Artical Éducation India International News National News Punjab ਧਾਰਮਿਕ

2️⃣0️⃣ ਮਈ,1606 ਸੰਨ 1606 ਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਗਿਰਫ਼ਤਾਰ ਕਰਨ ਲਈ ਮੁਗਲ ਸਹਿਨਸ਼ਾਹ ਜਹਾਂਗੀਰ ਨੇ 20 ਮਈ ਨੂੰ ਸ਼ਾਹੀ ਫ਼ਰਮਾਨ ਦਾ ਐਲਾਨ ਕੀਤਾ ਗਿਆ ਸੀ।

2️⃣0️⃣ ਮਈ,1606

ਸੰਨ 1606 ਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਗਿਰਫ਼ਤਾਰ ਕਰਨ ਲਈ ਮੁਗਲ ਸਹਿਨਸ਼ਾਹ ਜਹਾਂਗੀਰ ਨੇ 20 ਮਈ ਨੂੰ ਸ਼ਾਹੀ ਫ਼ਰਮਾਨ ਦਾ ਐਲਾਨ ਕੀਤਾ ਗਿਆ ਸੀ।

The Mughal royal decree to apprehend Guru Arjan Dev Ji was announced.

ਗੁਰੂ ਨਾਨਕ ਪਾਤਸ਼ਾਹ ਨੇ ਹਿੰਦੁਸਤਾਨ ਦੀ ਧਰਤੀ ‘ਤੇ ੴ ਦਾ ਨਾਦ ਗੁੰਜਾ ਕੇ ਇੱਥੋਂ ਦੀ ਦੱਬੀ-ਕੁਚਲੀ ਲੋਕਾਈ ਨੂੰ ਇਹ ਅਹਿਸਾਸ ਕਰਾਇਆ ਕਿ ਕੁੱਲ ਕਾਇਨਾਤ ਉਸ ਅਕਾਲ ਪੁਰਖ ਦੀ ਸੰਤਾਨ ਹੈ। ਦੂਰ-ਦਰਾਜ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਗੁਰੂ ਸਾਹਿਬ ਦੇ ਦੈਵੀ ਝੰਡੇ ਥੱਲੇ ਇਕੱਤਰ ਹੋਣ ਲੱਗੇ। ਬਰਾਬਰੀ,ਮਨੁੱਖੀ ਸਨਮਾਨ,ਸੁਤੰਤਰਤਾ ਤੇ ਭਾਈਚਾਰੇ ਦੇ ਅਜਿਹੇ ਪੂਰਨੇ ਪਾਏ ਕਿ ਉਹ ਦਮਨਕਾਰੀਆਂ ਵਿਰੁੱਧ ਗੁਰਮਤਿ ਦੇ ਝੰਡੇ ਹੇਠ ਲਾਮਬੰਦ ਹੋਣ ਲੱਗੇ। ਭੂਤ,ਭਵਿੱਖ ਦੇ ਚੱਕਰ ਵਿਚੋਂ ਨਿਕਲ ਕੇ ਗੁਲਾਮ ਜ਼ਹਿਨੀਅਤ ਦੇ ਕਾਲੇ ਬੱਦਲ ਛਡਣ ਲੱਗੇ ਅਤੇ ਇਨ੍ਹਾਂ ਵਿਚੋਂ ਨਵੇਂ-ਨਵੇਲੇ ਸੂਰਜ ਦੇ ਲਿਸ਼ਕਾਰੇ ਦੱਬੀ-ਕੁਚਲੀ ਲੋਕਾਈ ਲਈ ਨਵਾਂ ਸੁਨੇਹਾ ਲੈ ਕੇ ਆਉਣ ਲੱਗੇ। ਇਕ ਅਜਿਹੀ ਕੌਮੀਅਤ ਤਿਆਰ ਕੀਤੀ ਜੋ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਦੇ ਸੰਕਲਪ ਨਾਲ ਸਰਸ਼ਾਰ ਹੋਈ ਪਈ ਸੀ। ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾ ਹਿੰਦੂ- ਮੁਸਲਮਾਨ ਦਾ ਫਰਕ ਸੀ,ਨਾ ਹੀ ਊਚ ਨੀਚ ਅਤੇ ਔਰਤ-ਮਰਦ ਦਾ।

