2️⃣1️⃣ ਮਈ,1924
ਦੇਸ਼ ਦੀ ਅਜ਼ਾਦੀ ਲਈ ਜੂਝਣ ਵਾਲੇ ਭਾਈ ਵਰਿਆਮ ਸਿੰਘ ਜੀ ਬਬਰ ਜੀ ਨੂੰ 1924 ਵਿੱਚ ਅੱਜ ਦੇ ਦਿਨ 21 ਮਈ ਨੂੰ ਜ਼ਾਲਮ ਅੰਗਰੇਜਾਂ ਨੇ ਫਾਂਸੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਸੀ।
ਪੰਜਾਬ ਦੀ ਧਰਤੀ ਤੋਂ ਹਿੰਦੂਸਤਾਨ ਦੀ ਆਜ਼ਾਦੀ ਦੇ ਅੰਦੋਲਨ ਲਈ ਅਨੇਕਾਂ ਲਹਿਰਾਂ ਚੱਲੀਆਂ।ਉਸ ਸਮੇਂ ਸਮੁੱਚਾ ਹਿੰਦੁਸਤਾਨ ਗੁਲਾਮੀ,ਅਨਪੜ੍ਹਤਾ ਤੇ ਗਰੀਬੀ ਕਾਰਨ ਸਾਹ-ਸਤਹੀਣ ਹੋ ਚੁੱਕਾ ਸੀ,ਪਰ ਪੰਜਾਬ ਦੀ ਧਰਤੀ ਦੇ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਕਰਮਸ਼ੀਲ ਰਹਿ ਕੇ ਅਣਖੀ ਜੀਵਨ ਜਿਊਣ ਦੀ ਗੁੜ੍ਹਤੀ ਦਿੱਤੀ ਹੋਈ ਹੈ।
ਜਦੋਂ ਅੰਗਰੇਜ਼ੀ ਰਾਜ ਦੌਰਾਨ ਪੰਜਾਬ ਦੇ ਗੁਰਧਾਮ ਮਹੰਤਾਂ,ਗੱਦੀਦਾਰਾਂ ਤੇ ਮਨਮਤੀਆਂ ਦੀਆਂ ਆਪ-ਹੁਦਰੀਆਂ ਕਾਰਨ ਅਪਵਿੱਤਰ ਹੋ ਰਹੇ ਸਨ,
ਤਾਂ ਸਿੱਖ ਹਿਤਾਂ ਲਈ ਜੂਝਣ ਵਾਲੀ ਉਸ ਸਮੇ ਦੇ ਸਿੱਖਾਂ ਨੇ ਇਕੱਠੇ ਹੋ ਕੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਬਣਾਈ ਜਿਸ ਦੀ ਅਗਵਾਈ ਵਿਚ ਸਿੱਖ ਜਗਤ ਨੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਿਲ ਹੋ ਕੇ ਤਸੀਹੇ ਝਲਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਇਨ੍ਹਾਂ ਦਿਨਾਂ ਵਿਚ ਹੀ ਸਿੱਖ ਸ਼ਹਾਦਤਾਂ ਅਤੇ ਗਿ੍ਫਤਾਰੀਆਂ ਦੇ ਦੌਰ ਵਿਚ ਅਕਾਲੀਆਂ ਵਿਚੋਂ ਹੀ ਇਕ ਗਰਮ ਦਲ ਤਿਆਰ ਹੋ ਗਿਆ।
ਇਸ ਅੰਦੋਲਨ ਨੂੰ ‘ਬੱਬਰ ਅਕਾਲੀ ਲਹਿਰ’ ਦਾ ਨਾਂਅ ਦਿੱਤਾ ਗਿਆ ਇਹ ਬੱਬਰ ਅਕਾਲੀ ਸਮੇ ਸਮੇ ਤੇ
ਸਰਕਾਰ ਦੀਆਂ ਸਿੱਖ-ਵਿਰੋਧੀ ਨੀਤੀਆਂ ਦਾ ਪਾਜ ਉਘਾੜਣ ਦੇ ਉਦੇਸ਼ ਨਾਲ ਫ਼ੌਜੀਆਂ ਨੂੰ ਜਾਣਕਾਰੀ ਦਿੰਦੇ,ਜਨਤਾ ਨੂੰ ਵੀ ਸਰਕਾਰ ਨਾਲ ਪੰਜਾ ਲੈਣ ਲਈ ਪ੍ਰੇਰਤ ਕਰਦੇ।
