Artical India International News National News

2️⃣4️⃣ ਅਪ੍ਰੈਲ,1915 ਲਾਹੌਰ ਸਾਜ਼ਿਸ਼ ਦਾ ਪਹਿਲਾ ਕੇਸ 1915 ਵਿੱਚ 24 ਅਪ੍ਰੈਲ ਨੂੰ ਗ਼ਦਰ ਪਾਰਟੀ ਦੇ ਮੈਂਬਰਾਂ ਵਿਰੁੱਧ ਦਰਜ ਕੀਤਾ ਗਿਆ ਸੀ

2️⃣4️⃣ ਅਪ੍ਰੈਲ,1915

ਲਾਹੌਰ ਸਾਜ਼ਿਸ਼ ਦਾ ਪਹਿਲਾ ਕੇਸ 1915 ਵਿੱਚ 24 ਅਪ੍ਰੈਲ ਨੂੰ ਗ਼ਦਰ ਪਾਰਟੀ ਦੇ ਮੈਂਬਰਾਂ ਵਿਰੁੱਧ ਦਰਜ ਕੀਤਾ ਗਿਆ ਸੀ। ਗ਼ਦਰ ਪਾਰਟੀ ਅਮਰੀਕਾ ਵਿੱਚ ਵਸੇ ਭਾਰਤੀਆਂ ਦੁਆਰਾ ਬਣਾਇਆ ਗਿਆ ਸੀ, ਜਿਸ ਵਿੱਚ ਜ਼ਿਆਦਾਤਰ ਸਿੱਖ ਸਨ। ਉਨ੍ਹਾਂ ‘ਤੇ ਅੰਗਰੇਜਾਂ ਵਿਰੁੱਧ ਜੰਗ ਛੇੜਨ ਅਤੇ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਦੋਸ਼ ਲਗਾਇਆ ਗਿਆ ਸੀ।

First Lahore Conspiracy case was registered in 1915 against members of Ghadar Party, a revolutionary Indian Group formed in the USA by the Indians settled there the majority of whom were Sikhs. They were charged with waging war against the crown and to end the British rule in India.

‘ਗੁਲਾਮੀ ਸਭ ਤੋਂ ਵੱਡਾ ਸਰਾਪ ਹੈ ਤੇ ਇਸ ਗੁਲਾਮੀ ਦੇ ਸਰਾਪ ਤੋਂ ਹਿੰਦੁਸਤਾਨੀਆਂ ਨੂੰ ਨਿਜ਼ਾਤ ਦਿਵਾਉਣ ਲਈ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਨੇ 21 ਅਪ੍ਰੈਲ,1913 ਨੂੰ ਲਾਲਾ ਹਰਦਿਆਲ, ਪੰਡਿਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਆਦਿ ਨਾਲ ਮਿਲ ਕੇ ਅਮਰੀਕਾ ਵਿੱਚ ਗਦਰ ਪਾਰਟੀ ਬਣਾਈ ਅਤੇ ਲੋਕਾਂ ਵਿੱਚ ਅਜ਼ਾਦੀ ਦੀ ਪ੍ਰਾਪਤੀ ਲਈ ਜੋਸ਼ ਭਰਨ ਲਈ ਪਾਰਟੀ ਦਾ ਨਾਅਰਾ:
”ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਦਾਅ ‘ਤੇ ਲਾ ਦਿਓ” ਰੱਖਿਆ।

1 ਨਵੰਬਰ,1913 ਨੂੰ ਇਸ ਪਾਰਟੀ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ ‘ਗ਼ਦਰ’ ਨਾਮ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ ।

ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਅਤੇ ਅਜ਼ਾਦੀ ਦੇ ਕਾਫ਼ਲੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਅਖ਼ਬਾਰ ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ, ਗੁਜਰਾਤੀ, ਬੰਗਾਲੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਂਦਾ ਸੀ ।