ਚੌਥੇ ਪਾਤਸ਼ਾਹ ਜੀ ਨੇ ਪਰੰਪਰਕ ਢੰਗ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਪੰਜਵੇਂ ਨਾਨਕ ਵਜੋਂ ਸਥਾਪਿਤ ਕੀਤਾ। ਗੁਰੂ ਅਰਜਨ ਸਾਹਿਬ ਜੀ ਨੇ ਗੁਰ ਗੱਦੀ ‘ਤੇ ਬੈਠਦੇ ਹੀ ਸਿੱਖ ਧਰਮ ਦੇ ਪ੍ਰਚਾਰ ਪਸਾਰ ਨੂੰ ਤੇਜ ਕੀਤਾ,ਅੰਮ੍ਰਿਤ-ਸਰੋਵਰ ਦੇ ਐਨ ਵਿਚਕਾਰ ਸ੍ਰੀ ਹਰਿਮੰਦਰ ਦੀ ਸਥਾਪਨਾ ਕੀਤੀ ਅਤੇ ਨੀਂਹ ਸਾਈਂ ਮੀਆਂ ਮੀਰ ਕੋਲੋਂ ਰਖਵਾਈ।ਗੁਰੂ ਸਾਹਿਬ ਦਾ ਇਹ ਕਦਮ ਜਿੱਥੇ ਧਰਮ ਦੇ ਨਾਮ ‘ਤੇ ਧਾਰਮਿਕ ਅਸਥਾਨਾਂ ਦੁਆਲੇ ਲਗਾਈਆਂ ਧਾਰਮਿਕ ਕੱਟੜਤਾ ਦੀਆਂ ਵਲਗਣਾਂ ਨੂੰ ਤੋੜਨ ਵਾਲਾ ਸੀ।

ਨਤੀਜੇ ਵਜੋਂ ਹੌਲੀ-ਹੌਲੀ ਸਿੱਖ ਧਰਮ ਇਕ ਲੋਕ ਲਹਿਰ ਬਣ ਗਿਆ।ਗੁਰੂ ਅਰਜਨ ਦੇਵ ਜੀ ਦੋਵੇਂ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਜੀ ਨੂੰ ਪਿਆਰ ਤੇ ਸਤਿਕਾਰ ਦਿੰਦੇ ਸਨ, ਪਰ ਉਹ ਦੋਵੇਂ ਗੁਰੂ ਸਾਹਿਬ ਪ੍ਰਤੀ ਨਫ਼ਰਤ ਦਾ ਪ੍ਰਗਟਾਅ ਕਰਦੇ ਰਹਿੰਦੇ। ਪ੍ਰਿਥੀ ਚੰਦ ਦੇ ਅੰਦਰ,ਗੁਰ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਤੇ ਈਰਖਾ ਦੇ ਭਾਂਬੜ ਬਲ ਉੱਠੇ ਤੇ ਓਸਨੇ ਗੁਰ ਗੱਦੀ ਹਾਸਲ ਕਰਨ ਲਈ ਹਰ ਤਰੀਕਾ ਵਰਤਿਆ ਪਰ ਸਫਲਤਾ ਨਾ ਮਿਲੀ।ਪ੍ਰਿਥੀ ਚੰਦ ਦਾ ਵਿਰੋਧ ਹੋਰ ਵੀ ਤੇਜ਼ ਹੋ ਗਿਆ। ਪ੍ਰਿਥੀ ਚੰਦ ਨੇ ਸੁਲਹੀ ਖ਼ਾਨ ਜੋ ਉਸ ਦਾ ਦੋਸਤ ਅਤੇ ਬਾਦਸ਼ਾਹ ਅਕਬਰ ਦਾ ਮੁਲਾਜ਼ਮ ਸੀ, ਨੂੰ ਗੁਰੂ ਅਰਜਨ ਦੇਵ ਜੀ ਨੂੰ ਡਰਾਉਣ ਲਈ ਮਨਾ ਲਿਆ। ਉਹ ਪ੍ਰਿਥੀ ਚੰਦ ਦੇ ਚੁੱਕਣ ਉਤੇ ਕਰ ਵਸੂਲਣ ਦੇ ਬਹਾਨੇ ਸੁਲਹੀ ਖਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਲ ਵਧਿਆ। ਰਾਤ ਉਹ ਪ੍ਰਿਥੀ ਚੰਦ ਕੋਲ ਰੁਕ ਗਿਆ, ਪਰ ਸਵੇਰੇ ਪ੍ਰਿਥੀ ਚੰਦ ਦੇ ਭੱਠੇ ਦੀ ਅੱਗ ਵਿਚ ਸੜ ਕੇ ਮਰ ਗਿਆ।