-ਨਨਕਾਣਾ ਸਾਹਿਬ ਸਾਕੇ ਦੇ ਮੁੱਖ ਦੋਸ਼ੀ ਮਹੰਤ ਨਰੈਣੂ ਤੇ ਅੰਗਰੇਜ ਪੁਲਿਸ ਕਪਤਾਨ ਨੂੰ ਸੋਧਣ ਦਾ ਫ਼ੈਸਲਾ ਕੀਤਾ। ਅੰਬਾਲਾ ਛਾਉਣੀ ਤੋਂ ਪਿਸਤੌਲ ਲਏ,ਪਰ ਪੰਥ-ਦੋਖੀ ਗਦਾਰਾਂ ਵੱਲੋਂ ਸੂਹ ਦੇਣ ਕਰਕੇ ਸਰਦਾਰ ਮੋਤਾ ਸਿੰਘ,ਗੰਡਾ ਸਿੰਘ ਤੇ ਬੇਲਾ ਸਿੰਘ ਪੁਲਿਸ ਦੇ ਸ਼ਿਕੰਜੇ ਵਿਚ ਫਸ ਗਏ।ਸਰਦਾਰ ਕਿਸ਼ਨ ਸਿੰਘ ਜੀ ਤੇ ਮੋਤਾ ਸਿੰਘ ਜੀ ਰੂਪੋਸ਼ ਹੋ ਗਏ।
ਇਸੇ ਦੌਰਾਨ ਕੁਝ ਸਿੱਖ ਸੰਪਰਦਾਰਵਾਂ ਨੇ ”ਗਰਮ” ਕਾਰਵਾਈਆਂ ਵਿਰੁੱਧ ਮਤਾ ਪਾਸ ਕੀਤਾ,ਜਿਸ ਨਾਲ ਕੁਝ ਕੁ ਬੱਬਰ ਅਕਾਲੀਆ ਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ।ਅੰਗਰੇਜ਼ ਤੇ ਨਰਮ-ਖ਼ਿਆਲੀ ਵਿਰੋਧਤਾ ਕਰਨ ਲੱਗੇ।
-ਬਬਰ ਅਕਾਲੀਆ ਵਲੋ ਮਸਤੂਆਣੇ ਵਿਖੇ,ਤੇ ਹਰਦਾਸਪੁਰ(ਫਗਵਾੜਾ) ਚ ਤਕਰੀਰਾ ਕੀਤੀਆ ।ਸਿੱਖ ਪਲਟਨ ਦੇ ਫੌਜੀਆਂ ਨਾਲ ਸੰਪਰਕ ਕਾਇਮ ਰੱਖੇ
ਨਵੰਬਰ,1921 ਨੂੰ ਚੱਕਰਵਰਤੀ ਜੱਥੇ ਦੀ ਸਥਾਪਨਾ ”ਰੁੜਕਾ ਕਲਾਂ”(ਜਲੰਧਰ) ਵਿਖੇ ਹੋਈ, ਪਹਿਲੀ ਬੈਠਕ ਚ ਦੋ ਮਤੇ ਪਾਸੇ ਕੀਤੇ:-
(1) ਅੰਗਰੇਜਾਂ ਵਿਰੁੱਧ ਬਾਗੀਆਨਾ ਪ੍ਰਚਾਰ ਆਰੰਭ ਕਰਨਾ ਤੇ
(2) ਪਿੰਡਾਂ ਚ ਇਕੱਠ ਕਰਕੇ ਜੋਸ਼ੀਲੀਆਂ ਤਕਰੀਰਾਂ / ਭਾਸ਼ਣ ਦਿੱਤੇ ਜਾਣ।
ਸਰਕਾਰ ਨੂੰ ਜਦੋਂ ਸੂਹ ਲੱਗੀ ਤਾਂ ਉਸਨੇ”ਅਮਨ ਸਭਾਵਾਂ”ਆਰੰਭ ਕਰ ਦਿੱਤੀਆਂ,ਤਾਂ ਕਿ ਉਹਨਾ ਦੇ ਜੱਥੇ ਦੇ ਪ੍ਰਭਾਵ,ਲੋਕਾਂ ਦੇ ਜੋਸ਼ੀਲੇ ਰੋਹ ਨੂੰ ਠੱਲ੍ਹ ਪਾਈ,ਖਤਮ ਕੀਤਾ ਜਾ ਸਕੇ।
ਸਰਦਾਰ ਧੰਨਾ ਸਿੰਘ ਬਹਿਬਲਪੁਰ, ਕਰਮ ਸਿੰਘ, ਵਰਿਆਮ ਸਿੰਘ ਧੁੱਗਾ ਤੇ ਫੌਜ ਦੀ ਨੌਕਰੀ ਛੱਡ ਕੇ ਬਾਬੂ ਸੰਤਾ ਸਿੰਘ ਵੀ ਬੱਬਰ ਅਕਾਲੀ ਜਥੇ ਚ ਸ਼ਾਮਲ ਹੋ ਗਏ ਤੇ ਅੰਗਰੇਜ਼ਾਂ ਦੇ ਝੋਲੀ-ਚੁੱਕਾਂ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ,ਦੁਆਬੇ ਦੇ ਇਲਾਕੇ ਵਿਚ ਜੱਥੇ ਦਾ ਸਿੱਕਾ ਚੱਲਣ ਲੱਗਾ।
