Artical India International News National News Political Punjab Punjabi Story

ਮਹਾਨ ਦੇਸ਼ ਭਗਤ ਸਰਦਾਰ ਅਜੀਤ ਸਿੰਘ ਜੀ ਨੂੰ ਸਲਾਮ ਹੈ ਜੀ।

2️⃣1️⃣ ਅਪ੍ਰੈਲ,1881

ਸਰਦਾਰ ਅਜੀਤ ਸਿੰਘ ਜ਼ੀ ਪਿੰਡ ਖਟਕੜ ਕਲਾਂ,ਜ਼ਿਲਾ ਜਲੰਧਰ ਹੁਣ ਸ਼ਹੀਦ ਭਗਤ ਸਿੰਘ ਨਗਰ ਜੀ ਦੀ ਅਗਵਾਈ ਵਿੱਚ 21 ਅਪ੍ਰੈਲ,1907 ਨੂੰ ਰਾਵਲਪਿੰਡੀ ਵਿੱਚ ਕਾਨਫਰੰਸ ਰੱਖੀ ਗਈ, ਜਿਸ ਵਿੱਚ 20,000 ਕਿਸਾਨਾਂ ਕ੍ਰਿਤੀਆਂ ਨੇ ਭਾਗ ਲਿਆ। ਸ,ਅਜੀਤ ਸਿੰਘ ਜੀ ਨੇ ਧੂੰਆਂਧਾਰ ਤਕਰੀਰਾਂ ਕੀਤੀਆਂ।

ਲੋਕਾਂ ਨੂੰ ਸਮਝਾਇਆ ਕਿ ਤੁਸੀ 29 ਕਰੋੜ ਹਿੰਦੂਸਤਾਨੀ ਡੇਢ ਲੱਖ ਅੰਗਰੇਜਾਂ ਦਾ ਮੁਕਾਬਲਾ ਬੜੀ ਅਸਾਨੀ ਨਾਲ ਕਰ ਸਕਦੇ ਹੋ। ਲੋੜ ਹੈ ਤਾਂ ਸਿਰਫ ਉਹਨਾਂ ਵਿਰੁੱਧ ਲਾਮਬੰਦ ਹੋਣ ਦੀ। ਇਸ ਵੱਡੀ ਮੀਟਿੰਗ ਵਿੱਚ ਅਜੀਤ ਸਿੰਘ ਜੀ ਨੇ ਜੋ ਭਾਸ਼ਣ ਦਿੱਤਾ, ਉਸ ਨੂੰ ਅੰਗਰੇਜ਼ ਸਰਕਾਰ ਨੇ ਬਹੁਤ ਬਾਗੀ ਬਿਰਤੀ ਦਾ ਅਤੇ ਦੇਸ਼ਧ੍ਰੋਹੀ ਭਾਸ਼ਣ ਮੰਨਿਆ। ਅੱਜ ਦੀ ਹੀ ਤਰ੍ਹਾਂ ਉਨ੍ਹਾਂ ‘ਤੇ ਦਫ਼ਾ 124-ਏ ਤਹਿਤ ਬਾਅਦ ਵਿੱਚ ਕੇਸ ਦਰਜ ਕੀਤਾ।ਸਿੰਚਾਈ ਟੈਕਸ ਵਿਰੁੱਧ ਲਗਭਗ 12000 ਕਿਸਾਨਾਂ ਦਾ ਇੱਕਠ ਹੋਇਆਇਸ ਅੰਦੋਲਨ ਦੀ ਅੱਗ ਕਈ ਜਿਲ੍ਹਿਆਂ ਤੱਕ ਫੈਲ ਗਈ।ਅੰਗਰੇਜ਼ਾਂ ਨੇ ਪਹਿਲਾਂ ਇਸ ਐਜੀਟੇਸ਼ਨ ਨੂੰ ਜ਼ੋਰ ਜਬਰਦਸਤੀ ਨਾਲ ਕੁੱਚਲਣਾ ਚਾਹਿਆ, ਪ੍ਰੰਤੂ ਇਹ ਐਜੀਟੇਸ਼ਨ ਬਗਾਵਤ ਦਾ ਰੂਪ ਨਾ ਧਾਰਨ ਕਰ ਲਏ, ਇਹ ਸੋਚ ਕੇ ਪਿਛਾਂਹ ਹੱਟ ਗਏ। ਇੰਨ੍ਹੇ ਨਾਲ ਦੇਸ਼ ਭਗਤਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ।

