ ਦੇ ਵੈਰਾਗ ਤੇ ਤਿਆਗ ਦੇ ਖਿੱਚੇ ਦਰਸ਼ਨ ਦੇਣ ਲਈ ਟਿੱਲੇ ‘ਤੇ ਪਹੁੰਚੇ। ਮਜਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਗੁਰੂ ਜੀ ਦਾ ਭਗਤ ਤੇ ਪ੍ਰਚਾਰਕ ਹੀ ਨਹੀਂ ਬਣਿਆ,ਸਗੋਂ ਆਪਣਾ-ਆਪ ਤੇ ਟਿੱਲੇ ਤੇ ਬਣਾਇਆ ਤਪ ਅਸਥਾਨ ਗੁਰੂ ਸਾਹਿਬ ਨੂੰ ਸੌਂਪ ਦਿੱਤਾ।ਗੁਰੂ ਨਾਨਕ ਪਾਤਸ਼ਾਹ ਇਸ ਅਸਥਾਨ ‘ਤੇ 2/3 ਮਹੀਨੇ ਰਹੇ ਤੇ ਗੁਰਮਤਿ ਦਾ ਉਪਦੇਸ਼ ਦਿੱਤਾ।ਇਸ ਅਸਥਾਨ ‘ਤੇ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਜਾਣ ਸਮੇਂ ਤੇ ਗਵਾਲੀਅਰ ਕਿਲ੍ਹੇ ਤੋਂ ਰਿਹਾਈ ਉਪਰੰਤ ਪੰਜਾਬ ਵਾਪਸੀ ਸਮੇਂ ਠਹਿਰੇ।ਜਦ ਗੁਰੂ ਹਰਿ ਰਾਏ ਜੀ ਨੇ ਰਾਮ ਰਾਏ ਨੂੰ ਔਰੰਗਜ਼ੇਬ ਦੇ ਦਰਬਾਰ ਭੇਜਿਆ ਤਾਂ ਰਾਮ ਰਾਏ ਵੀ ਮਜਨੂੰ ਦੇ ਟਿੱਲੇ ਹੀ ਠਹਿਰੇ ਸਨ।

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਪਣੇ ਦੁਨਿਆਵੀ ਜੀਵਨ ਦੇ ਅੰਤਲੇ ਸਮੇਂ ਦਿੱਲੀ ਆਏ ਤੇ ਰਾਜਾ ਜੈ ਸਿੰਘ ਦੇ ਮਹਿਲ ਵਿਚ ਠਹਿਰੇ। ਗੁਰੂ ਸਾਹਿਬ ਦੇ ਨਾਲ ਦੀਵਾਨ ਦਰਗਾਹ ਮਲ,ਭਾਈ ਗੁਰਦਿੱਤਾ ਜੀ ਤੇ ਭਾਈ ਮਤੀ ਦਾਸ ਜੀ ਵੀ ਸਨ। ਰਾਜਾ ਜੈ ਸਿੰਘ ਨੇ ਆਪਣਾ ਮਹਲ ਗੁਰੂ ਹਰਿਕ੍ਰਿਸ਼ਨ ਜੀ ਨੂੰ ਭੇਟ ਕਰ ਦਿੱਤਾ ਜੋ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ।ਗੁਰੂ ਸਾਹਿਬ ਜਿਸ ਸਮੇਂ ਦਿੱਲੀ ਆਏ ਉਸ ਸਮੇਂ ਦਿੱਲੀ ਵਿਚ ਚੇਚਕ ,ਹੈਜ਼ਾ ਫੈਲਿਆ ਹੋਇਆ ਸੀ। ਗੁਰੂ ਸਾਹਿਬ ਦੁਖੀਆਂ ਦਾ ਦੁੱਖ ਦੂਰ ਕਰਨ ਲਈ ਆਪ ਰੋਗੀਆਂ ਕੋਲ ਜਾਂਦੇ। ਇਸੇ ਸਮੇਂ ਗੁਰੂ ਸਾਹਿਬ ਨੂੰ ਆਪ ਚੇਚਕ ਨਿਕਲ ਆਈ।ਗੁਰੂ ਸਾਹਿਬ ਜੀ ਦੀ ਇੱਛਾ ਮੁਤਾਬਿਕ ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਯਮਨਾ ਕਿਨਾਰੇ ਕੀਤਾ ਗਿਆ।
ਜਿਥੇ ਆਪ ਮਾਰਚ,1644 ਨੂੰ ਗੁਰੂ ‘ਬਾਬਾ ਬਕਾਲੇ’ ਸ਼ਬਦ ਉਚਾਰ ਕੇ ਜੋਤੀ-ਜੋਤਿ ਸਮਾ ਗਏ,ਇਹ ਅਸਥਾਨ ਗੁਰਦੁਆਰਾ ਬਾਲਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ।