ਸੰਗਠਨ ਦੇ ਸਿੱਖ ਮੈਂਬਰ ਬ੍ਰਿਟਿਸ਼ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਇਨਕਲਾਬੀ ਗਤੀਵਿਧੀਆਂ ਅਰੰਭ ਕਰਨ ਲਈ ਆਪਣੀ ਇਛਾ ਨਾਲ ਪੰਜਾਬ ਵਾਪਸ ਆਉਣ ਲਗੇ। ਤਕਰੀਬਨ 1000 ਸਿੱਖ ਵਾਪਸ ਭਾਰਤ ਆ ਗਏ। ਉਨ੍ਹਾਂ ਦੇ ਭਾਰਤ ਆਉਣ ‘ਤੇ ਉਨ੍ਹਾਂ ਨੂੰ ਹਥਿਆਰਾਂ ਦਾ ਵਾਅਦਾ ਕੀਤਾ ਗਿਆ ਸੀ। ਜਰਮਨ ਸਰਕਾਰ ਨਾਲ ਸੰਪਰਕ ਸਥਾਪਤ ਕੀਤੇ ਗਏ,ਜਿਨ੍ਹਾਂ ਨੇ ਸਮਰਥਨ ਦਾ ਵਾਅਦਾ ਕੀਤਾ। ਪਰ ਕੋਈ ਵੀ ਹਥਿਆਰ ਪਾਰਟੀ ਦੇ ਨੇਤਾ ਤਕ ਨਹੀਂ ਪਹੁੰਚਿਆ। ਇਸ ਕਮ ਲਈ ਸਿਖਾਂ ਦੁਆਰਾ ਦਿਤਾ ਗਿਆ ਪੈਸਾ, ਜਰਮਨ ਸਰਕਾਰ ਦੁਆਰਾ ਮੁਹੱਈਆ ਕਰਵਾਏ ਗਏ ਲੀਡਰਾਂ ਰਾਮ ਚੰਦਰਾ ਅਤੇ ਹਰੰਬਸ ਲਾਲ ਗੁਪਤਾ ਦੀਆਂ ਜੇਬਾਂ ਚ ਚੱਲਾ ਗਿਆ।ਉਹਨਾ ਬ੍ਰਿਟਿਸ਼ ਸਰਕਾਰ ਅਗੇ ਆਪਣੇ ਰਾਜ਼ ਖੋਲ ਦਿਤੇ। 5000 ਰਿਵਾਲਵਰਾਂ ਨਾਲ ਭਰੇ ਸਮੁੰਦਰੀ ਜਹਾਜ਼ ਹੈਨਰੀ ਐਸ ਨੂੰ ਬ੍ਰਿਟਿਸ਼ ਨੇਵੀ ਨੇ ਫੜ ਲਿਆ। ਇਕ ਹੋਰ ਜਹਾਜ਼ ਐਨੀ ਨੂੰ ਅਮਰੀਕਾ ਦੀ ਫੌਜ ਨੇ ਫੜ ਲਿਆ।

ਇਸ ਦੌਰਾਨ ਡੀ.ਆਰ.ਚੰਦਰ ਕਾਂਤ ਚਕਰਵਰਤੀ ਇਕ ਬੰਗਾਲੀ ਹੈ ਜੋ ਕਿ ਬਰਲਿਨ ਵਿਚ ਰਹਿ ਰਿਹਾ ਸੀ ਨੂੰ ਜਰਮਨੀ ਨੇ ਪੈਸੇ ਦੇ ਕੇ ਅਮਰੀਕਾ ਭੇਜਿਆ ਕੇ ਓਹ ਅਮਰੀਕਾ ਵਿੱਚ ਜਾ ਕੇ ਗਦਰ ਅਦੋਲਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਏ ਗਏ। ਪਰ ਓਸਨੇ ਅਮਰੀਕਾ ਵਿਚ ਜਾ ਕੇ ਸੰਗਠਨ ‘ਤੇ ਇਕ ਪੈਸੇ ਵੀ ਨਹੀਂ ਖਰਚਿਆ। ਜਰਮਨੀ ਸਰਕਾਰ ਨੇ ਇਹਨਾ ਗ਼ਦਾਰ ਲੋਕਾ ਕਰਕੇ ਅਗੇ ਤੋ ਮੱਦਦ ਬੰਦ ਕਰ ਦਿਤੀ।

