Artical Éducation India International News National News Punjab Social

1️⃣2️⃣ ਮਈ,1712 ਜਨਮ ਬਾਲ ਸ਼ਹੀਦ ਬਾਬਾ ਅਜੈ ਸਿੰਘ ਜ਼ੀ ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਜ਼ੀ ਮਾਤਾ ਬੀਬੀ ਸੁਸ਼ੀਲ ਕੌਰ ਜੀ

1️⃣2️⃣ ਮਈ,1712
ਜਨਮ ਬਾਲ ਸ਼ਹੀਦ ਬਾਬਾ ਅਜੈ ਸਿੰਘ ਜ਼ੀ ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਜ਼ੀ ਮਾਤਾ ਬੀਬੀ ਸੁਸ਼ੀਲ ਕੌਰ ਜੀ

ਸਿਖ ਇਤਿਹਾਸ ਦੇ ਪੰਨੇ ਵੱਡਿਆਂ ਦੇ ਹੀ ਨਹੀਂ ਮਾਸੂਮ ਬੱਚਿਆਂ ਦੇ ਖ਼ੂਨ ਨਾਲ ਵੀ ਸ਼ਿੰਗਾਰੇ ਹੋਏ ਹਨ। ਸਾਹਿਬਜ਼ਾਦਿਆਂ ਦੀਆਂ ਅਦੁੱਤੀ ਸ਼ਹਾਦਤਾਂ ਨੇ ਬਾਲ ਸ਼ਹੀਦੀਆਂ ਦੀ ਪਿਓਂਦ ਲਗਾ ਦਿੱਤੀ ਸੀ। ਮਾਵਾਂ ਨੇ ਗੋਦੀ ਦੇ ਬੱਚਿਆਂ ਨੂੰ ਹੀ ਕੁਰਬਾਨੀ ਦਾ ਸਬਕ ਪੜ੍ਹਾ ਦਿੱਤਾ ਸੀ। ਉੱਚੀਆਂ ਕਦਰਾਂ-ਕੀਮਤਾਂ, ਸਦਾਚਾਰ ਅਤੇ ਸੱਚ ਲਈ ਜੂਝਦਿਆਂ ਸਮੁੱਚੇ ਪਰਿਵਾਰ ਹੀ ਕੁਰਬਾਨ ਹੋ ਗਏ।

ਬਾਬਾ ਬੰਦਾ ਸਿੰਘ ਬਹਾਦਰ ਜ਼ੀ ,ਉਨ੍ਹਾਂ ਦੀ ਸੁਪਤਨੀ ਬੀਬੀ ਸੁਸ਼ੀਲ ਕੌਰ ਅਤੇ ਉਨ੍ਹਾਂ ਦਾ ਚਾਰ ਸਾਲ ਦਾ ਬੇਟਾ ਅਜੈ ਸਿੰਘ ਜਿਸ ਆਨ- ਸ਼ਾਨ ਨਾਲ ਕੁਰਬਾਨ ਹੋਏ, ਉਹ ਬੇਮਿਸਾਲ ਹੈ।

ਪਿਤਾ ਦਸਮੇਸ਼ ਜੀ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਜ਼ੀ ਨੇ ਅਨੇਕਾਂ ਜ਼ਾਲਮਾਂ ਦਾ ਨਾਸ਼ ਕੀਤਾ ਅਤੇ ਅੰਤ ਲੰਮੇ ਘੇਰੇ ਉਪਰੰਤ ਆਪਣੀ ਸੁਪਤਨੀ, ਬੱਚੇ ਅਤੇ ਸਿੰਘਾਂ ਸਮੇਤ ਗ੍ਰਿਫ਼ਤਾਰ ਕਰ ਲਏ ਗਏ।

ਬੀਬੀ ਸੁਸ਼ੀਲ ਕੌਰ ਚੰਬੇ ਦੇ ਰਾਜੇ ਉਦੈ ਸਿੰਘ ਦੇ ਭਤੀਜੀ ਸਨ। ਆਪ ਜ਼ੀ ਦੇ ਕੁਖੋ 12 ਮਈ,712 ਨੂੰ ਬੱਚੇ ਅਜੈ ਸਿੰਘ ਦਾ ਜਨਮ ਹੋਇਆ। ਕੁਰਬਾਨੀ ਦਾ ਬੀਜ ਤਾਂ ਅਜੈ ਸਿੰਘ ਵਿਚ ਜਨਮ ਤੋਂ ਪਹਿਲਾਂ ਹੀ ਪੈ ਚੁੱਕਾ ਸੀ ਕਿਉਂਕਿ ਉਸ ਦੇ ਪਿਤਾ ਬੰਦਗੀ, ਜੰਗਾਂ, ਯੁੱਧਾਂ ਅਤੇ ਸੇਵਾ ਵਿਚ ਹੀ ਰੁੱਝੇ ਰਹਿੰਦੇ ਸਨ।