ਦਿੱਲੀ ਵਿਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦੋ ਗੁਰਦੁਆਰੇ ਹਨ।

ਜਿਥੇ ਗੁਰੂ ਤੇਗ ਬਹਾਦਰ ਜੀ ਨੂੰ 1675 ਚ ਸ਼ਹੀਦ ਕੀਤਾ ਗਿਆ, ਉਹ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਹੈ ਤੇ
ਜਿਥੇ ਭਾਈ ਲੱਖੀ ਸ਼ਾਹ ਵਣਜਾਰੇ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸਸਕਾਰ ਆਪਣੇ ਘਰ ਵਿਚ ਕੀਤਾ ਸੀ, ਉਸ ਥਾਂ ਗੁਰਦੁਆਰਾ ਰਕਾਬਗੰਜ ਸਾਹਿਬ ਸਥਾਪਤ ਹੈ।

ਦਿੱਲੀ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਗੁਰਦੁਆਰਾ ਮੋਤੀ ਬਾਗ਼ ਤੇ ਗੁਰਦੁਆਰਾ ਦਮਦਮਾ ਸਾਹਿਬ ਹੈ।

ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਦੀ ਤਪੋ ਭੂਮੀ,ਬਾਬਾ ਗੁਰਦਿੱਤਾ ਜੀ ਦੀ ਯਾਦਗਾਰ,ਕੂਚਾ ਦਿਲਵਾਲੀ ਸਿੰਘਾਂ, ਗੁਰਦੁਆਰਾ ਮਾਤਾ ਸੁੰਦਰੀ ਜੀ,ਯਾਦਗਾਰ ਮਾਤਾ ਸਾਹਿਬ ਕੌਰ ਜੀ,ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਜੀ ਦੇ ਸਾਥੀ ਸ਼ਹੀਦ ਸਿੰਘਾਂ ਦਾ ਯਾਦਗਾਰੀ ਅਸਥਾਨ ਹੈ।

ਇਹ ਸਾਰੇ ਇਤਿਹਾਸਕ ਗੁਰਦੁਆਰੇ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਹਨ।

ਮੁਗ਼ਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਨਾਲ ਸਿੰਘਾਂ ਨੂੰ ਗੜ੍ਹੀ ਗੁਰਦਾਸ ਨੰਗਲ (ਗੁਰਦਾਸਪੁਰ) ਤੋਂ ਗ੍ਰਿਫ਼ਤਾਰ ਕਰਕੇ ਬਹੁਤ ਜ਼ਾਲਮਾਨਾ ਤਰੀਕੇ ਨਾਲ ਦਿੱਲੀ ਵਿਚ ਸ਼ਹੀਦ ਕੀਤਾ ਸੀ ਤੇ ਦਿੱਲੀ ਤਖ਼ਤ ਤੋਂ ਸਿੰਘਾਂ ਨੂੰ ਖ਼ਤਮ ਕਰਨ ਦੇ ਹੋਰ ਫ਼ਰਮਾਨ ਵੀ ਜਾਰੀ ਹੋਏ।

ਦਿੱਲੀ ਤਖ਼ਤ ਦੇ ਤਾਜਦਾਰਾਂ ਨੇ ਸਿੰਘਾਂ ਤੇ ਬਹੁਤ ਤਸ਼ੱਦਦ ਕੀਤਾ,ਪਰ ਸਮਾਂ ਆਉਣ ‘ਤੇ ਮਿਸਲਾਂ ਦੇ ਸਮੇਂ 1764 ਤੋਂ ਲੈ ਕੇ 1787 ਤੱਕ ਸਿੰਘਾਂ ਨੇ ਦਿੱਲੀ ‘ਤੇ 15 ਹਮਲੇ ਕੀਤੇ:-