ਇਸੇ ਰਾਮ ਚੰਦਰਾ ਨੂੰ ਬਾਅਦ ਵਿਚ ਅਦਾਲਤ ਚ ਹੀ ਇਕ ਦੇਸ਼ ਭਗਤ ਸਿਖ ਰਾਮ ਸਿੰਘ ਨੇ ਗੋਲੀ ਮਾਰ ਦਿੱਤੀ। ਏਸ ਸਿਖ ਰਾਮ ਸਿੰਘ ਪਾਸ ਕਨੈਡਾ ਵਿਚ ਹਜ਼ਾਰਾਂ ਏਕੜ ਜ਼ਮੀਨ ਸੀ, ਜੋ ਰਾਮ ਸਿੰਘ ਨੇ ਗਦਰ ਇਨਕਲਾਬ ਨੂੰ ਵਿੱਤੀ ਮੱਦਦ ਦੇਣ ਲਈ ਇਹ ਸਭ ਵੇਚ ਦਿੱਤੀ ਸੀ।
ਬੰਗਾਲੀ ਰਾਮ ਚੰਦਰਾ ਨੇ ਏਸ ਪਾਸੋ ਇਹ ਪੈਸੇ ਲੈ ਲਏ ਸਨ ਅਤੇ ਇਸਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕੀਤੀ ਸੀ।

1914 ਦੀ ਪਹਿਲੀ ਸੰਸਾਰ ਜੰਗ ਦੇ ਸਮੇਂ ਦਾ ਅੰਗਰੇਜਾਂ ਖਿਲਾਫ ਵਿਦਰੋਹ ਲਈ ਸਹੀ ਉਪਯੋਗ ਕਰਨ ਲਈ 15 ਸਤੰਬਰ 1914 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼੍ਰੀ ਲੰਕਾ ਤੋਂ ਹੁੰਦੇ ਹੋਏ ਭਾਰਤ ਪੁੱਜੇ ਤੇ ਗਦਰੀ ਬਾਬਿਆਂ ਨੇ ਪੰਜਾਬ ਵਿੱਚ ਬੰਬ ਤਿਆਰ ਕਰਨ ਲਈ ਝਾਬੇਵਲ ਤੇ ਲੋਹਟਬੱਧੀ ਪਿੰਡ ਵਿੱਚ ਇੱਕ ਫੈਕਟਰੀ ਵੀ ਲਗਾਈ।

25 ਜਨਵਰੀ1915 ਨੂੰ ਰਾਸ ਬਿਹਾਰੀ ਬੋਸ ਦੇ ਅੰਮ੍ਰਿਤਸਰ ਪੁੱਜਣ ‘ਤੇ ਗ਼ਦਰ ਪਾਰਟੀ ਦੀ ਇੱਕ ਮੀਟਿੰਗ ਹੋਈ ਅਤੇ ਉਸ ਮੀਟਿੰਗ ਵਿੱਚ 21 ਫਰਵਰੀ,1915 ਦੇ ਦਿਨ ਨੂੰ ਵਿਦਰੋਹ ਦੀ ਸ਼ੁਰੂਆਤ ਵਾਲੇ ਦਿਨ ਵਜੋਂ ਐਲਾਨਿਆ ਗਿਆ, ਪਰ ਗਦਰ ਪਾਰਟੀ ਵਿੱਚ ਇੱਕ ਸਰਕਾਰੀ ਮੁਖਬ਼ਰ ਕਿਰਪਾਲ ਸਿੰਘਨੇ ਇਸ ਦੀ ਖਬ਼ਰ ਅੰਗਰੇਜ਼ ਸਰਕਾਰ ਨੂੰ ਦੇ ਦਿੱਤੀ।