ਪਗੜੀ ਸੰਭਾਲ ਜੱਟਾ,ਪਗੜੀ ਸੰਭਾਲ ਓਇ,
ਫ਼ਸਲਾਂ ਨੂੰ ਖਾ ਗਏ ਕੀੜੇ,ਤਨ ਤੇ ਨਹੀਂ ਤੇਰੇ ਲੀੜੇ
ਭੁੱਖਾਂ ਨੇ ਖ਼ੂਨ ਨਿਚੋੜੇ,ਰੋਂਦੇ ਨੇ ਬਾਲ ਓਇ,
ਪਗੜੀ ਸੰਭਾਲ ਓ ਜੱਟਾ,ਪਗੜੀ ਸੰਭਾਲ ਓਇ

ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਲਈ ਕਈ ਲਹਿਰਾਂ ਚੱਲੀਆਂ, ਪਾਰਟੀਆਂ ਬਣੀਆਂ। ਹਰ ਲਹਿਰ, ਹਰ ਪਾਰਟੀ ਨੇ ਗਰੀਬ, ਨਿਮਾਣੇ ਤੇ ਨਿਤਾਣੇ ਲੋਕਾਂ ਦੇ ਹੱਕਾਂ ਲਈ ਜ਼ਾਲਮ ਸਰਕਾਰ ਵਿਰੁੱਧ ਡੱਟ ਕੇ ਟੱਕਰ ਲੈਣ ਦੀ ਗੱਲ ਕੀਤੀ।
ਲਗਭਗ 122 ਸਾਲ ਪਹਿਲਾਂ ਜਦ ਪੰਜਾਬ ਅੰਦਰ 1897-98 ਨੂੰ ਪਲੇਗ ਦੀ ਬਿਮਾਰੀ ਫੈਲੀ ਤਾਂ ਲਗਭਗ ਪੰਦਰਾਂ ਹਜ਼ਾਰ ਲੋਕ ਪਲੇਗ ਨਾਲ ਮਰ ਗਏ। ਅੰਗਰੇਜ਼ਾਂ ਨੇ ਇਸ ਗੱਲ ਦਾ ਫਾਇਦਾ ਚੱਕਿਆ ਪਲੇਗ ਤੇ ਕਾਬੂ ਪਾਉਣ ਦੇ ਬਹਾਨੇ ਲੋਕਾਂ ਦੇ ਘਰਾਂ ਨੂੰ ਅੱਗਾਂ ਲਗਾਉਣੀਆਂ ਆਰੰਭ ਕਰ ਦਿੱਤੀਆਂ।
ਸੰਨ 1899 ਤੱਕ ਪੰਜਾਬ ਅੰਦਰ ਪਲੇਗ ਨਾਲ ਮਰਨ ਵਾਲਿਆਂ ਦੀ ਗਿਣਤੀ 67,725 ਤੱਕ ਪਹੁੰਚ ਗਈ ਸੀ।
ਜਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਨੂੰ ਅੱਗ ਲਗਾਉਣ ਦੀ ਵਾਰੀ ਆਈ ਤਾਂ ਭਗਤ ਸਿੰਘ ਦੇ ਚਾਚਾ ਸ.ਅਜੀਤ ਸਿੰਘ ਜੀ ਦੇ ਪਿਤਾ ਸ.ਅਰਜਨ ਸਿੰਘ ਜੀ ਮਜ਼ਦੂਰਾਂ ਕਾਮਿਆਂ ਨੂੰ ਇੱਕਠਾ ਕੀਤਾ ਤੇ ਅੰਗਰੇਜ਼ ਸਰਕਾਰ ਵਿਰੁੱਧ ਡੱਟ ਗਏ ਕਿ ਪਹਿਲਾਂ ਘਰ ਬਣਾ ਕੇ ਦਿਉ ਫਿਰ ਇਹ ਘਰ ਅੱਗ ਦੇ ਹਵਾਲੇ ਕਰਿਉ। ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਅੰਤ ਅੰਗਰੇਜ਼ ਸਰਕਾਰ ਨੂੰ ਹਾਰ ਮੰਨਣੀ ਪਈ।

