Artical India International News National News Punjab

ਸ਼ਹੀਦ ਭਗਤ ਸਿੰਘ ਸਿੱਖ ਨਹੀਂ ਤਾ ਕੌਣ ਸੀ ?

ਸ਼ਹੀਦ ਭਗਤ ਸਿੰਘ ਸਿੱਖ ਨਹੀਂ ਤਾ ਕੌਣ ਸੀ?

ਸਿੱਖ ਕੌਮ, ਸਿੱਖ ਫਿਲੌਸਫੀ ਅਤੇ ਸਿੱਖੀ ਸਰੂਪ ਦੇ ਵਿਰੋਧੀ ਲੋਕ, ਸ਼ਹੀਦ ਸਰਦਾਰ ਭਗਤ ਸਿੰਘ ਬਾਰੇ ਆਏ ਦਿਨ ਊਲ-ਜਲੂਲ ਬੋਲਦੇ ਅਤੇ ਲਿਖਦੇ ਰਹਿੰਦੇ ਹਨ ਕਿ ਉਹ ਆਰੀਆ ਸਮਾਜੀ ਸੀ, ਉਹ ਨਾਸਤਕ ਸੀ। ਕੀ ਅੱਜ ਵੀ ਵਿਗਿਆਨਕ ਸੋਚ ਰੱਖਣ ਵਾਲਿਆ ਨੂੰ, ਧਰਮ ਦਾ ਬੁਰਕਾ ਪਾਈ, ਭੇਖੀ ਲੋਕ, ਨਾਸਤਕ ਨਹੀਂ ਕਹਿ ਰਹੇ? ਧਰਮ ਚੋਂ ਨਹੀਂ ਛੇਕ ਰਹੇ? ਇਵੇਂ ਹੀ ਧਾਰਮਕ ਅਤੇ ਰਾਜਨੀਤਕ ਜੋ ਧਰਮ, ਦੇਸ਼ ਅਤੇ ਭਾਰਤੀ ਜਨਤਾ ਨੂੰ ਲੁੱਟ ਰਹੇ ਸਨ ਭਾਵੇਂ ਉਹ ਉਸ ਵੇਲੇ ਗੋਰੇ ਵੀ ਕਿਉਂ ਨਾ ਹੋਣ ਭਗਤ ਸਿੰਘ ਵਰਗੇ ਸਰਦਾਰਾ ਨੂੰ ਬਰਦਾਸ਼ਤ ਕਿਵੇਂ ਕਰ ਸਕਦੇ ਸਨ? ਫਿਰ ਆਰੀਆ ਸਮਾਜ ਵਰਗੇ ਜਨੂਨੀ ਲੋਕ, ਭਾਵੇਂ ਉਹ ਸੰਪ੍ਰਦਾਈ ਸਿੱਖ ਵੀ ਕਿਉਂ ਨਾ ਹੋਣ, ਪੰਜਾਬੀ ਸਰਦਾਰ ਅਤੇ ਭਾਰਤ ਦੇ ਕੌਮੀ ਹੀਰੇ ਸ਼ਹੀਦ ਭਗਤ ਸਿੰਘ ਜੀ ਨੂੰ, ਸਾਬਤ ਸੂਰਤ ਦਸਤਾਰ ਵਾਲਾ ਸਿੱਖ ਸਰਦਾਰ ਕਿਵੇਂ ਮੰਨ ਸਕਦੇ ਹਨ? ਪਾਠਕ ਜਨੋਂ ਜਰਾ ਇਧਰ ਵੀ ਧਿਆਨ ਦਿਓ ਕਿ ਭਾਵੇਂ ਭਾਰਤ ਦੀ ਅਜਾਦੀ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨਾ ਨੇ ਰਲ ਕੇ ਹਿਸਾ ਪਾਇਆ ਪਰ ਫਿਰ ਵੀ ਘਟ ਗਿਣਤੀ ਹੋਣ ਦੇ ਬਾਵਜੂਦ ਸਿੱਖ ਕੌਮ ਦੀ ਕੁਰਬਾਨੀ ਬਾਕੀਆˆ ਨਾਲੋਂ ਵੱਡੀ ਹੈ।