ਸ਼ਹੀਦ ਕਰਤਾਰ ਸਿੰਘ ਜੀ ਨੂੰ ਕਿਰਪਾਲ ਸਿੰਘ ਦੀ ਇਸ ਗੱਦਾਰੀ ਦਾ ਪਤਾ ਚਲ ਗਿਆ ਤੇ ਵਿਦਰੋਹ ਦੀ ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ ਗਈ,ਪਰ ਇਹ ਖਬ਼ਰ ਵੀ ਅੰਗਰੇਜ਼ਾਂ ਤੱਕ ਪਹੁੰਚ ਗਈ ਅਤੇ ਬਹੁਤ ਸਾਰੇ ਗਦਰੀਆਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ।

ਪੁਲਿਸ ਨੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ. 5 ਤੋਂ ਰਿਸਾਲਦਾਰ ਗੰਡਾ ਸਿੰਘ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਵਰਗੇ ਗ਼ਦਰੀਆਂ ਸਮੇਤ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਜੀ ਨੂੰ ਗ੍ਰਿਫ਼ਤਾਰ ਕਰ ਕੇ ਇਹਨਾਂ ਵਿਰੁਧ ”ਲਾਹੌਰ ਬਗ਼ਾਵਤ” ਦਾ ਕੇਸ ਪਾਇਆ ਗਿਆ।

2️⃣4️⃣ ਅਪ੍ਰੈਲ,1915 ਨੂੰ ਲਾਹੌਰ ਸਾਜ਼ਿਸ਼ ਦਾ ਪਹਿਲਾ ਕੇਸ ਗ਼ਦਰ ਪਾਰਟੀ ਦੇ ਮੈਂਬਰਾਂ ਵਿਰੁੱਧ ਦਰਜ ਕੀਤਾ ਗਿਆ ਸੀ। ਗ਼ਦਰ ਪਾਰਟੀ ਅਮਰੀਕਾ ਵਿੱਚ ਵਸੇ ਭਾਰਤੀਆਂ ਦੁਆਰਾ ਬਣਾਇਆ ਗਿਆ ਸੀ, ਜਿਸ ਵਿੱਚ ਜ਼ਿਆਦਾਤਰ ਸਿੱਖ ਸਨ। ਉਨ੍ਹਾਂ ‘ਤੇ ਅੰਗਰੇਜਾਂ ਵਿਰੁੱਧ ਜੰਗ ਛੇੜਨ ਅਤੇ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਮੁਕੱਦਮੇ ਦੇ ਦੌਰਾਨ ਅਦਾਲਤ ਨੇ ਇਸ ਛੋਟੀ ਜਿਹੀ ਉਮਰ ਦੇ ਕਰਤਾਰ ਸਿੰਘ ਸਰਾਭਾ ਜੀ ਨੂੰ ਵੱਧ ਖ਼ਤਰਨਾਕ ਮੰਨਦਿਆਂ ਆਪਣੇ ਦੇਸ਼ ਤੇ ਦੇਸ਼ਵਾਸੀਆਂ ਪ੍ਰਤੀ ਦਿਖਾਏ ਪਿਆਰ ਤੇ ਵਿਸ਼ਵਾਸ਼ ਦੇ ‘ਇਨਾਮ’ ਵਜੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਅਖੀਰ 16 ਨਵੰਬਰ,1915 ਨੂੰ ਦੇਸ਼ ਦੇ ਇਸ ਨਿਧੜਕ ਅਤੇ ਮਹਾਨ ਸਪੂਤ ਨੂੰ ਲਾਹੌਰ ਦੀ ਸੈਂਟਰਲ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ।

ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਜੀ ਦੀ ਇਸ ਕੁਰਬਾਨੀ ਨੇ ਲੋਕਾਂ ਦੇ ਦਿਲਾਂ ਵਿੱਚ ਅੰਗਰੇਜ਼ੀ ਸਾਮਰਾਜ ਪ੍ਰਤੀ ਨਫਰਤ ਦਾ ਵਿਕਾਸ ਕੀਤਾ ਅਤੇ ਸ਼ਹੀਦ ਸ;ਕਰਤਾਰ ਸਿੰਘ ਸਰਾਭਾ ਨੌਜੁਆਨਾਂ ਲਈ ਇੱਕ ਪ੍ਰੇਰਨਾ-ਸ੍ਰੋਤ ਬਣ ਗਏ।

