2️⃣1️⃣ਅਪ੍ਰੈਲ,1416 2022 ਅਨੁਸਾਰ
8 ਵੈਸਾਖ,554
ਜਨਮ ਦਿਵਸ ਭਗਤ ਧੰਨਾ ਜੀ
ਭਗਤ ਧੰਨਾ ਜੀ ਦਾ ਜਨਮ 2️⃣1️⃣ਅਪ੍ਰੈਲ (1415) ਨੂੰ ਰਾਜਸਥਾਨ ਦੇ ਪਿੰਡ ਧੂਆਨ ਕਲਾਂ, ਨੇੜੇ ਦਿਓਲੀ,ਜਿਲਾ ਟਾਂਕ ਵਿੱਚ ਹੋਇਆ।
ਆਪ ਜ਼ੀ ਦੇ ਜੀਵਨ ਬਾਰੇ ਜਾਣਕਾਰੀ ਬਹੁਤ ਘੱਟ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜ਼ੀ ਦੇ ਤਿੰਨ ਸਬਦ ਦਰਜ ਹਨ।ਆਪ ਜ਼ੀ ਇੱਕ ਅਹਿਮ ਰੂਹਾਨੀ ਅੰਦੋਲਨ ਮਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ।
ਬਚਪਨ ਦੇ ਥੋੜੇ ਜਿਹੇ ਸਾਲ ਖੇਡ ਚ ਬੀਤੇ। ਜਦੋਂ ਹੋਸ਼ ਆਈ ਤਾਂ ਮਾ-ਬਾਪ ਨੇ ਗਊਆਂ ਚਾਰਨ ਲਾ ਦਿੱਤਾ। ਜਿੱਧਰ ਆਪ ਗਊਆਂ ਚਾਰਨ ਜਾਇਆ ਕਰਦੇ ਸਨ ਉਧਰ ਰਾਹ ਵਿੱਚ ਪਿੰਡ ਦਾ ਪੰਡਤ ਦੇਵੀ-ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਕੇ ਭੋਗ ਲਵਾਉਂਦਾ ਹੁੰਦਾ ਸੀ। ਜੋ ਉਸਦੀ ਰੋਟੀ ਦਾ ਵਸੀਲਾ ਸੀ।
ਭਗਤ ਜੀ ਬਚਪਨ ਤੋਂ ਉਸਨੂੰ ਦੇਖਦੇ ਸਨ,ਕਦੀ ਕਦਾਈਂ ਪੰਡਿਤ ਪਾਸ ਚਲੇ ਜਾਂਦੇ। ਧੰਨਾ ਜੀ ਨੂੰ ਜਵਾਨ ਹੋਣ ਤੇ ਗਿਆਨ ਹੋਇਆ ਕਿ ਬ੍ਰਾਹਮਣ ਠਾਕਰਾਂ ਦੀ ਪੂਜਾ ਕਿਉ ਕਰਦਾ ਹੈ,ਠਾਕੁਰ ਕੀ ਦੇਂਦੇ ਹਨ ਜੇ ਠਾਕੁਰ ਕੁੱਝ ਦੇਂਦੇ ਹਨ ਤਾ ਉਹ ਵੀ ਇਹ ਪੂਜਾ ਕਰੇ ਤੇ ਉਸਦੀ ਗਰੀਬੀ ਵੀ ਦੂਰ ਹੋ ਜਾਵੇ।
ਇੱਕ ਦਿਨ ਭਗਤ ਜੀ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਜਿਨ੍ਹਾਂ ਦੀ ਤੁਸੀ ਪੂਜਾ ਕਰਦੇ ਹੋ,ਉਹ ਕੀ ਦੇਂਦੇ ਹਨ। ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ,ਦੇ ਦੇਂਦੇ ਹਨ।
ਭਗਤ ਜੀ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀ ਹੋਣਾ, ਮੰਦਰ ਤੋਂ ਬਗੈਰ ਠਾਕੁਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਪਾਠ ਕਰਨਾ ਹੈ। ਜੱਟ ਦਾ ਕੰਮ ਅੰਨ ਪੈਦਾ ਕਰਨਾ ਹੈ। ਤੁਸੀ ਲੋਕ ਹਲ ਵਾਹੁੰਦੇ ਤੇ ਕਹੀ-ਰੰਬੇ ਨਾਲ ਗੋਡੀਆਂ ਕਰਦੇ ਹੀ ਚੰਗੇ ਹੋ।
ਪੰਡਤ ਨੇ ਬਹੁਤ ਸਮਝਾਇਆ ਪਰ ਭਗਤ ਜੀ ਅੜੇ ਰਹੇ। ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਵਿੱਚ ਮੇਰਾ ਜਾਨੀ ਨੁਕਸਾਨ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇਕ ਪੱਥਰ ਭਗਤ ਜੀ ਨੂੰ ਦੇ ਦਿੱਤਾ ਤੇ ਪੂਜਾ ਕਰਨੀ ਦੱਸ ਦਿੱਤੀ। ਭਗਤ ਧੰਨਾ ਜੀ ਠਾਕੁਰ ਨੂੰ ਘਰ ਲੈ ਗਏ।
ਤਰਖਾਣ ਤੋ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖਕੇ ਸਾਰੀ ਰਾਤ ਸੋਚਦੇ ਰਹੇ ਕਿ ਠਾਕੁਰ ਨੂੰ ਪ੍ਰਸੰਨ ਕਰਨ ਤੇ ਕੀ ਮੰਗੇਗਾ?