ਸਰਹਿੰਦ ਜਿੱਤਣ ਤੋਂ ਬਾਅਦ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਅਤੇ ਜਥੇਦਾਰ ਬਘੇਲ ਸਿੰਘ ਜੀ ਦੀ ਅਗਵਾਈ ਵਾਲੀਆਂ ਸੰਗਠਿਤ ਫੌਜਾਂ ਨੇ
20 ਫਰਵਰੀ,1764 ਨੂੰ ਸਹਾਰਨਪੁਰ, ਮੁਜ਼ੱਫਰਨਗਰ ਅਤੇ ਮੇਰਠ ਜਿੱਤ ਕੇ ਨਜੀਬਾਵਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ ‘ਤੇ ਜਿੱਤ ਹਾਸਲ ਕੀਤੀ।

ਬਾਬਾ ਬਘੇਲ ਸਿੰਘ ਦੀ ਅਗਵਾਈ ਚ 30,000 ਦੀ ਸਿੱਖ ਫੋਜ਼ ਨੇ ਦਿੱਲੀ ਤੇ ਹਮਲਾ ਕੀਤਾ ਤੇ ਯਮੁਨਾ ਦਰਿਆ ਪਾਰ ਕਰ ਕੇ ਦਿੱਲੀ ਦੇ ਕੁਝ ਇਲਾਕੇ ਤੇ ਕਬਜਾ ਕਰ ਲਿਆ (ਜਿਸ ਨੂ ਹੁਣ ਤੀਸ ਹਾਜ਼ਰੀ ਕਹਿੰਦੇ ਹਨ)।

8 ਜਨਵਰੀ,1774 ਨੂੰ ਹਮਲਾ ਕਰ ਕੇ ਸਾਹਦਰਾ ਤੇ ਕਬਜਾ ਕੀਤਾ।

22 ਅਪ੍ਰੈਲ,1775 ਨੂੰ ਕੁੰਜਪੁਰਾ ਨੇੜਿਉਂ ਜਮਨਾ ਨਦੀ ਪਾਰ ਕਰਕੇ 15 ਜੁਲਾਈ, 1775 ਨੂੰ ਦਿੱਲੀ ਦੇ ਹੀ ਪਹਾੜਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ।

ਇਸ ਤੋਂ ਬਾਅਦ 50,000 ਦੀ ਗਿਣਤੀ ਵਾਲੇ ਦਲ ਖਾਲਸਾ ਨੇ ਦਿੱਲੀ ਵੱਲ ਕੂਚ ਕੀਤਾ।

ਫਰਵਰੀ 1783 ਨੂੰ ਗਾਜ਼ੀਆਬਾਦ, ਸ਼ਿਕੋਹਾਬਾਦ, ਅਲੀਗੜ੍ਹ ਅਤੇ ਬੁਲੰਦ ਸ਼ਹਿਰ ਨੂੰ ਆਪਣੇ ਕਬਜ਼ੇ ‘ਚ ਕੀਤਾ। ਦਿੱਲੀ ਵਿਚ ਦਾਖਲੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਜੀ ਅਤੇ ਜਥੇਦਾਰ ਬਘੇਲ ਸਿੰਘ ਜੀ ਨੇ ਆਪਣੀ 50,000 ਦੇ ਕਰੀਬ ਸੈਨਾ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਬਘੇਲ ਸਿੰਘ ਜੀ ਨੇ ਆਪਣੀ 30,000 ਫੌਜ ਨੂੰ ਤੀਸ ਹਜ਼ਾਰੀ ਵਾਲੇ ਸਥਾਨ ‘ਤੇ ਰੱਖਿਆ।