ਇਹਨਾਂ ਹੀ ਨੌਜੁਆਨਾਂ ਵਿੱਚੋਂ ਇੱਕ ਨੌਜੁਆਨ ਸੀ ਸ਼ਹੀਦ ਸ. ਭਗਤ ਸਿੰਘ, ਜੋ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ ਅਤੇ ‘ਸਰਾਭੇ’ ਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਹੁੰਦਾ ਸੀ । ਸ.ਭਗਤ ਸਿੰਘ ‘ਸਰਾਭਾ ਜੀ ਦੀ ਫੋਟੋ ਵੱਲ ਵੇਖ ਕੇ ਕਹਿੰਦਾ ਹੁੰਦਾ ਸੀ ਕਿ ‘ਸਰਾਭਾ ਮੈਨੂੰ, ਮੇਰਾ ਵੱਡਾ ਵੀਰ ਲਗਦਾ।”

ਪਰ ਅਫਸੋਸ ਹੈ ਕਿ ਦੇਸ਼ ਦੇ ਭ੍ਰਿਸ਼ਟ ਲੀਡਰਾਂ ਨੇ ਸੱਤਾ ਹੱਥ ਆਉਣ ਤੋਂ ਬਾਅਦ ਇਹਨਾਂ ਸ਼ਹੀਦਾ ਦੀ ਸ਼ਹਾਦਤ ਨੂੰ ਰੋਲ ਕੇ ਰੱਖ ਦਿੱਤਾ ਹੈ।

ਸਾਰੀਆਂ ਪਾਰਟੀਆਂ ਭਾਵੇਂ ਨਵੀਆਂ ਬਣੀਆਂ ਹੁਣੇ ਨਿਕਲੀਆਂ ਜਾਂ ਪਿਛਲੀਆਂ ਪਾਰਟੀਆਂ ਸ਼ਹੀਦਾਂ ਦੇ ਜਨਮ ਤੇ ਸ਼ਹਾਦਤ ਦੇ ਦਿਨਾਂ ਨੂੰ ਉਹਨਾਂ ਦੇ ਸਤਿਕਾਰ ਵਜੋਂ ਨਹੀਂ ਬਲਕਿ ਆਪਣੀ ਕੁਰਸੀ ਬਚਾਉਣ ਲਈ ਵੋਟ ਬੈਂਕ ਮਜ਼ਬੂਤ ਕਰਨ ਲਈ ਮਨਾਉਂਦੀਆਂ ਹਨ।ਯੋਧਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਬਲਕਿ ਸਿਆਸੀ ਰੋਟੀਆਂ ਸੇਕਣ ਅਤੇ ਕਾਨਫਰੰਸਾਂ ਕਰਕੇ ਇੱਕ-ਦੂਸਰੇ ਉੱਪਰ ਚਿੱਕੜ ਸੁੱਟਣ ਲਈ ਮਨਾਉਂਦੀਆਂ ਹਨ।

ਇਸ ਤੋਂ ਇਲਾਵਾ ਇੱਕ ਹੋਰ ਅਫਸੋਸ ਤੇ ਤ੍ਰਾਸਦੀ ਦੀ ਗੱਲ ਇਹ ਵੀ ਹੈ ਕਿ ਜ਼ਿਆਦਾਤਰ ਪਾਰਟੀਆਂ, ਨੇਤਾਵਾਂ ਜਾਂ ਲੋਕਾਂ ਲਈ ਸਿਰਫ ਸਰਦਾਰ ਭਗਤ ਸਿੰਘ ਜੀ ਹੀ ਸ਼ਹੀਦ ਹਨ, ਬਾਕੀ ਸ਼ਹੀਦਾਂ ਦਾ ਨਾਮ ਲੋਕ ਮਨਾਂ ‘ਤੋਂ ਹੌਲੀ-ਹੌਲੀ ਉੱਤਰਦਾ ਜਾ ਰਿਹਾ ਹੈ।