ਬੱਚੇ ਨੂੰ ਗੋਦ ਵਿਚ ਲੈ ਕੇ ਉਨਾ ਦੇ ਮਾਤਾ ਸਾਹਿਬਜ਼ਾਦਿਆਂ ਦੀਆਂ, ਖ਼ਾਲਸੇ ਦੀਆਂ ਤੇ ਉਸ ਦੇ ਪਿਤਾ ਦੀਆਂ ਬੀਰ ਗਥਾਵਾਂ ਸੁਣਾਉਂਦੇ ਅਤੇ ਬਾਣੀ ਦੀਆਂ ਲੋਰੀਆਂ ਦਿੰਦੇ ਰਹਿੰਦੇ ਸਨ। ਬੰਦਾ ਸਿੰਘ ਬਹਾਦਰ ਜ਼ੀ ਵੀ ਉਨਾ ਦੇ ਸਿਰ ‘ਤੇ ਹੱਥ ਫੇਰ ਕੇ ਅਸੀਸ ਦਿੰਦੇ ਕਿ ਛੇਤੀ ਵੱਡੇ ਹੋ ਕੇ ਜ਼ੁਲਮ ਦਾ ਮੁਕਾਬਲਾ ਕਰੋ ਅਤੇ ਲੋੜ ਪੈਣ ਤੇ ਜਿੰਦ ਲੇਖੇ ਲਾ ਦਿਓ।

ਇਸ ਤਰਾਂ ਸ਼ਹਾਦਤ ਦੀ ਗੁੜ੍ਹਤੀ ਤਾਂ ਇਸ ਬੱਚੇ ਨੂੰ ਮਾਂ-ਪਿਓ ਤੋਂ ਹੀ ਮਿਲ ਚੁੱਕੀ ਸੀ। ਇਹ ਨਿਰਭੈ ਬੱਚਾ ਸਿਰਫ਼ ਚਾਰ ਸਾਲ ਦੀ ਉਮਰ ਵਿਚ ਆਪਣੇ ਮਾਂ-ਬਾਪ ਤੋਂ ਵੀ ਪਹਿਲਾਂ ਧਰਮ ਲਈ ਕੁਰਬਾਨ ਹੋ ਗਿਆ। ਗੁਰਦਾਸ ਨੰਗਲ ਦੀ ਗੜ੍ਹੀ ਵਿਚ ਰਾਜਕੁਮਾਰੀ ਦਾ ਜੀਵਨ ਬਿਤਾਉਣ ਵਾਲੀ ਮਾਤਾ ਸੁਸ਼ੀਲ ਕੌਰ ਜ਼ੀ ਨੇ ਦਰਦਨਾਕ ਭੁੱਖ ਅਤੇ ਦੁੱਖ ਹੰਢਾਏ।

ਅੱਠ ਮਹੀਨੇ ਦੇ ਘੇਰੇ ਉਪਰੰਤ ਬਾਬਾ ਬੰਦਾ ਸਿੰਘ, ਬੀਬੀ ਸੁਸ਼ੀਲ ਕੌਰ, ਬਾਲ ਅਜੈ ਸਿੰਘ ਅਤੇ 740 ਸਿੰਘਾਂ ਨੂੰ ਜ਼ੰਜੀਰਾਂ ਵਿਚ ਜਕੜ ਕੇ 29 ਫਰਵਰੀ,1716 ਨੂੰ ਦਿੱਲੀ ਲਿਆਂਦਾ ਗਿਆ ਅਤੇ ਗਲੀਆਂ, ਬਾਜ਼ਾਰਾਂ ਵਿਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ।

ਉਪਰੰਤ ਸਿੰਘਾਂ ਨੂੰ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ। ਬਾਦਸ਼ਾਹ ਫਰਖਸੀਅਰ ਦੇ ਹੁਕਮ ਨਾਲ ਬੀਬੀ ਜੀ ਨੂੰ ਸ਼ਾਹੀ ਹਰਮ ਵਿਚ ਭੇਜ ਦਿੱਤਾ ਗਿਆ ਅਤੇ ਮੁਸਲਮਾਨ ਬਣ ਕੇ ਸ਼ਾਹੀ ਬੇਗ਼ਮ ਬਣਾਉਣ ਦੀ ਪੇਸ਼ਕਸ਼ ਕੀਤੀ ਗਈ। ਬੀਬੀ ਜੀ ਨੇ ਅਸਚਰਜ ਹੌਸਲੇ, ਦਲੇਰੀ ਅਤੇ ਦ੍ਰਿੜ੍ਹਤਾ ਨਾਲ ਡਰ ਅਤੇ ਲਾਲਚ ਤੋਂ ਉਪਰ ਉਠ ਕੇ ਜਾਨ ‘ਤੇ ਖੇਡਣ ਨੂੰ ਤਰਜੀਹ ਦਿੱਤੀ। ਉਨਾ ਦੀ ਮਮਤਾ ਨੂੰ ਵੰਗਾਰਿਆ ਗਿਆ ਅਤੇ ਪੁੱਤਰ ਨੂੰ ਕੋਹ ਕੇ ਮਾਰਨ ਦਾ ਡਰ ਦਿੱਤਾ ਗਿਆ। ਜਦੋਂ ਉਹ ਨਾ ਡੋਲੇ ਤਾਂ ਮਾਸੂਮ ਬਾਲਕ ਨੂੰ ਉਸ ਦੀ ਗੋਦ ਵਿਚੋਂ ਧੂਹ ਕੇ ਬਾਬਾ ਬੰਦਾ ਸਿੰਘ ਜ਼ੀ ਕੋਲ ਲਿਜਾਇਆ ਗਿਆ ਅਤੇ ਛੁਰੀ ਦੇ ਕੇ ਆਪਣੇ ਹੀ ਭੋਲੇ ਜਿਹੇ ਬੱਚੇ ਦਾ ਕਤਲ ਕਰਨ ਲਈ ਕਿਹਾ ਗਿਆ।