ਸ.ਅਜੀਤ ਸਿੰਘ ਜੀ (ਸ਼ਹੀਦ ਭਗਤ ਸਿੰਘ ਜੀ ਦੇ ਚਾਚਾ) ਦਾ ਜਨਮ ਪਿਤਾ ਸ.ਅਰਜਨ ਸਿੰਘ ਤੇ ਮਾਤਾ ਜੈ ਕੌਰ ਦੇ ਘਰ ਪਿੰਡ ਖਟਕੜ ਕਲਾਂ ਜਿਲ੍ਹਾ ਜਲੰਧਰ ਹੁਣ ਸ਼ਹੀਦ ਭਗਤ ਸਿੰਘ ਨਗਰ ਵਿੱਚ 23 ਫਰਵਰੀ,1881 ਨੂੰ ਹੋਇਆ।

ਆਪ ਦੇ ਦੋ ਭਰਾ ਸ.ਕਿਸ਼ਨ ਸਿੰਘ (ਭਗਤ ਸਿੰਘ ਜੀ ਦੇ ਪਿਤਾ) ਤੇ ਸ. ਸਰਵਣ ਸਿੰਘ ਜੀ ਸਨ।

ਸਾਂਈ ਦਾਸ ਸਕੂਲ ਜਲੰਧਰ ਤੋਂ ਆਪ ਨੇ ਮੁੱਢਲੀ ਪੜ੍ਹਾਈ ਕੀਤੀ ਤੇ ਦਸਵੀਂ ਲਾਹੌਰ ਯੂਨੀਵਰਸਿਟੀ ਤੋਂ ਪਾਸ ਕੀਤੀ। ਉੱਥੋਂ ਹੀ ਆਪ ਨੇ ਐਫ.ਏ ਪਾਸ ਕੀਤੀ। ਵਕਾਲਤ ਦੀ ਪੜ੍ਹਾਈ ਲਈ ਆਪ ਬਰੇਲੀ ਵੀ ਗਏ। ਪੜ੍ਹਾਈ ਦੌਰਾਨ ਹੀ 1905 ਨੂੰ ਆਪ ਦੀ ਸ਼ਾਦੀ ਐਡਵੋਕੇਟ ਧੰਨਪਤ ਰਾਏ ਦੀ ਲੜਕੀ ਹਰਨਾਮ ਕੌਰ ਨਾਲ ਹੋਈ।
ਅੰਗਰੇਜ਼ਾਂ ਦੇ ਖੇਤੀ ਕਾਨੂੰਨ
1907 ਵਿੱਚ ਅੰਗਰੇਜ਼ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ, ਜਿਸ ਵਿਰੁੱਧ ਪੰਜਾਬ ਦੇ ਕਿਸਾਨਾਂ ਵਿੱਚ ਬੇਹੱਦ ਰੋਸ ਦੀ ਭਾਵਨਾ ਪੈਦਾ ਹੋਈ। ਅਜੀਤ ਸਿੰਘ ਜੀ ਨੇ ਅੱਗੇ ਵਧ ਕੇ ਕਿਸਾਨਾਂ ਨੂੰ ਸੰਗਠਿਤ ਕੀਤਾ ਤੇ ਪੂਰੇ ਪੰਜਾਬ ਵਿੱਚ ਰੋਸ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ।ਇਨ੍ਹਾਂ ਤਿੰਨੋਂ ਕਾਨੂੰਨਾਂ ਦਾ ਜ਼ਿਕਰ ਸ਼ਹੀਦ ਭਗਤ ਸਿੰਘ ਜ਼ੀ ਨੇ ਆਪਣੇ ਲੇਖ ਵਿੱਚ ਕੀਤਾ।

ਉਨ੍ਹਾਂ ਨੇ ਲਿਖਿਆ, ‘ਨਵਾਂ ਕਾਲੋਨੀ ਐਕਟ ਜਿਸ ਤਹਿਤ ਕਿਸਾਨਾਂ ਦੀ ਜ਼ਮੀਨ ਜ਼ਬਤ ਹੋ ਸਕਦੀ ਸੀ, ਵਧਿਆ ਹੋਇਆ ਮਾਲੀਆ (Revenue) ਅਤੇ ਬਾਰੀ ਦੋਆਬ ਨਹਿਰ ਦੇ ਪਾਣੀ ਦੀਆਂ ਵਧੀਆਂ ਹੋਈਆਂ ਦਰਾਂ ਸਨ।’