ਇਸ ਦਾ ਭਾਵ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਘਟਾਉਣਾ ਜਾਂ ਧੁੰਦਲਾ ਕਰਨਾ ਨਹੀਂ, ਬੇਸ਼ੱਕ ਭਗਤ ਸਿੰਘ ਦੀ ਆਪਣੇ ਦੇਸ਼ ਲਈ ਕੀਤੀ ਕੁਰਬਾਨੀ ਲਾ-ਮਿਸਾਲ ਹੈ,ਪਰ ਜਿਸ ਸ਼ਹੀਦ ਨੂੰ ਭਗਤ ਸਿੰਘ ਆਪਣਾ ਪ੍ਰੇਰਨਾ-ਸ੍ਰੋਤ ਅਤੇ ਗੁਰੂ ਮੰਨਦਾ ਸੀ ਉਸ ਯੋਧੇ ਦਾ ਜਨਮ ਜਾਂ ਸ਼ਹੀਦੀ ਦਿਨ ਉਸੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਿਉਂ ਨਹੀਂ ਮਨਾਇਆ ਜਾਂਦਾ…?

ਸ.ਭਗਤ ਸਿੰਘ ਦੇ ਨਾਮ ਤੋਂ ਬੱਚਾ-ਬੱਚਾ ਜਾਣੂ ਹੈ ਅਤੇ ਸ.ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਅਨੇਕਾਂ ਪੁਸਤਕਾਂ ਬਾਜ਼ਾਰ ਵਿੱਚ ਮਿਲ ਜਾਂਦੀਆਂ ਹਨ ਪਰ ਜਿਸ ਮਹਾਨ ਸ਼ਹੀਦ ਨੂੰ ਭਗਤ ਸਿੰਘ ਆਂਪਣਾ ‘ਵੱਡਾ ਵੀਰ’ ਸਮਝਦਾ ਸੀ ਦੇ ਬਾਰੇ ਕਿਤਾਬਾਂ ਆਮ ਕਿਉਂ ਨਹੀਂ ਮਿਲਦੀਆਂ…?

ਕਿਉਂ ਸ.ਭਗਤ ਸਿੰਘ ਵਾਂਗ ਸ.ਕਰਤਾਰ ਸਿੰਘ ਸਰਾਭੇ ਦੇ ਜੀਵਨ ‘ਤੇ ਅਧਾਰਿਤ ਫਿਲਮਾਂ ਨਹੀਂ ਬਣਦੀਆਂ…? ਤਰਕਸ਼ੀਲ ਸਭਾ ਨੇ ਭਗਤ ਸਿੰਘ ਦੀ ਸੋਚ ਦਾ ਜਿੰਨਾਂ ਪ੍ਰਚਾਰ ਕੀਤਾ ਹੈ ਸ਼ਾਇਦ ਕਿਸੇ ਨੇ ਨਹੀਂ ਕੀਤਾ, ਪਰ ਤਰਕਸ਼ੀਲ ਸਭਾ ਵਾਲੇ ਵੀਰ ਭਗਤ ਸਿੰਘ ਦੇ ਪ੍ਰੇਰਨਾਸ੍ਰੋਤ ਸਰਾਭੇ ਦੀ ਸੋਚ ਨੂੰ ਕਿਉਂ ਭੁੱਲ ਗਏ…?