ਇਤਿਹਾਸਕ ਪਿਛੋਕੜ ਤੋਂ ਪਤਾ ਲਗਦਾ ਹੈ ਕਿ ਸਿੰਘ ਸਰਦਾਰ ਹਰ ਸ਼ੰਘਰਸ਼ ਵਿੱਚ ਮੂਹਰੇ ਰਹੇ ਹਨ। ਅੱਜ ਰਾਜ ਭਾਗ ਕਰਕੇ, ਵੱਧ ਗਿਣਤੀ ਜਨੂਨੀ ਅਤੇ ਕਰੱਪਟ ਹਿੰਦੂ ਲੀਡਰਾ ਨੇ, ਸਿੱਖਾ ਨੂੰ ਵੱਖਰੀ ਕੌਮ ਨਹੀਂ ਮੰਨਿਆ ਸਗੋਂ ਉਹ ਤਾ ਸਿੱਖ ਗੁਰੂਆ ਨੂੰ ਵੀ ਮੂਰਤੀ ਪੂਜਕ, ਦੇਵੀਆ ਦੇ ਪੁਜਾਰੀ, ਕਰਾਮਾਤੀ ਅਤੇ ਕਰਮਕਾਡੀ ਹੀ ਮੰਨਦੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਇਨ੍ਹਾ ਜਨੂਨੀ ਲੋਕਾ ਨੇ ਭਲੀ ਨਹੀਂ ਗੁਜਾਰੀ, ਇਹੋ ਹੀ ਹਾਲ ਸਿੱਖ ਸੰਪ੍ਰਦਾਈ ਸੰਤਾ ਤੇ ਪ੍ਰਚਾਰਕਾ ਦਾ ਹੈ। ਇਹ ਜਨੂੰਨੀ ਤੇ ਅੰਧਵਿਸ਼ਵਾਸ਼ੀ ਲੋਕ, ਗੁਰੂ ਨਾਨਕ ਸਾਹਿਬ ਜੀ ਨੂੰ ਬੇਦੀ ਹਿੰਦੂ, ਗੁਰੂ ਅੰਗਦ ਸਾਹਿਬ ਨੂੰ ਦੇਵੀ ਭਗਤ ਅਤੇ ਗੁਰੂ ਅਮਰਦਾਸ ਜੀ ਨੂੰ ਤੀਰਥ ਇਸ਼ਨਾਨੀ ਪ੍ਰਚਾਰਦੇ ਹਨ ਭਾਵੇਂ ਕਿ ਗੁਰੂ ਸ਼ਰਨ ਵਿੱਚ ਆ ਕੇ ਉਹ ਬ੍ਰਾਹਮਣੀ ਕਰਮ ਛੱਡ ਕੇ ਗੁਰਮਤਿ ਪ੍ਰਾਇਣ ਹੋ ਚੁੱਕੇ ਸਨ।