‘ਝੰਗ ਸਿਆਲ’ ਪੱਤ੍ਰਿਕਾ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਪੁਲਿਸ ਦੀ ਨੌਕਰੀ ਛੱਡ ਕੇ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਮਾਰਚ 1907 ਦੀ ਲਾਇਲਪੁਰ ਦੀ ਇੱਕ ਵੱਡੀ ਸਭਾ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਵਿਤਾ ‘ਪਗੜੀ ਸੰਭਾਲ ਜੱਟਾ’ ਪੜ੍ਹੀ ਜਿਸ ਵਿੱਚ ਕਿਸਾਨਾਂ ਦੇ ਸ਼ੋਸ਼ਣ ਦੀ ਦਰਦ ਭਰੀ ਦਾਸਤਾਂ ਦਾ ਵਰਣਨ ਹੈ।

ਉਹ ਕਵਿਤਾ ਇੰਨੀ ਹਰਮਨਪਿਆਰੀ ਹੋਈ ਕਿ ਉਸ ਕਿਸਾਨ ਵਿਰੋਧ ਦਾ ਨਾਂ ਹੀ ਕਵਿਤਾ ਦੇ ਨਾਂ ‘ਤੇ ‘ਪਗੜੀ ਸੰਭਾਲ ਜੱਟਾ ਅੰਦੋਲਨ’ ਪੈ ਗਿਆ।

ਗੀਤ ਦਾ ਬੋਲ ਸਨ-
ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਇ,
ਫ਼ਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਤੇਰੇ ਲੀੜੇ
ਭੁੱਖਾਂ ਨੇ ਖ਼ੂਨ ਨਿਚੋੜੇ, ਰੋਂਦੇ ਨੇ ਬਾਲ ਓਇ,
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ
ਬਣਦੇ ਨੇ ਤੇਰੇ ਲੀਡਰ, ਰਾਜੇ ਤੇ ਖ਼ਾਨ ਬਹਾਦਰ
ਤੈਨੂੰ ਤੇ ਖਾਵਣ ਖ਼ਾਤਿਰ, ਵਿਛਦੇ ਨੇ ਜਾਲ ਓਇ
ਹਿੰਦ ਦੇ ਤੇਰਾ ਮੰਦਰ, ਇਸ ਦਾ ਪੁਜਾਰੀ ਤੂੰ,
ਝੱਲੇਗਾ ਕਦੋਂ ਤੱਕ, ਆਪਣੀ ਖ਼ੁਮਾਰੀ ਤੂੰ,
ਲੜਨੇ ਤੇ ਮਰਨੇ ਦੀ ਕਰਲੈ, ਤਿਆਰੀ ਤੂੰ,
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ
ਸੀਨੇ ਉੱਤੇ ਖਾਵੇ ਤੀਰ, ਰਾਂਝਾ ਤੂੰ ਦੇਸ ਏ ਹੀਰ,
ਸੰਭਲ ਕੇ ਚੱਲ ਤੂੰ ਵੀਰ, ਪਗੜੀ ਸੰਭਾਲ
ਤੁਸੀਂ ਕਿਉਂ ਦੇਂਦੇ ਵੀਰੋ, ਬੇਗਾਰ ਓਇ
ਹੋਕੇ ਇੱਕਠੇ ਵੀਰੋ, ਮਾਰੋ ਲਲਕਾਰ ਓਇ
ਤਾੜੀ ਦੋ ਹੱਥ ਵਜੇ ਛਾਤੀਆਂ ਨੂੰ ਤਾਣਿ ਓਇ
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ

ਉਸ ਦਾ ਅਸਰ ਹੁਣ 113 ਸਾਲ ਬਾਅਦ 2020-21 ਦੇ ਕਿਸਾਨ ਅੰਦੋਲਨ ‘ਤੇ ਸਾਫ਼ ਦੇਖਿਆ ਜਾ ਸਕਦਾ ਹੈ, ਜਦੋਂ ਕਿਸਾਨਾਂ ਵਿੱਚ ਫਿਰ ਆਪਣੀ ਜ਼ਮੀਨ ਖੋਹਣ ਦਾ ਡਰ ਪੈਦਾ ਹੋਇਆ ਹੈ।