ਇਸ ਧੱਕੇ ਨੂੰ ਪਿਰਥੀ ਇਸ ਆਸ ‘ਤੇ ਸਹਿਣ ਕਰ ਗਿਆ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਸੰਤਾਨ ਨਹੀਂ ਸੀ। ਇਸ ਕਰਕੇ ਗੁਰ-ਗੱਦੀ ਉਸ ਦੇ ਘਰ ਵਿਚ ਆ ਜਾਣ ਦੀ ਆਸ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਉਸ ਦੇ ਬੇਟੇ ਮਿਹਰਬਾਨ ਨੂੰ ਬਹੁਤ ਪਿਆਰ ਕਰਦੇ ਸਨ,ਪਰ ਉਸ ਦੀ ਇਸ ਆਸ ਤੋਂ ਉਸ ਵੇਲੇ ਬੂਰ ਝੜ ਗਿਆ ਜਦੋਂ 1595 ਨੂੰ ਬਾਲ ਹਰਿਗੋਬਿੰਦ ਦਾ ਜਨਮ ਹੋ ਗਿਆ।

ਪ੍ਰਿਥੀ ਚੰਦ ਨੇ ਹੁਣ ਹਾਰੇ ਹੋਏ ਜੁਆਰੀਏ ਵਾਂਗ ਅੰਤਿਮ ਦਾਅ ਖੇਡਦਿਆਂ:-
ਦਾਈ ਰਾਹੀਂ ਬੱਚੇ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਚਾਲ ਪੂਰੀ ਨਾ ਹੋਈ।
ਸੱਪ ਤੋਂ ਡਸਾਉਣ ਦੀ ਕੋਸ਼ਿਸ਼ ਵੀ ਅਸਫਲ ਰਹੀ। ਦਹੀਂ ਵਿੱਚ ਜ਼ਹਿਰ ਪਾ ਕੇ ਖਵਾਉਣ ਲਈ ਰਸੋਈਏ ਨੂੰ ਵੱਢੀ ਦਿੱਤੀ ਪਰ ਬੱਚੇ ਨੂੰ ਹਾਨੀ ਨਾ ਹੋਈ ਸਗੋਂ ਰਸੋਈਆ ਸੂਲ ਹੋ ਕੇ ਮਰ ਗਿਆ।

ਪਰ ਪਿਰਥੀ ਹਰਕਤਾਂ ਤੋਂ ਬਾਜ ਨਾ ਆਇਆ ਤੇ ਗੁਰੂ ਪਾਤਸ਼ਾਹ ਦੀ ਸ਼ਿਕਾਇਤ ਮੁਗਲ ਦਰਬਾਰੇ ਭੇਜਦਾ ਰਿਹਾ।
ਅਕਬਰ ਤੱਕ ਉਸਦੀ ਕੋਈ ਚਾਲ ਸਫਲ ਨਾ ਹੋਈ ਪਰ ਜਹਾਂਗੀਰ ਦੇ ਗੱਦੀ ‘ਤੇ ਬੈਠਣ ਨਾਲ ਸਮਾਂ ਉਸ ਵਲ ਤਬਦੀਲ ਹੋਣ ਲੱਗਾ।ਜਹਾਂਗੀਰ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਗੈਰ-ਧਰਮੀਆਂ ਨੂੰ ਸਖਤ ਨਫ਼ਰਤ ਕਰਦਾ ਸੀ। ਇਸ ਗੱਲ ਦਾ ਪ੍ਰਗਟਾਵਾ ਉਸ ਨੇ ਖੁਦ ਆਪਣੀ ਸਵੈ-ਜੀਵਨੀ ਤੁਜ਼ਕੇ-ਜਹਾਂਗੀਰੀ ਵਿਚ ਕੀਤਾ ਹੋਇਆ ਹੈ।