8 ਮਾਰਚ, 1783 ਨੂੰ ਮਲਕਾ ਗੰਜ, ਸਬਜ਼ੀ ਮੰਡੀ, ਮੁਗ਼ਲਪੁਰਾ ਅਤੇ ਅਜਮੇਰੀ ਦਰਵਾਜ਼ੇ ਨੂੰ ਬੁਰ੍ਹੀ ਤਰ੍ਹਾਂ ਤਹਿਸ-ਨਹਿਸ ਕਰਕੇ ਸਿੱਖ ਫੌਜਾਂ ਅੱਗੇ ਵਧੀਆਂ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਜੀ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਂ ਦਿੱਲੀ ਪੁੱਜੇ।

9 ਮਾਰਚ,1783 ਨੂੰ ਅਜਮੇਰੀ ਗੇਟ ਏਰੀਆ ਤੇ ਕਬਜਾ ਕੀਤਾ ਅਤੇ

15 ਮਾਰਚ,1783 ਈ: ਨੂੰ ਸਿੰਘਾਂ ਨੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਬਘੇਲ ਸਿੰਘ,ਸ: ਜੱਸਾ ਸਿੰਘ ਰਾਮਗੜ੍ਹੀਆ,ਸ: ਤਾਰਾ ਸਿੰਘ ਘੇਬਾ,ਸ: ਖ਼ੁਸ਼ਹਾਲ ਸਿੰਘ,ਸ: ਕਰਮ ਸਿੰਘ,ਸ: ਭਾਗ ਸਿੰਘ,ਸ: ਸਾਹਿਬ ਸਿੰਘ,ਸ: ਸ਼ੇਰ ਸਿੰਘ ਬੂੜੀਆ,ਸ. ਗੁਰਦਿੱਤ ਸਿੰਘ ਲਾਡੋਵਾਲੀਆ,ਸ. ਕਰਮ ਸਿੰਘ ਸ਼ਾਬਹਾਦ,ਸ. ਗੁਰਬਖ਼ਸ਼ ਸਿੰਘ ਅੰਬਾਲਾ ਜੋ ਮਜਨੂੰ ਟਿੱਲੇ ਇਕੱਠੇ ਹੋਏ ਸਨ,

ਇਨ੍ਹਾਂ ਜਥੇਦਾਰਾਂ ਦੀ ਅਗਵਾਈ ਵਿਚ ਦਿੱਲੀ ‘ਤੇ ਹਮਲਾ ਕੀਤਾ ਤੇ ਲਾਲ ਕਿਲੇ ਦੀ ਦੀਵਾਰ ਚ ਮੋਰੀ ਕਰ ਕੇ(ਜਿਸਨੂੰ ਮੋਰੀ ਗੇਟ ਕਿਹਾ ਜਾਂਦਾ ਹੈ)ਅੰਦਰ ਦਾਖਲ ਹੋ ਕੇ ਲਾਲ ਕਿਲ੍ਹੇ ‘ਤੇ ਕਬਜ਼ਾ ਕਰਕੇ ਖਾਲਸਾਈ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਦੁਨੀਆ ਦੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ।

ਦਿੱਲੀ ਦੇ ਤਖ਼ਤ ‘ਤੇ ਬੈਠਣ ਲਈ ਜੱਸਾ ਸਿੰਘ ਰਾਮਗੜ੍ਹੀਆ ਜੀ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਸੈਨਿਕਾਂ ਨੇ ਆਪੋ ਵਿਚ ਇਕ-ਦੂਜੇ ਖਿਲਾਫ਼ ਤਲਵਾਰਾਂ ਵੀ ਸੂਤ ਲਈਆਂ ਸਨ ਪਰ ਪ੍ਰਮੁੱਖ ਜਰਨੈਲਾਂ ਦੀ ਸਿਆਣਪ ਨਾਲ ਮਾਮਲਾ ਠੰਢਾ ਪੈ ਗਿਆ। ਸਾਰੀ ਸਿੱਖ ਫੌਜ ਦਾ ਟਿਕਾਣਾ ਸਬਜ਼ੀ ਮੰਡੀ ਵਿਚ ਕੀਤਾ ਗਿਆ।