ਜਦ ਅੰਗਰੇਜ਼ਾਂ ਨੇ ਦੁਆਬੇ ਇਲਾਕੇ ਦੀ ਜ਼ਮੀਨ ਦੇ ਜੰਗਲ ਪੁੱਟ ਕੇ ਅਬਾਦ ਕਰਨ ਲਈ ਜਮੀਨਾਂ ਦੇ ਪਟੇ ਅਲਾਟ ਕਰਨ ਦਾ ਲਾਲਚ ਦਿੱਤਾ ਤਾਂ ਕਈ ਸੈਂਕੜੇ ਕਿਸਾਨ ਇਸ ਲਾਲਚ ਵਿੱਚ ਫਸ ਗਏ। ਉਹਨਾਂ ਨੇ ਜਮੀਨਾਂ ਅਬਾਦ ਕੀਤੀਆਂ ਤੇ ਨਹਿਰਾਂ ਕੱਢੀਆਂ। ਜਦ ਜਮੀਨਾਂ ਅਲਾਟ ਕਰਨ ਦੀ ਵਾਰੀ ਆਈ ਤਾਂ ਅੰਗਰੇਜ਼ ਸਰਕਾਰ ਨੇ ਟੈਕਸ ਇੰਨ੍ਹੇ ਜ਼ਿਆਦਾ ਠੋਕ ਦਿੱਤੇ ਕਿ ਲੋਕ ਉੱਜੜ ਜਾਣ। ਫਿਰ ਅਸੀ ਇਹ ਜਮੀਨਾਂ ਆਪਣੇ ਅੰਗਰੇਜ਼ ਅਫਸਰਾਂ, ਪੁਲਿਸ ਤੇ ਫੌਜੀ ਅਫਸਰਾਂ ਨੂੰ ਅਲਾਟ ਕਰ ਸਕਾਂਗੇ।

ਸ.ਅਜੀਤ ਸਿੰਘ ਤੇ ਸਰਵਣ ਸਿੰਘ ਨੇ ਸੂਫੀ ਅੰਬਾ ਪ੍ਰਸਾਦ, ਜਿਊਲ ਹੱਕ ਤੇ ਲਾਲਾ ਚਿੰਤਾ ਰਾਮ(ਸ਼ਹੀਦ ਸੁਖਦੇਵ ਜੀ ਦੇ ਚਾਚਾ) ਲਾਇਲਪੁਰ ਨੂੰ ਨਾਲ ਲੈ ਕੇ ‘ਭਾਰਤ ਮਾਤਾ ਸੁਸਾਇਟੀ’ ਬਣਾ ਲਈ। ਇਸ ਤਹਿਤ ਉਨ੍ਹਾਂ ਕਿਸਾਨਾਂ ਨੂੰ ਅੰਗਰੇਜ਼ੀ ਸ਼ਾਸਨ ਵਿਰੁੱਧ ਸਿੰਚਾਈ ਟੈਕਸ ਨਾ ਦੇਣ ਤੇ ਜਮੀਨਾਂ ਅਲਾਟ ਨਾ ਕਰਨ ਲਈ ਜਾਗ੍ਰਿਤ ਕਰਨਾ ਸ਼ੁਰੂ ਕਰ ਦਿੱਤਾ। ਕਈ ਕਿਰਤੀ ਕਿਸਾਨ ਉੱਠ ਖੜੇ ਹੋਏ। ਲਾਲਾ ਲਾਜਪਤ ਰਾਏ ਨੇ ਵੀ ਉਹਨਾਂ ਦਾ ਸਾਥ ਦਿੱਤਾ।

7 ਅਪ੍ਰੈਲ,1907 ਨੂੰ ਲਾਹੌਰ ਸੂਬੇ ਦੇ ਬਾਰੀ ਦੁਆਬ ਵਿੱਚ ਸਿੰਚਾਈ ਟੈਕਸ ਵਿਰੁੱਧ ਲਗਭਗ 12000 ਕਿਸਾਨਾਂ ਦਾ ਇੱਕਠ ਹੋਇਆ। ਇਸ ਅੰਦੋਲਨ ਦੀ ਅੱਗ ਕਈ ਜਿਲ੍ਹਿਆਂ ਤੱਕ ਫੈਲ ਗਈ।ਅੰਗਰੇਜ਼ਾਂ ਨੇ ਪਹਿਲਾਂ ਇਸ ਐਜੀਟੇਸ਼ਨ ਨੂੰ ਜ਼ੋਰ ਜਬਰਦਸਤੀ ਨਾਲ ਕੁੱਚਲਣਾ ਚਾਹਿਆ, ਪ੍ਰੰਤੂ ਇਹ ਐਜੀਟੇਸ਼ਨ ਬਗਾਵਤ ਦਾ ਰੂਪ ਨਾ ਧਾਰਨ ਕਰ ਲਏ, ਇਹ ਸੋਚ ਕੇ ਪਿਛਾਂਹ ਹੱਟ ਗਏ। ਇੰਨ੍ਹੇ ਨਾਲ ਦੇਸ਼ ਭਗਤਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ।