ਘਰ ਵਿੱਚ ਲੋੜਾਂ ਜਿਆਦਾ ਹਨ ਤੇ ਪਹਿਲਾ ਕੀ ਮੰਗੇਗਾ।ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ। ਕੁੱਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠੇ ਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕਿ ਠਾਕੁਰ ਜੀ ਭੋਜਨ ਛਕੋ। ਭਗਤ ਜੀ ਨੇ ਵੇਖਿਆ ਕਿ ਵਾਰ-ਵਾਰ ਮਿਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ। ਭਗਤ ਜੀ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤੇ ਮੈ ਵੀ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਈਸਵਰ ਨੇ ਸੋਚਿਆ ਕਿ ਭਗਤ ਜੀ ਦੀ ਆਤਮਾ ਨਿਰਮਲ ਹੈ ਉਹ ਵਲ-ਛਲ ਨਹੀਂ ਜਾਣਦਾ,ਇਸਦਾ ਪੱਕਾ ਭਰੋਸਾ ਬਣ ਗਿਆ ਹੈ ਕਿ ਠਾਕੁਰ ਭੋਜਨ ਛਕਦੇ ਹਨ, ਇਸ ਲਈ ਹੁਣ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ। ਇਹ ਸੱਚਾ ਭਗਤ ਹੈ ਇਸ ਦੀ ਲੱਸੀ ਪੀਣੀ ਹੀ ਪਵੇਗੀ। ਜੇ ਪੱਥਰ ਅੱਗੇ ਜੱਟ ਮਰ ਗਿਆ ਤਾਂ ਸੰਸਾਰ ਮੇਰੀ ਭਗਤੀ ਛੱਡ ਦੇਵੇਗਾ।
ਭਗਤ ਜੀ ਠਾਕੁਰ ਉਪਰ ਅੱਖਾਂ ਜਮਾ ਕੇ ਬੈਠ ਰਹੇ। ਕਾਫੀ ਸਮਾਂ ਬੀਤ ਜਾਣ ਤੇ ਭਗਤ ਜੀ ਦੇਖਦੇ ਹਨ ਕਿ ਅਚਾਨਕ ਭਗਵਾਨ ਜੀ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ ਤੇ ਲੱਸੀ ਪੀ ਰਹੇ ਹਨ। ਧੰਨਾ ਖੁਸ਼ੀ ਨਾਲ ਉਛਲ ਪਿਆ। ਭਗਵਾਨ ਨੇ ਰੋਟੀ ਤੇ ਮੱਖਣ ਖਾ ਲਿਆ ਤੇ ਥੋੜਾ-ਥੋੜਾ ਸੀਤ ਪ੍ਰਸ਼ਾਦ ਰਹਿਣ ਦਿੱਤਾ। ਰੋਟੀ ਖਾ ਕੇ ਭਗਵਾਲ ਜੀ ਬੋਲੇ ਧੰਨਿਆ ਕੁੱਝ ਮੰਗ ਮੈਂ ਤੇਰੇ ਤੇ ਪ੍ਰਸੰਨ ਹਾਂ। ਭਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ:-
ਗੋਪਾਲ ਤੇਰਾ ਆਰਤਾ॥
ਜੋ ਜਨ———
ਜਨੁ ਧੰਨਾ ਲੇਵੈ ਮੰਗੀ॥੨॥੪॥ (ਧਨਾਸਰੀ)
ਭਗਤ ਧੰਨਾ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ।
ਪਰੰਤੂ, ਜਿਵੇਂ ਅਸੀਂ ਗੁਰੂ ਸਾਹਿਬਾਨ ਦੀਆਂ ਵੀ ਬਹੁਤ ਸਾਰੀਆਂ ਗੱਲਾਂ, ਜੋ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ, ਉਹਨਾਂ `ਚ ਵਿਸ਼ਵਾਸ ਕਰਨ ਦੀ ਬਜਾਇ ਦੂਜਿਆਂ ਦੀਆ ਆਖੀਆਂ ਅਥਵਾ ਲਿੱਖੀਆਂ ਗੱਲਾਂ `ਤੇ ਵਧੇਰੇ ਵਿਸ਼ਵਾਸ ਕਰੀ ਬੈਠੇ ਹਾਂ, ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਜੋ ਆਖਿਆ ਹੈ, ਅਸੀਂ ਉਸ ਨੂੰ ਮੰਣਨ ਦੀ ਬਜਾਇ, ਦੂਜਿਆਂ ਦੀਆਂ ਲਿਖਤਾਂ ਨੂੰ ਵਧੇਰੇ ਪ੍ਰਮਾਣੀਕ ਮੰਨ ਕੇ ਇਹ ਸਵੀਕਾਰ ਕਰ ਲਿਆ ਕਿ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਪ੍ਰਮਾਤਮਾ ਪਾਇਆ ਸੀ।
ਇਸ ਦਾ ਹੀ ਇਹ ਸਿੱਟਾ ਹੈ ਕਿ ਇਹ ਆਮ ਹੀ ਆਖਿਆ ਜਾਂਦਾ ਹੈ ਕਿ, ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ਜੀ ਵਾਂਗੂੰ ਪੱਥਰ ਵਿਚੋਂ ਵੀ ਪਰਮਾਤਮਾ ਪਾ ਸਕੀਦਾ ਹੈ।
ਅਸੀਂ ਅਜਿਹਾ ਆਖਣ ਲਗਿਆਂ ਗੁਰੂ ਗਰੰਥ ਸਾਹਿਬ ਦੀ ਇਸ ਸਿੱਖਿਆ ਨੂੰ ਭੁੱਲ ਜਾਂਦੇ ਹਾਂ, ਜਿਸ ਅਨੁਸਾਰ ਅਗਿਆਨ ਭਰੀ ਸ਼ਰਧਾ (ਵਿਸ਼ਵਾਸ, ਨਿਸ਼ਚਾ, ਪਰਤੀਤ) ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ।
ਜਨਮ ਦਿਨ ਮੁਬਾਰਕ ਹੋਵੇ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।