ਬਾਬਾ ਬੰਦਾ ਸਿੰਘ ਜ਼ੀ ਨੇ ਕਿਹਾ ਕਿ ਸਾਡੇ ਧਰਮ ਦਾ ਅਸੂਲ ਹੈ ਕਿ ਆਪਣਾ ਤਾਂ ਕੀ, ਅਸੀਂ ਦੁਸ਼ਮਣ ਦਾ ਬੱਚਾ ਵੀ ਨਹੀਂ ਮਾਰਦੇ। ਬੰਦਾ ਸਿੰਘ ਨੇ ਬੱਚੇ ਦੇ ਸਿਰ ‘ਤੇ ਹੱਥ ਰੱਖ ਕੇ ਕਿਹਾ ਕਿ ਪੁੱਤਰ, ਮੌਤ ਤੋਂ ਡਰਨਾ ਨਹੀਂ। ਬੱਚੇ ਨੇ ਤੋਤਲੀ ਜ਼ਬਾਨ ਵਿਚ ਕਿਹਾ, ਡਰ ਕੀ ਹੁੰਦਾ ਹੈ?

ਜੱਲਾਦਾਂ ਨੇ ਮਾਸੂਮ ਅਜੈ ਸਿੰਘ ਜ਼ੀ ਨੂੰ ਕੋਹ-ਕੋਹ ਕੇ ਮਾਰਿਆ ਅਤੇ ਉਸ ਦਾ ਨਿੱਕਾ ਜਿਹਾ ਧੜਕਦਾ ਕਲੇਜਾ/ਦਿਲ ਕੱਢ ਕੇ ਪਿਤਾ ਦੇ ਮੂੰਹ ਵਿਚ ਤੁੰਨ ਦਿੱਤਾ ਪਰ ਉਹ ਉਸੇ ਤਰ੍ਹਾਂ ਅਡੋਲ ਬੈਠੇ ਰਹੇ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਬੀਬੀ ਸੁਸ਼ੀਲ ਕੌਰ ਨੂੰ ਇਹ ਸਾਰਾ ਹਾਲ ਦੱਸ ਕੇ ਫਿਰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਉਸ ਬਹਾਦਰ ਮਾਂ ਨੇ ਸ਼ੁਕਰਾਨੇ ਦੀ ਅਰਦਾਸ ਕੀਤੀ ਕਿ ਉਸ ਦੇ ਪੁੱਤਰ ਅਤੇ ਪਤੀ ਵਾਂਗ ਉਸ ਦਾ ਵੀ ਧਰਮ ਨਿਭ ਜਾਏ।

20 ਜੂਨ, 1716 ਨੂੰ ਆਪਣੀ ਇੱਜ਼ਤ ਨੂੰ ਖਤਰੇ ਵਿਚ ਵੇਖ ਕੇ ਇਹ ਮਹਾਨ ਬੀਬੀ ਜ਼ੀ ਵੀ ਲਾਲ ਕਿਲ੍ਹੇ ਵਿਚ ਸ਼ਹੀਦੀ ਪਾ ਗਏ।

ਸ਼ਹੀਦ ਬਾਬਾ ਅਜੈ ਸਿੰਘ ਦੇ ਚਰਨਾਂ ਤੇ ਕੋਟਾਨ ਕੋਟ ਨਮਸਕਾਰ ਹੈ ਜ਼ੀ।
ਜਨਮ ਦਿਨ ਦੀਆਂ ਮੁਬਾਰਕਾਂ ਜ਼ੀ ।

Related posts

2️⃣1️⃣ਅਪ੍ਰੈਲ,2022 ਅਨੁਸਾਰ 8️⃣ਵੈਸਾਖ,554 400 ਸਾਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ

INP1012

ਜ਼ੇਲੈਸਕੀ ਵੱਲੋਂ ਰੂਸੀ ਹਮਲਾ ‘ਨਸਲਕੁਸ਼ੀ’ ਕਰਾਰ

INP1012

ਅਜ ਦੇ ਦਿਨ ਸਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਲਾਲਾ ਹਰਦਿਆਲ, ਪੰਡਿਤ ਜਗਤ ਰਾਮ ਰਿਹਾਣਾ, ਭਾਈ ਜਵਾਲਾ ਸਿੰਘ ਆਦਿ ਨੇ ਮਿਲ ਕੇ ਅਮਰੀਕਾ ਵਿੱਚ ਗਦਰ ਪਾਰਟੀ ਬਣਾਈ।

INP1012

Leave a Comment