ਮੁਗਲ ਬਾਦਸ਼ਾਹ ਜਿਸ ਤਖ਼ਤ ‘ਤੇ ਬੈਠ ਕੇ ਦਰਬਾਰ ਲਾਇਆ ਕਰਦਾ ਸੀ,ਉਸ ਥਾਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ,ਸ. ਬਘੇਲ ਸਿੰਘ,ਸ. ਜੱਸਾ ਸਿੰਘ ਰਾਮਗੜ੍ਹੀਆ ਸਮੇਤ ਪੰਜ ਸਿੱਖ ਜਰਨੈਲਾਂ ਨੂੰ ਬਿਠਾਇਆ ਗਿਆ।

ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖ ਜਰਨੈਲ,ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬਾਦਸ਼ਾਹ ਬਣਾਉਣਾ ਚਾਹੁੰਦੇ ਸਨ ਪਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੂੰ ਇਹ ਪ੍ਰਵਾਨ ਨਹੀਂ ਸੀ। ਜਦ ਜੱਸਾ ਸਿੰਘ ਆਹਲੂਵਾਲੀਆ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਪੰਥ ਨੇ ਮੈਨੂੰ ਜੋ ਤਖ਼ਤ ਦੀ ਸੇਵਾ ਬਖ਼ਸ਼ੀ ਹੈ,ਉਸਦੇ ਸਾਹਮਣੇ ਇਹ ਤਖ਼ਤ ਤੁੱਛ ਹੈ।’ ਤਖ਼ਤ ਛੱਡ ਕੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਸੌਂਪ ਦਿੱਤਾ ਜਿਸਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਵਿਰੋਧ ਵੀ ਖਤਮ ਹੋ ਗਿਆ।

ਉਸ ਸਮੇਂ ਸ਼ਾਹ ਆਲਮ ਨੇ ਸੁਨੇਹਾ ਭੇਜਿਆ ਕਿ ਉਹ ਸਿੰਘਾਂ ਦੀਆਂ ਸ਼ਰਤਾਂ ਮੰਨ ਕੇ ਉਨ੍ਹਾਂ ਨੂੰ ਨਜ਼ਰਾਨੇ ਭੇਟ ਕਰਨਾ ਚਾਹੁੰਦਾ ਹੈ।ਸਿੱਖ ਜਰਨੈਲਾਂ ਨੇ ਲੰਬੀ ਸੋਚ ਵਿਚਾਰ ਤੋਂ ਪਿਛੋਂ ਸ਼ਾਹ ਆਲਮ ਨੂੰ ਕੁਝ ਸ਼ਰਤਾਂ ਅਧੀਨ:-

3,00,000 ਨਜ਼ਰਾਨਾ,
ਕੋਤਵਾਲੀ ਏਰੀਆ ਸਿਖਾਂ ਦੇ ਹਵਾਲੇੇ,
ਸਰਦਾਰ ਬਘੇਲ ਸਿੰਘ ਜੀ ਨੂੰ ਸਿੱਖਾਂ ਦੇ ਗੁਰਦਵਾਰਿਆਂ ਦੀ ਓਸਾਰੀ ਤੇ ਓਹਨਾ ਤੇ ਅਉਣ ਵਾਲਾ ਖਰਚਾ ਸਾਹੀ ਖਜ਼ਾਨੇ ਚੋ ਦੇਣ ਦਾ ਸਮਝੋਤਾ ਕੀਤਾ,

ਸਿਖਾਂ ਨੂੰ 37.5% ਟੈਕਸ ਦਿਤਾ ਜਾਵੇਗਾ ਆਦਿ ਸਮਝੋਤਾ ਕੀਤਾ
ਜੋ ਸੋਨੇ ਦੇ 7 ਪੱਤਰਿਆਂ ‘ਤੇ ਲਿਖਿਆ ਗਿਆ।

ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਇਕ ਯੋਗ,ਸੂਝਵਾਨ,ਗੁਰੂ ਦੇ ਭੈਅ ਨੂੰ ਮੰਨਣ ਵਾਲੇ ਜਰਨੈਲ ਸਨ,ਜਿਨਾਂ ਨੇ ਸਾਰੀ ਸਥਿਤੀ ਨੂੰ ਦੇਖ ਕੇ ਦਿੱਲੀ ਤੋਂ ਵਾਪਸ ਪੰਜਾਬ ਪਰਤਣ ਦਾ ਐਲਾਨ ਕਰ ਦਿੱਤਾ ਤੇ ਬਾਕੀ ਜਰਨੈਲਾਂ ਨੇ ਸ: ਜੱਸਾ ਸਿੰਘ ਰਾਮਗੜ੍ਹੀਆ ਨੂੰ ਵੀ ਇਸੇ ਕਾਰਨ ਪੰਜਾਬ ਵਾਪਸ ਪਰਤਣ ਦੀ ਸਲਾਹ ਦਿੱਤੀ।

ਸਾਰੇ ਸਿੱਖ ਜਰਨੈਲਾਂ ਨੇ ਸ਼ਾਹ ਆਲਮ ਨਾਲ ਸੁਲਾਹ ਕਰਨ ਲਈ ਜਥੇਦਾਰ ਬਘੇਲ ਸਿੰਘ ਨੂੰ ਅਧਿਕਾਰ ਦਿੱਤੇ।

ਸਮਝੌਤੇ ਅਧੀਨ ਜਥੇਦਾਰ ਬਘੇਲ ਸਿੰਘ ਨੇ ਦਿੱਲੀ ਰਹਿ ਕੇ ਇਤਿਹਾਸਕ ਗੁਰਦੁਆਰਿਆਂ ਦੀ ਉਸਾਰੀ ਕਰਵਾਈ।

ਸਭ ਤੋਂ ਪਹਿਲੀ ਵਾਰ ਅਪ੍ਰੈਲ ਤੋਂ ਨਵੰਬਰ,1783 ਦੋਰਾਨ ਓਸਾਰੀ ਕਾਰਵਾਈ ਗਈ।

ਮੁਗਲ ਬਾਦਸ਼ਾਹ ਸ਼ਾਹ ਆਲਮ ਨੇ ਸਰਕਾਰ ਵੱਲੋਂ,ਸਿੱਖ ਧਾਰਮਿਕ ਅਸਥਾਨਾਂ ਦੀ ਉਸਾਰੀ ਵਿਚ ਸਹਿਯੋਗ ਦੇਣ ਦਾ ਵਚਨ ਦਿੱਤਾ।

ਸ਼ਾਹ ਆਲਮ ਨੇ ਜਥੇਦਾਰ ਬਘੇਲ ਸਿੰਘ ਨੂੰ ਨਜ਼ਰਾਨੇ ਵਜੋਂ ਰਾਏਸੀਨਾ ਪਿੰਡ ਦੀ ਕਈ ਸੌ ਵਿਘੇ ਜ਼ਮੀਨ ਭੇਟ ਕੀਤੀ।ਉਸੇ ਜ਼ਮੀਨ ‘ਤੇ ਅੱਜ ਇੰਡੀਆ ਗੇਟ,ਪਾਰਲੀਮੈਂਟ ਹਾਊਸ,ਕੇਂਦਰੀ ਸੈਕਟਰੀਏਟ ਤੇ ਰਾਸ਼ਟਰਪਤੀ ਭਵਨ ਉਸਰਿਆ ਹੋਇਆ ਹੈ।

ਸ਼ਾਹ ਆਲਮ ਦਾ ਫਾਰਸੀ ਵਿਚ ਇਹ ਹੁਕਮ ਨੈਸ਼ਨਲ ਆਰਕਾਈਵ ਵਿਚ ਸੰਭਾਲਿਆ ਹੋਇਆ ਪਿਆ ਹੈ।(ਇਹ ਸਭ ਕੁਝ ਸਿਖਾਂ ਦੀ ਜਮੀਨ ਤੇ ਹੈ)।

ਜਥੇਦਾਰ ਬਘੇਲ ਸਿੰਘ ਨੇ 9 ਇਤਿਹਾਸਕ ਗੁਰਦੁਆਰਿਆਂ ਗੁਰਦਵਾਰਾ ਸੀਸ ਗੰਜ ਸਾਹਿਬ,ਰਕਾਬ ਗੰਜ ਸਾਹਿਬ,ਬੰਗਲਾ ਸਾਹਿਬ,ਬਾਲਾ ਸਾਹਿਬ ਮਜਨੂੰ ਕਾ ਟਿੱਲਾ,ਮੋਤੀ ਬਾਗ, ਤੇਲਿਵਾੜਾ ਤੇ ਹੋਰ ਦੀ ਉਸਾਰੀ ਕਰਵਾਈ,ਜਿਨਾ ਦੇ ਅਸੀਂ ਅਜ ਦਰਸ਼ਨ ਕਰਦੇ ਹਾਂ।