ਸ਼ਾਇਦ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਿੱਚ ਮੋਹਰੀ ਬਣਦਾ ਜਾ ਰਿਹਾ ਸਾਡਾ ਦੇਸ਼ ਸ਼ਹੀਦਾਂ ਨੂੰ ਭੁੱਲਣ ਵਿੱਚ ਵੀ ਮੋਹਰੀ ਹੁੰਦਾ ਜਾ ਰਿਹਾ ਹੈ। ਕਿਸੇ ਸਮੇਂ ਸਰਾਭੇ ਨੇ ਆਖਿਆ ਸੀ ਕਿ:

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਲੱਖਾਂ ਮੁਸੀਬਤਾਂ ਝੱਲ ਕੇ ਦੇਸ਼ ਦੀ ਅਜ਼ਾਦੀ ਦੇ ਰਾਹ ਨੂੰ ਆਪਣੀ ਸ਼ਹਾਦਤ ਨਾਲ ਪੱਧਰਾ ਕਰਨ ਵਾਲੇ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਭੁੱਲਣ ਵਾਲੇ ਲੋਕੋ ਜ਼ਰਾ ਸੋਚੋ ਕਿ ਕੀ ਅੱਜ ਵਾਲੇ ਭਾਰਤ ਦੀ ਕਲਪਣਾ ਕਰਕੇ ਹੀ ਸ਼ਹੀਦਾਂ ਨੇ ਫਾਂਸੀ ਦਾ ਰਸਤਾ ਚੁਣਿਆ ਸੀ…?

ਇਸ ਪਦਾਰਥਵਾਦੀ ਯੁੱਗ ਵਿੱਚ ਕਰਤਾਰ ਸਿੰਘ ਸਰਾਭੇ ਵਾਂਗ ਜੰਗ-ਏ-ਅਜ਼ਾਦੀ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਭੁਲਾ ਕੇ ਕਿਤੇ ਅਸੀਂ ਅਕ੍ਰਿਤਘਣ ਤਾਂ ਨਹੀਂ ਬਣਦੇ ਜਾ ਰਹੇ…?

ਆਓ ਕੁਝ ਹੋਸ਼ ਕਰੀਏ, ਸਾਰੇ ਸ਼ਹੀਦਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦੇਈਏ ।

ਸ. ਭਗਤ ਸਿੰਘ ਵਾਂਗ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸੋਚ ਨੂੰ ਅਪਣਾਈਏ ਅਤੇ ਰਿਸ਼ਵਤਖੋਰ ਅਤੇ ਭ੍ਰਿਸ਼ਟ ਲੋਕਾਂ ਦੀ ਜਮਾਤ ਤੋਂ ਫਿਰ ਅਜ਼ਾਦੀ ਵੱਲ ਚੱਲੀਏ।

2️⃣4️⃣ ਅਪ੍ਰੈਲ,1915 ਦੇ ਦਿਨ ਲਾਹੌਰ ਸਾਜ਼ਿਸ਼ ਦਾ ਪਹਿਲਾ ਕੇਸ ਗ਼ਦਰ ਪਾਰਟੀ ਦੇ ਮੈਂਬਰਾਂ ਵਿਰੁੱਧ ਦਰਜ ਕੀਤਾ ਗਿਆ ਸੀ। ਗ਼ਦਰ ਪਾਰਟੀ ਅਮਰੀਕਾ ਵਿੱਚ ਵਸੇ ਭਾਰਤੀਆਂ ਦੁਆਰਾ ਬਣਾਇਆ ਗਿਆ ਸੀ, ਜਿਸ ਵਿੱਚ ਜ਼ਿਆਦਾਤਰ ਸਿੱਖ ਸਨ। ਉਨ੍ਹਾਂ ‘ਤੇ ਅੰਗਰੇਜਾਂ ਵਿਰੁੱਧ ਜੰਗ ਛੇੜਨ ਅਤੇ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।

Related posts

ਪਟਿਆਲਾ ਵਿੱਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

INP1012

ਸ਼ਹੀਦ ਭਗਤ ਸਿੰਘ ਸਿੱਖ ਨਹੀਂ ਤਾ ਕੌਣ ਸੀ ?

INP1012

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਭੰਗ ਕਰਨ ਬਾਰੇ ਫੈਸਲਾ ਅਦਾਲਤ ਕਰੇਗੀ – ਸੁਪਰੀਮ ਕੋਰਟ

INP1012

Leave a Comment