ਜੱਥੇ ਦੇ ਪ੍ਰਭਾਵ ਸਦਕਾ 13 ਜਨਵਰੀ,1922 ਨੂੰ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦਾ ਪ੍ਰਬੰਧ ਬਿਨਾਂ ਖ਼ੂਨ-ਖਰਾਬੇ,ਸਿੱਖ ਸੰਗਤ ਹੱਥ ਆ ਗਿਆ*।
6 ਮਾਰਚ,1922 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਹੋਲੇ ਮਹੱਲੇ ਮੌਕੇ ਸਿੱਖ ਇਤਿਹਾਸ ਬਾਰੇ ਗੰਭੀਰ,ਲੂੰ-ਕੰਡੇ ਖੜੇ ਕਰਨ ਵਾਲੀ ਤਕਰੀਰ ਹੋਈ।
19 ਮਾਰਚ,1922 ਨੂੰ ਇਲਾਕੇ ਦੇ ਸਾਰੇ ਮੁਖ਼ਬਰਾਂ,ਸਰਕਾਰ ਦਾ ਪਾਣੀ ਭਰਨ ਵਾਲਿਆਂ ਨੂੰ ਸੋਧਣ ਦਾ ਫ਼ੈਸਲਾ ਕੀਤਾ ਗਿਆ।
ਅਪ੍ਰੈਲ,1922 ਵਿਚ ਸਰਦਾਰ ਕਿਸ਼ਨ ਸਿੰਘ ਜੀ, ਬਾਬੂ ਸੰਤਾ ਸਿੰਘ ਜੀ ਨੇ ਪੁਲਿਸ ਚੌਂਕੀ ਤੇ ਹੱਲਾ ਬੋਲਕੇ ਸਿੰਘ ਨੂੰ ਛੁਡਵਾਇਆ।
ਜੂਨ,1922 ਨੂੰ ਬਾਬਾ ਕਰਤਾਰ ਸਿੰਘ”ਪਰਾਗਪੁਰੀ” ਗ੍ਰਿਫ਼ਤਾਰ ਹੋਣ ਤੋਂ ਬਾਅਦ ਪੁਲਿਸ ਦਾ ਸੂਹੀਆ ਬਣ ਗਿਆ।
ਅਗਸਤ,1922 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਇਕੱਤਰਤਾ ਵਿਚ ”ਬੱਬਰ ਅਕਾਲੀ ਦੁਆਬਾ ਅਖ਼ਬਾਰ”ਆਰੰਭਿਆ ਗਿਆ,ਜਿਸ ਦੇ ਸੰਪਾਦਕ ਬੱਬਰ ਕਰਮ ਸਿੰਘ ਦੋਲਤਪੁਰ (ਨਵਾਂਸ਼ਹਿਰ) ਹੋਏ।ਅਖ਼ਬਾਰ ਵਿਚ ਜੋਸ਼ੀਲੇ ਲੇਖ,ਕਵਿਤਾਵਾਂ ਤੇ ਸਿੱਖ ਇਤਿਹਾਸ ਛਾਪਿਆ ਗਿਆ।
ਇਸੇ ਅਖ਼ਬਾਰ ਦੇ ਨਾਮ ਸਦਕਾ ਸਿੰਘ ਦੇ ਨਾਮ ਨਾਲ ”ਬੱਬਰ ਖ਼ਾਲਸਾ” ਸ਼ਬਦ ਜੁੜ ਗਿਆ।
20 ਮਈ,1922 ਦੇ ਦਿਨ ਪਿੰਡ ਕੌਲਗੜ੍ਹ ( ਬਲਾਚੌਰ ਜ਼ਿਲਾ ਹੁਸ਼ਿਆਰਪੁਰ) ਹੁਣ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕ ਅਤੇ ਅਗਰੇਜਾ ਦੇ ਪਿੱਠੁ ਰੱਲਾ ਅਤੇ ਦਿੱਤੂ ‘ਤੇ ਬਬਰ ਅਕਾਲੀ ਸਰਦਾਰ ਕਿਸ਼ਨ ਸਿੰਘ ਗੜਗਜ ਦੇ ਚਕਰਵਰਤੀ ਜਥੇ ਦੇ ਸਾਥੀਆਂ ਨੇ ਮਿਲਕੇ ਹਮਲਾ ਕੀਤਾ ਅਤੇ ਗਦਾਰਾਂ ਨੂੰ ਸੋਧਾ ਲਾਇਆ।