ਇਨ੍ਹਾਂ ਅਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਿਖਤੀ ਬੀੜਾਂ ਮੰਗਵਾ ਕੇ ਪ੍ਰਕਾਸ਼ ਕਰਵਾਇਆ,ਸੇਵਾ ਸੰਭਾਲ ਲਈ ਮਹੰਤਾਂ ਨੂੰ ਨਿਯੁਕਤ ਕੀਤਾ।

ਜਦ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸਥਾਪਤ ਹੋਇਆ ਤੇ ਹੋਰ ਨੌਂ ਸਿੱਖ ਰਿਆਸਤਾਂ ਬਣੀਆਂ ਤਾਂ ਉਨ੍ਹਾਂ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਨਾਂਮ ਜਗੀਰਾਂ ਲਗਵਾ ਦਿੱਤੀਆਂ ਤਾਂ ਜੋ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵਿਚ ਕੋਈ ਆਰਥਿਕ ਸਮੱਸਿਆ ਨਾ ਆਵੇ, ਗੁਰਦੁਆਰਿਆਂ ਦੇ ਪ੍ਰਬੰਧਕ ਸੇਵਾਦਾਰ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ।

ਸਮਾਂ ਬਦਲਦਾ ਗਿਆ, ਫਿਰ ਅੰਗਰੇਜ਼ਾਂ ਨੇ ਦੇਸ਼ ‘ਤੇ ਕਬਜ਼ਾ ਕਰ ਲਿਆ।ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਵਾਸਤੇ ਵੱਖ-ਵੱਖ ਲਹਿਰਾਂ ਚੱਲੀਆਂ।

ਪੰਜਾਬ ਵਿਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਵਾਲੇ ਮਹੰਤ ਮਨਮਾਨੀਆਂ ਕਰਨ ਲੱਗ ਪਏ।ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਚੱਲੀ।

ਸਾਲ 1920 ਵਿਚ ਸਿੰਘਾਂ ਨੇ ਸੰਘਰਸ਼ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਤਾਂ ਇਸ ਦਾ ਅਸਰ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ‘ਤੇ ਵੀ ਪਿਆ।

ਉਸ ਸਮੇਂ ਦਿੱਲੀ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਰਹੇ ਮਹੰਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਨਾ ਤੇ ਸਲਾਹ ਨੂੰ ਸਵੀਕਾਰ ਕਰਦਿਆਂ ਬਿਨਾਂ ਕਿਸੇ ਟਕਰਾਅ ਦੇ ਆਪਣੇ ਪ੍ਰਬੰਧ ਅਧੀਨ ਗੁਰਦੁਆਰਿਆਂ ਤੇ ਉਨ੍ਹਾਂ ਨਾਲ ਸਬੰਧਤ ਜਾਇਦਾਦਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ।

Related posts

ਵਿਵਾਦਾਂ ’ਚ ਘਿਰੇ ਪੁਲੀਸ ਅਫ਼ਸਰਾਂ ਕੋਲ ਕੋਈ ਪੋਸਟਿੰਗ ਨਹੀਂ

INP1012

ਪੰਜਾਬ ‘ਚ ਖਣਨ ਮਾਫੀਆ ਨਾਲ ਦੋ-ਦੋ ਹੱਥ ਕਰੇਗੀ AAP ਸਰਕਾਰ, CM ਮਾਨ ਨੇ ਸੱਦੀ ਮੀਟਿੰਗ

INP1012

ਉਹ ਕਾਲਾ ਦਿਨ ਆ ਗਿਆ ਜਦੋਂ ਅੰਗਰੇਜ਼ਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਰਾਜ ਦਾ ਅੰਤ ਹੋ ਗਿਆ

INP1012

Leave a Comment