ਉਹ ਲਿਖਦਾ ਹੈ: ”ਗੋਇੰਦਵਾਲ ਜੋ ਬਿਆਸ ਦਰਿਆ ਦੇ ਕੰਢੇ ਤੇ ਹੈ ਪੀਰ ਦਾ ਭੇਸ ਧਾਰ ਕੇ ਅਰਜਨ ਮਲ ਨਾਂ ਦਾ ਇਕ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ- ਤਰੀਕਿਆਂ ਨਾਲ ਬਹੁਤ ਸਾਰੇ ਹਿੰਦੂਆਂ ਅਤੇ ਇਸਲਾਮ ਦੇ ਜਾਹਲ ਤੇ ਮੂਰਖ ਲੋਕਾਂ ਉਤੇ ਡੋਰੇ ਪਾ ਰੱਖੇ ਹਨ। ਉਸ ਨੇ ਮਹਾਨ ਅਧਿਆਤਮਕ ਅਤੇ ਸੰਸਾਰਿਕ ਨੇਤਾ ਹੋਣ ਦਾ ਢੌਂਗ ਰਚਾ ਰੱਖਿਆ ਹੈ। ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਉਨ੍ਹਾਂ ਦੀ ਇਹ ਝੂਠ ਦੀ ਦੁਕਾਨ ਸਰਗਰਮ ਹੈ। ਬਹੁਤ ਚਿਰ ਤੋਂ ਮੇਰੇ ਮਨ ਵਿੱਚ ਇਹ ਵਿਚਾਰ ਆ ਰਿਹਾ ਹੈ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਇਸਲਾਮ ਦੇ ਝੰਡੇ ਥੱਲੇ ਲੈ ਆਵਾਂ।”

ਸਿੱਖ ਧਰਮ ਸ਼ਾਂਤੀ ਤੇ ਸਹਿਣਸ਼ੀਲਤਾ ‘ਤੇ ਜ਼ੋਰ ਦੇਣ ਦੇ ਬਾਵਜੂਦ, ਮੁਸਲਿਮ ਕੱਟੜਪੰਥੀਆਂ ਦੁਆਰਾ ਆਪਣੀ ਸਰਵਉੱਚਤਾ ਲਈ ਖ਼ਤਰਾ ਸਮਝਿਆ ਜਾਂਦਾ ਸੀ।

ਸ੍ਰੀ ਗੁਰੂ ਅਰਜਨ ਪਾਤਸ਼ਾਹ ਵੇਲੇ ਪੰਜਾਬ ਦੀ ਸਾਰੀ ਧਰਤੀ ਨੇ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ‘ਸੱਚੇ ਪਾਤਸ਼ਾਹ’ ਵਜੋਂ ਪ੍ਰਵਾਨ ਕਰ ਲਿਆ ਸੀ,ਗੁਰੂ ਸਾਹਿਬ ਦੀ ਅਗਵਾਈ ਵਿਚ ਸਿੱਖਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧਣ ਲਗ ਪਈ। ਇਸ ਲੋਕ ਪਿਆਰ ਨੇ ਗੁਰੂਘਰ ਪ੍ਰਤੀ ਈਰਖਾ ਅਤੇ ਸਾੜੇ ਦੀ ਭਾਵਨਾ ਵੀ ਭਰ ਦਿੱਤੀ ਸੀ।

ਮੁਗਲੀਆ ਤਖਤ ‘ਤੇ ਬੈਠਦਿਆਂ ਹੀ ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਨੂੰ ਬਾਗੀ ਗਰਦਾਨ ਕੇ ਆਗਰੇ ਵਿਚ ਜੇਲ੍ਹ ਦੀਆਂ ਸਲਾਖਾਂ ਪਿਛੇ ਡੱਕ ਦਿੱਤਾ।ਖੁਸਰੋ ਜੇਲ੍ਹ ਵਿਚੋਂ ਬਾਹਰ ਆਇਆ ਅਤੇ ਆਪਣੇ ਪਿਤਾ ਵਿਰੁੱਧ ਬਗਾਵਤ ਦਾ ਐਲਾਨ ਕਰ ਦਿੱਤਾ। ਅਫਗਾਨਿਸਤਾਨ ਵੱਲ ਜਾਂਦੇ ਹੋਏ ਰਸਤੇ ਵਿਚ ਉਹ ਸ੍ਰੀ ਗੋਇੰਦਵਾਲ ਸਾਹਿਬ ਰੁਕਿਆ। ਗੁਰੂ ਸਾਹਿਬ ਕੋਲੋਂ ਅਸ਼ੀਰਵਾਦ ਲਿਆ, ਲੰਗਰ ਛਕਿਆ ਅਤੇ ਅੱਗੇ ਚਲ ਪਿਆ। ਪਰ ਜਲਦੀ ਹੀ ਜਹਾਂਗੀਰ ਦੀਆਂ ਫੌਜਾਂ ਨੇ ਉਸ ਨੂੰ ਘੇਰ ਲਿਆ, ਗ੍ਰਿਫਤਾਰ ਕੀਤਾ ਅਤੇ ਉਸ ਦੇ ਪਿਤਾ ਦੇ ਸਨਮੁਖ ਪੇਸ਼ ਕਰ ਦਿੱਤਾ। ਜਹਾਂਗੀਰ ਨੇ ਉਸ ਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਖੁਸਰੋ ਨੂੰ ਅੰਨਿਆਂ ਕਰ ਹਮੇਸ਼ਾ ਹਮੇਸ਼ਾ ਲਈ ਆਗਰੇ ਦੇ ਕਿਲੇ ਵਿਚ ਸੁੱਟ ਦੇਣ ਦਾ ਹੁਕਮ ਕੀਤਾ। ਜਹਾਂਗੀਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਖੁਸਰੋ ਗੋਇੰਦਵਾਲ ਰੁਕਿਆ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਸੀ ਤਾਂ ਉਸ ਦੇ ਗੁੱਸੇ ਦੀ ਸੀਮਾ ਸਾਰੀਆਂ ਹੱਦਾਂ ਪਾਰ ਕਰ ਗਈ।

ਜਹਾਂਗੀਰ ਨੇ ਤੁਰੰਤ ਮਿਤੀ 20 ਮਈ,1607 ਨੂੰ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਮੁਰਤਜਾ ਖਾਨ ਨੂੰ ਹੁਕਮ ਦਿੱਤਾ ਕਿ ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਵੇ, ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ ਅਤੇ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ:-

ਜਹਾਂਗੀਰ: ਬਹੁਤ ਸਾਰੇ ਮੁਸਲਿਮ ਸ਼ਾਸਕਾਂ ਨੇ ਮੁਸਲਮਾਨਾਂ ਨੂੰ ਵਧਾਉਣ ਲਈ ਕੰਮ ਕੀਤਾ, ਸਿਰਫ ਆਪਣੇ ਜੀਵਨ ਢੰਗ ਨੂੰ ਬਦਲ ਕੇ ਉਹ ਸੋਚਦੇ ਸਨ ਕਿ ਕੋਈ ਮੁਸਲਮਾਨ ਬਣ ਜਾਂਦਾ ਹੈ।ਉਨ੍ਹਾਂ ਨੇ ਸੋਚਿਆ ਕਿ ਹੱਜ ਕਰ ਕੇ,ਦਾੜ੍ਹੀ ਰੱਖਕੇ,ਸੁੰਨਤ ਕਰਵਾਕੇ ਤੇ ਮੁਹੰਮਦ ਸਾਹਿਬ ਨੂੰ ਸਾਰੀ ਸ੍ਰਿਸ਼ਟੀ ਦੇ ਇਕਲੌਤੇ ਰੱਬ ਦੇ ਆਖਰੀ ਦੂਤ ਵਜੋਂ ਘੋਸ਼ਿਤ ਕਰਕੇ, ਉਨ੍ਹਾਂ ਦੁਆਰਾ ਅੱਲ੍ਹਾ ਕਹੇ ਜਾਣ ਨਾਲ ਇੱਕ ਮੁਸਲਮਾਨ ਬਣ ਗਿਆ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਜਹਾਂਗੀਰ ਨੂੰ ਸਿੱਖੀ ਦੀ ਸੱਚਾਈ ਦਾ ਪਤਾ ਲੱਗਾ ਤਾਂ ਉਹ ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਿੱਤਰ ਬਣ ਗਿਆ ਸੀ।