ਅਗਸਤ,1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ ਉਨ੍ਹਾਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਗੋਰੀ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ।
25 ਨਵੰਬਰ,1922 ਨੂੰ ਇਕ ਬੈਠਕ ਚ ਮੈਂਬਰਾਂ ਨੂੰ ਆਪਹੁਦਰੀ ਕਾਰਵਾਈ,ਔਰਤਾ,ਬਾਲਾਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਨਾਲ ਚੋਣਵੇਂ ਝੋਲੀ-ਚੁੱਕਾਂ ਨੂੰ ਸੋਧਣ ਦੀ ਜਿੰਮੇਵਾਰੀ ਬਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ।
ਜਿਸ ਤਹਿਤ ਸਭ ਤੋਂ ਪਹਿਲਾਂ 10 ਜਨਵਰੀ,1920 ਨੂੰ ਜੈ ਬਿਸ਼ਨ ਸਿੰਘ ਨੂੰ ਸੋਧਿਆ।
25 ਫ਼ਰਵਰੀ,1923 ਨੂੰ ਸਰਦਾਰ ਕਿਸ਼ਨ ਸਿੰਘ ਗੜਗੱਜ ਦੇ ਪਿੰਡ ਦੇ ਵਸਨੀਕ ਕਾਬਲ ਸਿੰਘ ਨੇ 2000 ਰੁਪਏ ਦੇ ਇਨਾਮ ਦੇ ਲਾਲਚ ਚ ਪਿੰਡ ਪੰਡੋਰੀ ਮਹਿਲ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਤੇ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੀਆਂਵਾਲੀ ਜੇਲ੍ਹ ਚ ਰੱਖਿਆ ਗਿਆ।
ਇਸ ਦੌਰਾਨ ਬੱਬਰਾਂ ਦੀਆਂ ਕਾਰਵਾਈਆਂ ਜਾਰੀ ਰਹੀਆਂ।ਫਰੰਗੀਆਂ ਦੇ ਝੋਲੀ-ਚੁੱਕਾਂ ਨੂੰ ਸਦਾ ਦੀ ਨੀਂਦ ਸਵਾ ਕੇ ਗੋਰੀ ਸਰਕਾਰ ਦੇ ਥੰਮ੍ਹ ਹਿਲਾ ਦਿੱਤੇ।
3 ਮਾਰਚ,1923 ਨੂੰ ਚਾਰ ਬੱਬਰਾਂ ਨੇ ਜਮਸ਼ੇਦਪੁਰ ਰੇਲਵੇ ਸ਼ਟੇਸ਼ਨ ਤੋਂ ਸਰਕਾਰੀ ਰਕਮ ਲੁੱਟੀ।
11 ਮਾਰਚ ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ।
19 ਮਾਰਚ ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ।
ਸਰਕਾਰ ਨੇ ਸਿੱਖਾਂ ਦੇ ਭੇਸ ਵਿਚ ਬੱਬਰਾਂ ਚ ਕਈ ਘੁਸਪੈਠੀਏ ਵਾੜ ਦਿੱਤੇ,ਜਿਨ੍ਹਾਂ ਚੋਂ ਅਨੂਪ ਸਿੰਘ ਨੇ ਕੌਮ ਨਾਲ ਗੱਦਾਰੀ ਕਰਕੇ ਸਤੰਬਰ,1923 ਨੂੰ ਕਰਮ ਸਿੰਘ ਜੀ ਸੰਪਾਦਕ, ਉਦੈ ਸਿੰਘ ਬੱਬਰ, ਬਿਸ਼ਨ ਸਿੰਘ, ਮਹਿੰਦਰ ਸਿੰਘ ਅਤੇ ਸੋਹਣ ਸਿੰਘ ਬਾਰੇ ਸੂਹ ਦੇ ਕੇ ਸ਼ਹੀਦ ਕਰਵਾ ਦਿੱਤਾ।