ਉਦਾਸੀ, ਨਿਰਮਲੇ, ਸ੍ਰੀ ਚੰਦ, ਦਾਤੂ, ਦਾਸੂ, ਪ੍ਰਿਥੀਆ, ਬਾਮਣ ਮਹੇਸ਼ ਦਾਸ (ਬੀਰਬਲ) ਧੀਰਮੱਲੀਏ, ਵਡਭਾਗੀਏ (ਭੂਤਾ ਵਾਲੇ) ਪਹਾੜੀ ਰਾਜੇ (ਪਹਾੜੀਏ) ਹਿੰਦਾਲੀਏ, ਨਿਰੰਜਨੀਏਂ, ਨਾਮਧਾਰੀ, ਨੀਲਧਾਰੀ, ਨਾਨਕਸਰੀਏ, ਸੌਦੇ ਵਾਲੇ, ਭਨਿਆਰੇ ਵਾਲੇ, ਡੇਰੇਦਾਰ, ਸੰਪ੍ਰਦਾਈਏ, ਰਾਸ਼ਟਰੀ ਸਵੈਮ ਸੰਗੀਏ (ਰ.ਸ.ਸ) ਭਾਜਪਾਈਏ ਅਤੇ ਅਖੌਤੀ ਕੌਮਨਿਸਟ ਸਭ ਮਿਲ ਕੇ “ਸਿੱਖ ਕੌਮ ਦੇ ਸਿਰਦਾਰਾ ਬਲਕਿ ਸਮੁੱਚੀ ਸਿੱਖ ਕੌਮ” ਨੂੰ ਹੀ ਕੇਸਾਧਾਰੀ ਹਿੰਦੂ ਗਰਦਾਨਦੇ ਹਨ। ਇਸ ਲਈ ਸਿੱਖੀ ਸਰੂਪ ਦੇ ਵਿਰੋਧੀ, ਸ਼ਹੀਦ ਸਰਦਾਰ ਭਗਤ ਸਿੰਘ ਨੂੰ ਤਸਵੀਰਾ ਵਿੱਚ ਮੋਨਾ ਅਤੇ ਟੋਪੀ ਵਾਲਾ ਹੀ ਪੇਸ਼ ਕਰਦੇ ਅਤੇ ਅਖੌਤੀ ਕੌਮਨਿਸਟ ਉਸ ਨੂੰ ਨਾਸਤਕ ਪ੍ਰਚਾਰਦੇ ਹਨ। ਸ਼ਹੀਦ ਭਗਤ ਸਿੰਘ ਨਾਲ ਘੱਟ ਡੇਰੇਦਾਰ ਸੰਪ੍ਰਦਾਈ ਟਕਸਾਲੀ ਸਿੱਖਾ ਨੇ ਵੀ ਨਹੀਂ ਕੀਤੀ, ਉਹ ਵੀ ਸ਼ਹੀਦ ਭਗਤ ਸਿੰਘ ਨੂੰ ਨਾਸਤਕ ਕਹਿ ਰਹੇ ਹਨ।
ਉਪ੍ਰੋਕਤ ਸਭ ਤਰ੍ਹਾ ਦੇ ਲੋਕਾ ਨੂੰ ਸਵਾਲ ਹਨ ਕਿ ਕੀ ਅੰਨ੍ਹੀ ਸ਼ਰਧਾ ਰੱਖਣ, ਬਾਹਰੀ ਕੇਸਾਧਾਰੀ ਹੋਣ ਅਤੇ ਮਿਥਿਹਾਸਕ ਕਥਾ ਕਹਾਣੀਆ ਨੂੰ ਮੰਨਣ ਵਾਲੇ ਹੀ ਸਿੱਖ ਸਰਦਾਰ ਹੁੰਦੇ ਹਨ? ਕੀ ਸਿੱਖ ਕੌਮ ਕੇਵਲ ਅੰਮ੍ਰਿਤਧਾਰੀਆ ਦੀ ਹੀ ਕੌਮ ਹੈ? ਜੇ ਐਸਾ ਹੀ ਹੈ ਤਾ ਅੱਜ ਸਮੁੱਚੇ ਸਿੱਖਾ ਨੂੰ ਤਿੰਨ ਕਰੋੜ ਦੇ ਲਾਗੇ ਛਾਗੇ ਕਿਉਂ ਮੰਨਿਆ ਜਾ ਰਿਹਾ ਹੈ? ਸਾਰੇ ਤਾ ਅੰਮ੍ਰਿਤਧਾਰੀ ਨਹੀਂ ਹਨ। ਉਹ ਸਿੱਖ ਨਹੀਂ ਤਾ ਹੋਰ ਕੌਣ ਹਨ? ਫਿਰ ਕੀ ਉਹ ਹਿੰਦੂ, ਮੁਸਲਮਾਨ, ਈਸਾਈ ਜਾ ਕੋਈ ਹੋਰ ਹਨ? ਜਦੋਂ ਮਰਦਮ ਸ਼ੁਮਾਰੀ ਹੁੰਦੀ ਹੈ ਕੀ ਓਦੋਂ ਅੰਮ੍ਰਤਧਾਰੀ ਜਾ ਕੇਸਾਧਾਰੀਆ ਨੂੰ ਹੀ ਸਿੱਖ ਮੰਨਿਆ ਜਾਦਾ ਹੈ? ਜੇ ਐਸਾ ਨਹੀਂ ਤਾ ਕੀ ਭਾਈ ਮਰਦਾਨਾ, ਭਾਈ ਘਨੱਈਆ, ਭਾਈ ਨੰਦ ਲਾਲ ਅਤੇ ਭਗਤ ਸਿੰਘ ਸਿੱਖ ਕਿਉਂ ਨਹੀਂ ਹਨ? ਹਾ ਅੰਮ੍ਰਿਧਾਰੀ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਪਰ ਕਟੜਵਾਦੀ ਹੋ ਕੇ ਬਾਕੀ ਸਿੱਖਾ ਨੂੰ ਸਿੱਖ ਵੀ ਨਾ ਮੰਨਣਾ (ਇਵੇਂ ਕੌਮ ਦੀ ਜਨ ਸੰਖਿਆ ਨੂੰ, ਸਿੱਖ ਕੌਮ ਨਾਲੋਂ ਕੱਟ ਦੇਣਾ) ਕਿਧਰ ਦੀ ਸਿਆਣਪ ਹੈ? ਅਜੋਕੇ ਵੋਟ ਸਿਸਟਮ ਵਿੱਚ ਤਾ ਉਨ੍ਹਾ ਸਭ ਪ੍ਰਕਾਰ ਦੇ ਸਿੱਖਾ ਦੀ ਸਿੱਖ ਕੌਮ ਨੂੰ ਲੋੜ ਹੈ ਜੋ “ਗੁਰੂ ਗ੍ਰੰਥ ਸਾਹਿਬ” ਨੂੰ ਹੀ ਆਪਣਾ ਗੁਰੂ ਮੰਨਦੇ ਹਨ ਭਾਵਂ ਉਹ ਅੰਮ੍ਰਿਤਧਾਰੀ ਨਹੀਂ ਪਰ ਹੈਨ ਤਾ ਸਿੱਖ ਹੀ, ਨਾ ਕਿ ਉਹ ਕੋਈ ਮੁਸਲਮਾਨ, ਹਿੰਦੂ, ਈਸਈ ਜਾ ਕੋਈ ਹੋਰ ਹਨ। ਕੀ ਵਖਤ ਮੁਤਾਬਿਕ ਭੇਸ ਬਦਲ ਕੇ ਦੁਸ਼ਮਣਾ ਦਾ ਮੁਕਾਬਲਾ ਕਰਨ ਅਤੇ ਸੋਧਾ ਲਾ ਕੇ ਸਿੱਖ ਕੌਮ ਦਾ ਨਾ ਉੱਚਾ ਕਰਨ ਵਾਲੇ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਵੀ ਸਿੱਖ ਨਹੀ ਸਨ? ਦੁਸ਼ਟ ਪੂਹਲੇ ਨਿਹੰਗ ਨੂੰ ਸੋਧਾ ਲਾਉਣੇ ਵਾਲੇ ਕੀ ਬਾਮਣ ਜਾ ਮੁਸਲਮਾਨ ਹਨ? ਜੇ ਐਸਾ ਨਹੀਂ ਤਾ ਸ਼ਹੀਦ ਸਰਦਾਰ ਭਗਤ ਸਿੰਘ ਸਿੱਖ ਕਿਉਂ ਨਹੀਂ ਸੀ? ਜਰਾ ਧਿਆਨ ਦਿਓ! ਗੁਰਬਾਣੀ ਅਨੁਸਾਰ ਉਹ ਹਰ ਪ੍ਰਾਣੀ ਸਿੱਖ ਹੈ ਜੋ ਗੁਰੂ ਦੀ ਸਿਖਿਆ ਤੇ ਚਲਦਾ ਹੈ। ਉਹ ਹੀ ਸੰਤ, ਭਗਤ ਅਤੇ ਸੂਰਮਾ ਹੈ-ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥(੧੧੦੫) ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਮ ਨਾਲ ਜੋ ਸ਼ਬਦ ਜੁੜੇ ਹੋਏ ਹਨ-ਭਗਤ, ਸਰਦਾਰ, ਸਿੰਘ ਤੇ ਸ਼ਹੀਦ ਅਤੇ ਉਸ ਜੋਧੇ ਦਾ ਜਨਮ ਪੰਜਾਬ ਦੀ ਧਰਤੀ ਤੇ ਸਿੱਖ ਸਰਦਾਰਾ ਦੇ ਘਰ ਹੋਇਆ ਨਾ ਕਿ ਮੁਸਲਮਾਨ ਜਾ ਹਿੰਦੂਆ ਦੇ, ਫਿਰ ਵੀ ਕੋਈ ਛੱਕ ਰਹਿ ਜਾਦਾ ਹੈ ਕਿ ਉਹ ਕੌਣ ਸੀ? ਸਾਨੂੰ ਉਸ ਦੇ ਕੌਮੀ ਨਿਸ਼ਾਨੇ ਅਤੇ ਮਹਾਨ ਕਾਰਨਾਮੇ ਵੱਲ ਦੇਖ ਕੇ ਉਸ ਸਿੱਖ ਸਰਦਾਰ ਤੇ ਮਾਨ ਕਰਨਾ ਚਾਹੀਦਾ ਹੈ ਜਿਸ ਨੇ ਪਗੜੀ ਦੀ ਲਾਜ ਰੱਖੀ ਤੇ ਸਦਾ ਵਿਅੰਗ ਨਾਲ ਗਾਉਂਦਾ ਰਿਹਾ-ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ।(ਕਵਿਤਾ)ਪੁਜਾਰੀਵਾਦ ਅਤੇ ਸਰਕਾਰੀ ਜੁਲਮ ਦੇ ਵਿਰੁੱਧ ਸਹਿਮੀ ਹੋਈ ਜਨਤਾ ਨੂੰ ਰੱਬੀ ਗਿਆਨ ਦੁਆਰਾ ਜਾਗ੍ਰਿਤ ਕਰਨ ਵਾਲੇ ਰੱਬੀ ਭਗਤ ਅਤੇ ਗੁਰੂ ਬਾਬਾ ਨਾਨਕ ਜੀ, ਸ਼ਹੀਦਾ ਦੇ ਸਿਰਤਾਜ ਗੁਰੂ ਅਰਜਨ ਸਾਹਿਬ, ਕੁਰਬਾਨੀ ਦੇ ਪੁੰਜ ਗੁਰੂ ਤੇਗ ਬਹਾਦਰ ਜੀ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਅਤੇ ਅਨੇਕਾ ਅਕੀਦਤਮੰਦ ਸਿੰਘ ਸਿੰਘਣੀਆ ਦੀਆ ਜੁਲਮ ਅਤੇ ਜਾਲਮ ਸਰਕਾਰਾ ਵਿਰੁੱਧ ਦਿੱਤੀਆ ਬੇਮਿਸਾਲ ਕੁਰਬਾਨੀਆˆ ਦੇ ਅਮੀਰ ਅਤੇ ਬਹਾਦਰ ਵਿਰਸੇ ਨੇ ਭਗਤ ਸਿੰਘ ਨੂੰ ਗੁਲਾਮੀ ਦੀਆ ਜੰਜੀਰਾ ਤੋੜਨ ਵਾਸਤੇ ਦੇਸ਼ ਦੀ ਅਜਾਦੀ ਲਈ ਪ੍ਰੇਰਿਆ ਜਾ ਧੀਆ ਦੇ ਡੋਲੇ ਮੁਗਲਾ ਨੂੰ ਦੇਣ ਵਾਲੇ ਹਿੰਦੂ ਗਿਦੜਾ ਦੀਆ ਡਾਰਾ, ਚਰਖਾ ਕੱਤਣ ਵਾਲੇ ਗਾਧੀ ਦੀਆ ਲੰਗੋਟੀਆ, ਪਿੰਡੇ ਤੇ ਸਵਾਹ ਮਲ ਅਤੇ ਜਟਾਵਾ ਵਧਾ ਕੇ ਸੰਸਾਰਕ ਜਿੰਮੇਵਾਰੀਆ ਤੋਂ ਭਗੌੜੇ ਸਾਧਾ ਦੀਆ ਗਤੀ ਵਿਧੀਆ ਨੇ ? ਕੀ ਸ਼ਹੀਦ ਸਰਦਾਰ ਭਗਤ ਸਿੰਘ ਦੀਆ ਸਿੱਖੀ ਸਰੂਪ ਵਾਲੀਆ ਫੋਟੋਆ, ਗੁਰਦੁਆਰਿਆ ਵਿੱਚ ਸੇਵਾ ਕਰਨਾ ਅਤੇ ਭਾਈ ਰਣਧੀਰ ਸਿੰਘ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਕੇ ਸਿੱਖ ਸਿਧਾਤਾ ਅਤੇ ਸਿੱਖੀ ਸਰੂਪ ਤੇ ਪਹਿਰਾ ਦੇਣ ਦਾ ਵਾਹਦਾ ਕਰਨਾ ਉਸ ਦੇ ਸਿੱਖ ਹੋਣ ਦੀਆ ਨਿਸ਼ਾਨੀਆ ਨਹੀ ਹਨ? ਜੇ ਸ਼ਹੀਦ ਸਰਦਾਰ ਭਗਤ ਸਿੰਘ ਦੇ ਵਿਚਾਰ ਚਿੰਤਕਾˆ ਵਾਲੇ ਸਨ ਤਾ ਕੀ ਉਹ ਨਾਸਤਕ ਸਨ? ਕੀ ਅਜੋਕੇ ਡੇਰੇਦਾਰ, ਸੰਪ੍ਰਦਾਈ ਅਤੇ ਸਿੱਖਾ ਨੂੰ ਕੇਸਾਧਾਰੀ ਹਿੰਦੂ ਕਹਿਣ ਵਾਲੇ ਆਰ. ਐਸ. ਐਸ. ਦੀ ਰਾਜਸੀ ਜਮਾਤ ਭਾਜਪਾ ਨਾਲ ਯਾਰੀਆˆ ਰੱਖਣ ਵਾਲੇ ਬਾਦਲ ਵਰਗੇ ਕੇਸਾਧਾਰੀ ਸਿੱਖ ਹੀ ਆਸਤਕ ਰਹਿ ਗਏ ਹਨ? ਅੱਜ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲੇ ਮਿਸ਼ਨਰੀ ਪ੍ਰਚਾਰਕਾ ਨੂੰ ਵੀ ਡੇਰੇਦਾਰ, ਸੰਪ੍ਰਾਦਾਈ-ਟਕਸਾਲੀ ਨਾਸਤਕ ਕਹਿ ਰਹੇ ਹਨ? ਹੁਣ ਪਾਠਕ ਆਪ ਹੀ ਨਿਰਣਾ ਕਰਨ ਕਿ “ਗੁਰੂ ਗਰੰਥ ਸਾਹਿਬ”: ਦੀ ਸਿਖਿਆ ਤੇ ਚੱਲਣ ਅਤੇ ਉਸ ਦਾ ਪ੍ਰਚਾਰ ਕਰਨ ਵਾਲਾ ਸਿੱਖ ਹੈ ਜਾ “ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਪੈਦਾ ਕੀਤੇ ਗਏ ਸ਼ਰੀਕ ਅਖੌਤੀ ਦਸਮ ਗ੍ਰੰਥ ਅਤੇ ਹੋਰ ਬਹੁਤ ਸਾਰੇ ਗੁਰਮਤਿ ਵਿਰੋਧੀ ਗ੍ਰੰਥਾ ਦਾ ਪ੍ਰਚਾਰ ਕਰਨ ਵਾਲਾ। ਭਲਿਓ! ਨਕਲੀ ਰੱਬਾ, ਥੋਥੇ ਕਰਮਕਾਡਾ ਅਤੇ ਮਿੱਥਾ ਵੱਲੋਂ ਨਾਸਤਕ ਹੋਣਾ ਗੁਨਾਹ ਨਹੀਂ ਸਗੋਂ ਅਸਲੀ ਆਸਤਕਤਾ ਹੈ? ਸੋ ਸ਼ਹੀਦ ਸਰਦਾਰ ਭਗਤ ਸਿੰਘ ਗੁਰਬਾਣੀ ਸਿਧਾਤਾ ਮੁਤਾਬਿਕ ਆਸਤਕ ਸਿੱਖ ਸੀ ਅਤੇ ਅਖੌਤੀ ਕਾਮਰੇਡਾ ਅਤੇ ਸੰਪ੍ਰਦਾਈ ਡੇਰੇਦਾਰ ਪੁਜਾਰੀਆ ਮੁਤਾਬਿਕ ਨਾਸਤਕ ਸੀ। ਭਾਰਤ ਵਿੱਚੋਂ ਬ੍ਰਿਟਸ਼ ਸਾਮਰਾਜ ਦੀਆ ਜੜਾ ਪੁੱਟਣ ਅਤੇ ਦੁਨੀਆ ਭਰ ਵਿੱਚ ਸਿੱਖ ਕੌਮ ਦਾ ਨਾ ਉੱਚਾ ਕਰਨ ਵਾਲੇ ਜੋਧੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੀ ਲੋਕ ਭਲਾਈ ਲਈ ਕੀਤੀ ਗਈ ਮਹਾਨ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ!

Related posts

ਜਨਮ ਦਿਵਸ ਭਗਤ ਧੰਨਾ ਜੀ

INP1012

2️⃣5️⃣,ਅਪ੍ਰੈਲ 1923 ਅੰਗਰੇਜ਼ ਸਰਕਾਰ ਦੁਆਰਾ ਬੱਬਰਾਂ ਦੀ ਗ੍ਰਿਫਤਾਰੀ ਲਈ ਦੂਜਾ ਐਲਾਨਨਾਮਾ ਜਾਰੀ ਕੀਤਾ ਗਿਆ।

INP1012

ਵੈਸਾਖੀ 2022 ਦੀਆਂ ਬਹੁਤ ਬਹੁਤ ਵਧਾਈਆਂ : ਪੰਜਾਬ ਚੈਨਲ

INP1012

Leave a Comment