21 ਅਪ੍ਰੈਲ,1907 ਨੂੰ ਰਾਵਲਪਿੰਡੀ ਵਿੱਚ ਕਾਨਫਰੰਸ ਰੱਖੀ ਗਈ, ਜਿਸ ਵਿੱਚ 20,000 ਕਿਸਾਨਾਂ ਕ੍ਰਿਤੀਆਂ ਨੇ ਭਾਗ ਲਿਆ। ਸ,ਅਜੀਤ ਸਿੰਘ ਜੀ ਨੇ ਧੂੰਆਂਧਾਰ ਤਕਰੀਰਾਂ ਕੀਤੀਆਂ। ਲੋਕਾਂ ਨੂੰ ਸਮਝਾਇਆ ਕਿ ਤੁਸੀ 29 ਕਰੋੜ ਹਿੰਦੂਸਤਾਨੀ ਡੇਢ ਲੱਖ ਅੰਗਰੇਜਾਂ ਦਾ ਮੁਕਾਬਲਾ ਬੜੀ ਅਸਾਨੀ ਨਾਲ ਕਰ ਸਕਦੇ ਹੋ। ਲੋੜ ਹੈ ਤਾਂ ਸਿਰਫ ਉਹਨਾਂ ਵਿਰੁੱਧ ਲਾਮਬੰਦ ਹੋਣ ਦੀ। ਇਸ ਵੱਡੀ ਮੀਟਿੰਗ ਵਿੱਚ ਅਜੀਤ ਸਿੰਘ ਜੀ ਨੇ ਜੋ ਭਾਸ਼ਣ ਦਿੱਤਾ, ਉਸ ਨੂੰ ਅੰਗਰੇਜ਼ ਸਰਕਾਰ ਨੇ ਬਹੁਤ ਬਾਗੀ ਬਿਰਤੀ ਦਾ ਅਤੇ ਦੇਸ਼ਧ੍ਰੋਹੀ ਭਾਸ਼ਣ ਮੰਨਿਆ। ਅੱਜ ਦੀ ਹੀ ਤਰ੍ਹਾਂ ਉਨ੍ਹਾਂ ‘ਤੇ ਦਫ਼ਾ 124-ਏ ਤਹਿਤ ਬਾਅਦ ਵਿੱਚ ਕੇਸ ਦਰਜ ਕੀਤਾ।

ਪੰਜਾਬ ਭਰ ਵਿੱਚ ਅਜਿਹੀਆਂ 33 ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚੋਂ 19 ਵਿੱਚ ਅਜੀਤ ਸਿੰਘ ਹੀ ਮੁੱਖ ਬੁਲਾਰੇ ਸਨ। ਭਾਰਤ ਵਿੱਚ ਅੰਗਰੇਜ਼ ਸੈਨਾ ਦੇ ਕਮਾਂਡਰ ਲਾਰਡ ਕਿਚਨਰ ਨੂੰ ਡਰ ਪੈਦਾ ਹੋਇਆ ਕਿ ਇਸ ਅੰਦੋਲਨ ਨਾਲ ਸੈਨਾ ਅਤੇ ਪੁਲਿਸ ਦੇ ਕਿਸਾਨ ਘਰਾਂ ਦੇ ਬੇਟੇ ਬਗਾਵਤ ਕਰ ਸਕਦੇ ਹਨ ਅਤੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਵੀ ਆਪਣੀ ਰਿਪੋਰਟ ਵਿੱਚ ਅਜਿਹਾ ਹੀ ਡਰ ਪ੍ਰਗਟਾਇਆ।

ਆਖ਼ਰ ਅੰਗਰੇਜ਼ ਸਰਕਾਰ ਨੇ ਮਈ,1907 ਵਿੱਚ ਹੀ ਇਹ ਕਾਨੂੰਨ ਰੱਦ ਕਰ ਦਿੱਤੇ ਪਰ ਅੰਦੋਲਨ ਦੇ ਆਗੂਆਂ- ਸਰਦਾਰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ 1818 ਦੀ ਰੈਗੂਲੇਸ਼ਨ-3 ਵਿੱਚ ਛੇ ਮਹੀਨੇ ਲਈ ਬਰਮਾ (ਜੋ ਉਨ੍ਹਾਂ ਦਿਨਾਂ ਵਿੱਚ ਭਾਰਤ ਦਾ ਹਿੱਸਾ ਸੀ) ਦੀ ਮਾਂਡਲੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ।