ਮੀਣੇ: ਮੀਣੇ ਪ੍ਰਿਥੀ ਚੰਦ ਤੋਂ ਸ਼ੁਰੂ ਤੋਂ ਹੀ ਗੁਰੂ ਅਰਜੁਨ ਸਾਹਿਬ ਦੇ ਵਿਰੁੱਧ ਸਨ ਅਤੇ ਉੱਚ ਹਿੰਦੂ ਪੁਜਾਰੀਆਂ ਨੇ ਗੁਰੂ ਅਰਜੁਨ ਦੇਵ ਜੀ ਦੇ ਵਿਰੁੱਧ ਚਾਲਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਿਥੀ ਚੰਦ ਗੁਰੂ ਸਾਹਿਬ ਦੁਆਰਾ ਸੰਕਲਿਤ ਗ੍ਰੰਥ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਇਸ ਉਮੀਦ ਵਿੱਚ ਕਿ ਅਜਿਹਾ ਕਰਕੇ ਉਹ ਆਪਣੇ ਲਈ ਗੁਰਗੱਦੀ ਪ੍ਰਾਪਤ ਕਰਨ ਦੇ ਯੋਗ ਹੋ ਜਾਵੇਗਾ। ਉਸ ਨੇ ਤੇ ਹੋਰ ਕਈਆਂ ਨੇ ਜਹਾਂਗੀਰ ਨੂੰ ਗੁਮਰਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਉੱਤੇ ਕਬਜ਼ਾ ਵੀ ਕਰ ਲਿਆ। ਹੁਣ ਵੀ ਉਸ ਦੇ ਵੰਸ਼ਜ ਓਸ ਗ੍ਰੰਥ ਦੀ ਰਾਖੀ ਕਰਦੇ ਹਨ ਅਤੇ ਆਪਣੇ ਆਪ ਨੂੰ ਗੁਰੂ ਦਾ ਦਾਅਵਾ ਕਰਦੇ ਹਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਮੀਣੇ ਕਿਹਾ ਜਾਂਦਾ ਹੈ।

ਗਵਰਨਰ ਚੰਦੂ ਸ਼ਾਹ : ਉਹ ਵੀ ਗੁਰੂ ਅਰਜਨ ਸਾਹਿਬ ਜੀ ਦਾ ਵੈਰੀ ਬਣ ਗਿਆ,ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਉਸਦੀ ਧੀ ਲਈ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਉਸ ਸਮੇਂ ਦੀ ਸਿੱਖ ਸੰਗਤ ਨੇ ਗੁਰੂ ਅਰਜਨ ਦੇਵ ਜੀ ਨੂੰ ਇਸ ਪ੍ਰਸਤਾਵ ਨੂੰ ਸਵੀਕਾਰ ਨਾ ਕਰਨ ਲਈ ਬੇਨਤੀ ਕੀਤੀ ਸੀ, ਕਿਉਂਕਿ ਉਹ ਚੰਦੂ ਦੀਆਂ ਚਾਲਾਂ ਦੇ ਵਿਰੁੱਧ ਸਨ, ਜਿਨ੍ਹਾਂ ਦਾ ਉਦੇਸ਼ ਵਿਆਹ ਤੋਂ ਬਾਅਦ ਗੁਰੂ ਘਰ ਦੀ ਦੁਰਵਰਤੋਂ ਕਰਨਾ ਸੀ।