24 ਅਕਤੂਬਰ,1923 ਨੂੰ ਜਵਾਲਾ ਸਿੰਘ ਦੀ ਗਦਾਰੀ ਕਰਕੇ ਸਰਦਾਰ ਧੰਨਾ ਸਿੰਘ ਬੱਬਰ ਬਹਿਬਲਪੁਰੀਆ ਪੁਲਿਸ ਦੇ ਘੇਰੇ ਵਿਚ ਆ ਗਏ, ਪਰ ਉਨਾਂ ਨੇ ਬੰਬ ਨਾਲ ਪੁਲਿਸ ਥਾਣੇਦਾਰ ਥਾੱਮਸ ਤੇ 9 ਸਿਪਾਹੀਆਂ ਨੂੰ ਉਡਾ ਕੇ ਖੁਦ ਸ਼ਹਾਦਤ ਦਾ ਜਾਮ ਪੀਤਾ।
12 ਦਸੰਬਰ,1923 ਨੂੰ ਮੁੰਡੇਰ ਪਿੰਡ ਦੇ ਜਗਤ ਸਿੰਘ ਨੇ ਗਦਾਰੀ ਕਰਕੇ ਬੰਤਾ ਸਿੰਘ ਜੀ ਤੇ ਜੁਆਲਾ ਸਿੰਘ ਫਤਹਿਪੁਰ ਜੀ ਨੂੰ ਸ਼ਹੀਦ ਕਰਵਾਇਆ।
ਜਥੇਬੰਦੀ ਵਿਚ ਸਰਕਾਰੀ ਘੁਸਪੈਠ ਕਰਕੇ ਕਈ ਸਿੰਘ ਗ੍ਰਿਫਤਾਰ ਹੋਏ।
ਬੱਬਰਾਂ ਨੂੰ ਲਾਹੌਰ ਜੇਲ੍ਹ ਵਿਚ ਇਕੱਠਿਆ ਕੈਦ ਕਰਕੇ ਮੁਕੱਦਮੇ ਚਲਾਏ।
ਭਾਈ ਵਰਿਆਮ ਸਿੰਘ ਜੀ ਬਬਰ ਜੀ ਨੂੰ 21 ਮਈ,1924 ਨੂੰ ਜ਼ਾਲਮ ਅੰਗਰੇਜਾਂ ਨੇ ਫਾਂਸੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਸੀ।
28 ਫਰਵਰੀ,1925 ਨੂੰ 6 ਬੱਬਰਾਂ(ਸਰਦਾਰ ਕਿਸ਼ਨ ਸਿੰਘ ਜੀ ਗੜਗੱਜ,ਬਾਬੂ ਸੰਤਾ ਸਿੰਘ,ਦਲੀਪ ਸਿੰਘ, ਨੰਦ ਸਿੰਘ,ਕਰਮ ਸਿੰਘ,ਧਰਮ ਸਿੰਘ ਜੀਆਂ) ਨੂੰ ਫਾਂਸੀ, 38 ਨੂੰ 7-ਸਾਲ ਕੈਦ,10 ਨੂੰ ਕਾਲੇਪਾਣੀ ਦੀ ਸਜ਼ਾ ਹੋਈ,35 ਬਰੀ ਹੋ ਗਏ।ਇੱਕ ਸਾਲ ਬਾਅਦ 27 ਫਰਵਰੀ,1926 ਨੂੰ ਕਿਸ਼ਨ ਸਿੰਘ ਗੜਗੱਜ ਜੀ ਅਤੇ 6 ਸਾਥੀ ਬੱਬਰਾਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਦੇਸ਼ ਦੀ ਅਜ਼ਾਦੀ ਲਈ ਜੂਝਣ ਵਾਲੇ ਭਾਈ ਵਰਿਆਮ ਸਿੰਘ ਜੀ ਬਬਰ ਜੀ ਨੂੰ 1924 ਵਿੱਚ ਅੱਜ ਦੇ ਦਿਨ 21 ਮਈ ਨੂੰ ਜ਼ਾਲਮ ਅੰਗਰੇਜਾਂ ਨੇ ਫਾਂਸੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਸੀ।।*
ਦੇਸ਼ ਨੂੰ ਅਜ਼ਾਦੀ ਦਿਵਾਓਣ ਵਾਲ਼ੇ ਮਹਾਨ ਸ਼ਹੀਦਾਂ ਬੱਬਰ ਅਕਾਲੀਆਂ ਨੂੰ ਸਲਾਮ ਹੈ ਜੀ।