ਮਾਂਡਲੇ ਤੋਂ ਪਰਤਦੇ ਹੀ ਅਜੀਤ ਸਿੰਘ ਜੀ, ਸੂਫੀ ਅੰਬਾ ਪ੍ਰਸਾਦ ਜੀ ਨਾਲ ਦਸੰਬਰ,1907 ਦੀ ਸੂਰਤ ਕਾਂਗਰਸ ਵਿੱਚ ਭਾਗ ਲੈਣ ਗਏ, ਜਿੱਥੇ ਅਜੀਤ ਸਿੰਘ ਨੂੰ ਕਿਸਾਨਾਂ ਦਾ ਰਾਜਾ ਕਹਿ ਕੇ ਇੱਕ ਤਾਜ ਪਹਿਨਾਇਆ।

ਇਹ ਤਾਜ ਅੱਜ ਵੀ ਬੰਗਾ ਦੇ ਭਗਤ ਸਿੰਘ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਹੈ। ਸੂਰਤ ਤੋਂ ਪਰਤ ਕੇ ਅਜੀਤ ਸਿੰਘ ਨੇ ਪੰਜਾਬ ਵਿੱਚ ‘ਤਿਲਕ ਆਸ਼ਰਮ’ ਦੀ ਸਥਾਪਨਾ ਕੀਤੀ ਜੋ ਉਨ੍ਹਾਂ ਦੇ ਵਿਚਾਰਾਂ ਦਾ ਪਸਾਰ ਕਰਦਾ ਸੀ।

ਅੰਗਰੇਜ਼ ਸਰਕਾਰ ਉਨ੍ਹਾਂ ਦੇ ਵਿਦਰੋਹੀ ਵਿਚਾਰਾਂ ਕਾਰਨ ਉਨ੍ਹਾਂ ਖਿਲਾਫ਼ ਵੱਡੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਸੀ।ਆਪ ਅੰਗਰੇਜ਼ਾਂ ਦੀਆਂ ਜਾਲਮਾਨਾਂ ਕਾਰਵਾਈਆਂ ਕਾਰਣ ਦੇਸ਼ ਤੋਂ ਦੂਰ ਇਹ ਲਹਿਰ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣਾ ਚਾਹੁੰਦੇ ਸਨ।

ਅੰਬਾ ਪ੍ਰਸਾਦ ਨਾਲ ਭੇਸ ਬਦਲ ਕੇ ਆਪ ਕਰਾਚੀ ਦੇ ਰਸਤੇ ਈਰਾਨ ਪਹੁੰਚ ਗਏ। ਫਿਰ ਸਵਿਟਜ਼ਰਲੈਂਡ ਤੇ ਫਿਰ ਪੈਰਿਸ ਚਲੇ ਗਏ। ਜਿੱਥੇ ਆਪ ਦੀਆਂ ਮੁਲਾਕਾਤਾਂ ਕਈ ਮਹਾਨ ਕ੍ਰਾਂਤੀਕਾਰੀਆਂ ਨਾਲ ਹੋਈਆਂ।ਬਰਲਿਨ ਵਿੱਚ ਆਪ ਨੇ ‘ਇੰਡੀਅਨ ਨੈਸ਼ਨਲ ਪਾਰਟੀ’ ਦੀ ਸਥਾਪਨਾ ਕੀਤੀ। ਉੱਥੇ ਆਪ ਦੀ ਮੁਲਾਕਾਤ ਲਾਲਾ ਹਰਦਿਆਲ ਨਾਲ ਵੀ ਹੋਈ। ਸੰਨ 1913 ਤੱਕ ਆਪ ਪੈਰਿਸ ਰਹੇ। ਫਿਰ ਬ੍ਰਾਜ਼ੀਲ ਚਲੇ ਗਏ। ਜਿੱਥੇ ਆਪ ਨੇ 18 ਸਾਲ ਤੋਂ ਵੀ ਵਧੇਰੇ ਸਮਾਂ ਗੁਜਾਰਿਆ।

ਇੱਧਰ ਭਾਰਤ ਵਿੱਚ ਸੰਨ 1930 ਨੂੰ ਸ. ਭਗਤ ਸਿੰਘ ਜੀ ਨੇ ਅੰਗਰੇਜ਼ ਹਕੂਮਤ ਨੂੰ ਭੜਥੂ ਪਾਇਆ ਹੋਇਆ ਸੀ। ਅੰਗਰੇਜ਼ ਹਕੂਮਤ ਕਿਸੇ ਵੀ ਕੀਮਤ ਤੇ ਇੰਨ੍ਹਾਂ ਕ੍ਰਾਂਤੀਕਾਰੀਆਂ ਨੂੰ ਖਤਮ ਕਰਨਾ ਚਾਹੁੰਦੀ ਸੀ। ਆਖਰਕਾਰ ਸ੍ਰ. ਭਗਤ ਸਿੰਘ ਨੂੰ ਫੜ ਕੇ ਮੁਕੱਦਮਾ ਚਲਾਇਆ ਗਿਆ ਤਾਂ ਇਸ ਦਾ ਪਤਾ ਜਦ ਸ. ਅਜੀਤ ਸਿੰਘ ਨੂੰ ਲੱਗਾ ਤਾਂ ਉਸਨੇ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਜੀ ਨੂੰ ਚਿੱਠੀ ਲਿੱਖ ਕੇ ਭਗਤ ਸਿੰਘ ਜੀ ਨੂੰ ਬ੍ਰਾਜ਼ੀਲ ਭੇਜ ਦੇਣ ਦਾ ਸੁਝਾਅ ਦਿੱਤਾ।ਅੰਗਰੇਜ਼ ਸਰਕਾਰ ਨੇ ਸਰਦਾਰ ਭਗਤ ਸਿੰਘ ਨੂੰ ਸਾਥੀਆਂ ਸਮੇਤ 23 ਮਾਰਚ,1931 ਨੂੰ ਫਾਂਸੀ ਲਗਾ ਦਿੱਤੀ।

ਜਦ ਭਾਰਤ ਵਿੱਚ ‘ਭਾਰਤ ਛੱਡੋ ਅੰਦੋਲਨ’ ਸ਼ੁਰੂ ਹੋਇਆ ਤਾਂ ਆਪ ਨੇ ਵਤਨ ਵਾਪਸੀ ਕੀਤੀ। ਅਜ਼ਾਦੀ ਵਾਲੇ ਦਿਨ ਦੀ ਸਵੇਰ ਦੇ ਦਰਸ਼ਨ ਕਰਕੇ ਆਪ ਅੰਤ 15 ਅਗਸਤ,1947 ਦੀ ਅਜ਼ਾਦੀ ਵਾਲੀ ਸਵੇਰ ਨੂੰ ਡਲਹੌਜ਼ੀ ਵਿਖੇ ਇਸ ਜਹਾਨੋਂ ਰੁੱਖਸਤ ਹੋ ਗਏ।

ਮਹਾਨ ਦੇਸ਼ ਭਗਤ ਸਰਦਾਰ ਅਜੀਤ ਸਿੰਘ ਜੀ ਨੂੰ ਸਲਾਮ ਹੈ ਜੀ।

Related posts

ਰਾਸ਼ਟਰਪਤੀ ਜ਼ੈਲੇਂਸਕੀ ਨੇ ਮੰਗ ਕੀਤੀ ਹੈ ਕਿ ਰੂਸ ਦੀ “ਜਵਾਬਦੇਹੀ” ਤਲਬ ਹੋਣੀ ਚਾਹੀਦੀ ਹੈ।

INP1012

ਚੰਡੀਗੜ੍ਹ ਸਮੇਤ ਸੂਬੇ ਦੇ ਹੋਰਨਾਂ ਅਹਿਮ ਮੁੱਦਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਰਨਗੇ ਮੁਲਾਕਾਤ : ਸੁਖਦੇਵ ਸਿੰਘ ਢੀਂਡਸਾ

INP1012

1️⃣2️⃣ ਮਈ,1712 ਜਨਮ ਬਾਲ ਸ਼ਹੀਦ ਬਾਬਾ ਅਜੈ ਸਿੰਘ ਜ਼ੀ ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਜ਼ੀ ਮਾਤਾ ਬੀਬੀ ਸੁਸ਼ੀਲ ਕੌਰ ਜੀ

INP1012

Leave a Comment