ਸ਼ੇਖ ਅਹਿਮਦ ਸਰਹਿੰਦੀ : ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਖ ਅਹਿਮਦ ਸਰਹਿੰਦੀ ਦਾ,ਮੁਸਲਮਾਨ ਬਹੁਤ ਸਤਿਕਾਰ ਕਰਦੇ ਸਨ। ਉਸਨੇ ਆਪਣੇ ਆਪ ਨੂੰ ਇਸਲਾਮ ਦੇ ਦੂਜੇ ਪੈਗੰਬਰ ਵਜੋਂ ਪੇਸ਼ ਕੀਤਾ,ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦਾ ਦਰਜਾ ਸਿੱਖ ਗੁਰੂਆਂ ਨਾਲੋਂ ਉੱਚਾ ਹੈ। ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਰੱਦ ਕਰ ਦਿੱਤਾ ਸੀ। ਸ਼ੇਖ ਅਹਿਮਦ ਦਾ ਜਹਾਂਗੀਰ ਉੱਤੇ ਬਹੁਤ ਪ੍ਰਭਾਵ ਸੀ। ਸ਼ਹਿਜ਼ਾਦਾ ਖੁਸਰੋ ਨੂੰ ਗੁਰੂ ਦੀਆਂ ਬਖਸ਼ਿਸ਼ਾਂ ਦਾ ਹਵਾਲਾ ਦੇ ਕੇ ਉਸਨੇ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਵਿਰੁੱਧ ਭੜਕਾਇਆ।

ਸ਼ਹਾਦਤ
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ‘ਤੇ ਬਿਠਾਉਣ,ਸਿਰ ਉਪਰ ਰੇਤ ਪਾਉਣ ਆਦਿ ਦੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਜਹਾਂਗੀਰ ਦੇ ਅਹਿਲਕਾਰਾਂ ਦੀਆਂ ਸਖ਼ਤੀਆਂ ਨੂੰ ਖਿੜੇ ਮੱਥੇ ਸਹਾਰਦੇ ਹੋਏ ਗੁਰ ਪਾਤਸ਼ਾਹ ਸੰਨ 1606 ਚ ਸ਼ਹਾਦਤ ਦਾ ਜਾਮ ਪੀ ਗਏ।

ਉਨ੍ਹਾਂ ਨੇ ਆਪਣੀ ਇਸ ਸ਼ਹਾਦਤ ਨੂੰ ਲੋਕ ਮੁਕਤੀ ਅਤੇ ਹਿੰਦੁਸਤਾਨੀਆਂ ਨੂੰ ‘ਪਤ ਸੇਤੀ’ ਜ਼ਿੰਦਗੀ ਤੇ ਜ਼ੁਲਮ ਵਿਰੁੱਧ ਦਰਸਾਇਆ। ਜਬਰ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੇ ਇਸ ਅਨੋਖੇ ਤਰੀਕੇ ਨੇ ਆਉਣ ਵਾਲੇ ਸਮੇਂ ਵਿਚ ਹਿੰਦੋਸਤਾਨ ਦੀ ਤਕਦੀਰ ‘ਤੇ ਨਵੇਂ ਪੂਰਨੇ ਪਾ ਦਿੱਤੇ।

Related posts

ਬੰਦੀ ਛੋੜ ਦਿਵਸ ਅਤੇ ਸਮੇ ਸਮੇਂ ਤੇ ਵਿਸਾਖੀ ਨੂੰ ਸ੍ਰੀ ਅਕਾਲ ਤਖਤ ਸਹਿਬ ਤੇ ਸਰਬੱਤ ਖਾਲਸਾ ਦੀਵਾਨ ਸਜਦੇ ਰਹੇ ਹਨ

INP1012

ਮੰਨਤ ਨੂਰ ਇੰਟਰਵਿਊ: ਲੌਂਗ ਲਾਚੀ ਵਾਲੀ ਗਾਇਕਾ ਨੂੰ ਮਿਊਜ਼ਿਕ ਕੰਪਨੀਆਂ ਨੇ ਨਜ਼ਰਅੰਦਾਜ਼ ਕਿਉਂ ਕੀਤਾ ?

INP1012

7️⃣ ਅਪ੍ਰੈਲ ,1525 ਜਾਂ 0️⃣6️⃣ ਜਨਵਰੀ,1459 ਜਨਮ ਭਾਈ ਮਰਦਾਨਾ

INP1012

Leave a Comment