Artical Éducation India International News National News Punjab

1️⃣5️⃣ ਮਈ,1848 ਮਹਾਰਾਣੀ ਜਿੰਦ ਕੌਰ ਜ਼ੀ (ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ) ਨੂੰ 15 ਮਈ,1848 ਨੂੰ ਬਨਾਰਸ ਜੇਲ ਭੇਜਿਆ ਗਿਆ ਸੀ।*

1️⃣5️⃣ ਮਈ,1848
ਮਹਾਰਾਣੀ ਜਿੰਦ ਕੌਰ ਜ਼ੀ (ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ) ਨੂੰ 15 ਮਈ,1848 ਨੂੰ ਬਨਾਰਸ ਜੇਲ ਭੇਜਿਆ ਗਿਆ ਸੀ।*

Maharani Jindan was sent to the fort of Benaras for confinement in 1848

ਮਹਾਰਾਣੀ ਜਿੰਦ ਕੌਰ ਜ਼ੀ ਦਾ ਜਨਮ 1817 ਚ ਹੋਇਆ ਸੀ ਤੇ ਅਕਾਲ ਚਲਾਣਾ 01 ਅਗਸਤ, 1863 ਨੂੰ ਹੋਇਆ।
ਆਮ ਤੌਰ ’ਤੇ ਰਾਣੀ ਜਿੰਦਾਂ ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਸਿਖ ਮਹਾਰਾਜਾ ਦਲੀਪ ਸਿੰਘ ਦੀ ਮਾਂ ਸਨ।
ਮਹਾਰਾਣੀ ਜਿੰਦ ਕੌਰ ਜ਼ੀ ਦਾ ਜਨਮ ਸੰਨ 1817 ਨੂੰ ਪਿੰਡ ਚਾਡ਼੍ਹ,ਜਿਲ਼੍ਹਾ ਸਿਆਲਕੋਟ,ਤਹਿਸੀਲ ਜਫਰਵਾਲ ਵਿਖੇ ਹੋਇਆ।ਸੁਹੱਪਣ ਅਤੇ ਦਲੇਰੀ ਕਰ ਕੇ ਜਾਣੇ ਜਾਂਣ ਕਰਕੇ ਆਪ ਜ਼ੀ ਨੂੰ “ਪੰਜਾਬ ਦੀ ਮੈਸਾਲੀਨਾ” ਆਖਿਆ ਜਾਂਦਾ ਹੈ।

ਮਹਾਰਾਜਾ ਰਣਜੀਤ ਸਿੰਘ ਜ਼ੀ ਦੇ ਪਹਿਲੇ ਤਿੰਨ ਗੱਦੀ ਨਸ਼ੀਨਾਂ ਦੀਆਂ ਡੋਗਰੇ ਭਰਾਵਾਂ ਦੀ ਗਦਾਰੀ ਕਰਕੇ ਹੋਈਆਂ ਸਿਆਸੀ ਹੱਤਿਆਵਾਂ ਤੋਂ ਬਾਅਦ ਉਨਾ ਦਾ ਛੋਟਾ ਸਪੁਤਰ ਦਲੀਪ ਸਿੰਘ ਜ਼ੀ ਸਤੰਬਰ 1843 ਵਿੱਚ ਪੰਜ ਵਰ੍ਹੇ ਦੀ ਉਮਰ ਵਿੱਚ ਮਹਾਰਾਜਾ ਬਣ ਗਏ ਅਤੇ ਨਾਬਾਲਗ ਹੋਣ ਕਰ ਕੇ ਜਿੰਦ ਕੌਰ ਜ਼ੀ ਉਨਾ ਦੀ ਆਗੂ ਨੁਮਾਇੰਦਾ ਬਣੇ।

ਪਹਿਲੀ ਐਂਗਲੋ ਸਿੱਖ ਜੰਗ ਵਿੱਚ ਡੋਗਰੇ ਭਰਾਵਾਂ ਦੀ ਗਦਾਰੀ ਕਰਕੇ ਸਿੱਖਾਂ ਦੀ ਹਾਰ ਹੋਈ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਦੋਵਾਂ ਨੂੰ ਕੈਦੀ ਬਣਾ ਲਿਆ, ਨਜ਼ਰਬੰਦ ਰੱਖਿਆ ਤੇ ਦਲੀਪ ਸਿੰਘ ਜ਼ੀ ਨੂੰ ਇੰਗਲੈਂਡ ਭੇਜ ਦਿੱਤਾ।
ਰਾਣੀ ਜਿੰਦਾਂ ਜ਼ੀ ਨੂੰ 15 ਮਈ,1848 ਨੂੰ ਇੱਕ ਕੈਦੀ ਵਜੋਂ, ਪੰਜਾਬ ਤੋਂ ਬਨਾਰਸ ਲਿਜਾਇਆ ਗਿਆ ਸੀ।

ਬਨਾਰਸ ਕਿਲ੍ਹੇ ਵਿਚ ਉਨਾ ਦਾ ਰਾਬਤਾ ਭਾਈ ਮਹਾਰਾਜ ਸਿੰਘ ਅਤੇ ਚਤਰ ਸਿੰਘ ਅਟਾਰੀਵਾਲਾ ਸਿਖ ਯੋਧਿਆਂ ਨਾਲ ਬਣਿਆ ਹੋਇਆ ਸੀ।ਜਦ ਇਸ ਦਾ ਪਤਾ ਅੰਗਰੇਜ਼ਾਂ ਨੂੰ ਲੱਗਾ ਤਾਂ ਉਹਨਾਂ ਨੇ ਸੁਰੱਖਿਆ ਵਧਾਉਣ ਦੀ ਬਜਾਏ ਰਾਣੀ ਜ਼ੀ ਨੂੰ ਸੱਭ ਤੋਂ ਵੱਧ ਮਹਿਫ਼ੂਜ਼ ਕਿਲ੍ਹੇ ਚਿਨਾਰ ਵਿੱਚ ਭੇਜਣ ਦਾ ਫ਼ੈਸਲਾ ਕਰ ਲਿਆ।15 ਮਈ,1848 ਨੂੰ ਇੱਕ ਕੈਦੀ ਵਜੋਂ, ਪੰਜਾਬ ਤੋਂ ਬਨਾਰਸ ਲਿਜਾਇਆ ਗਿਆ ਸੀ।

ਇਹ ਗੱਲ 1849 ਦੇ ਅਖ਼ੀਰਲੇ ਦਿਨਾਂ ਦੀ ਹੈ। ਜਦ ਰਾਣੀ ਜ਼ੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾ ਨੇ ਇਸ ਦਾ ਡਟਵਾਂ ਵਿਰੋਧ ਕੀਤਾ।*ਜਦ ਉਨਾ ਨੂੰ ਜ਼ਬਰਦਸਤੀ ਲਿਜਾਣ ਦੀ ਧਮਕੀ ਦਿਤੀ ਗਈ ਤਾਂ ਕੁਝ ਮਹੀਨੇ ਬਾਦ ਮਜਬੂਰਨ ਉਸ ਨੂੰ ਜਾਣਾ ਪਿਆ,ਆਪ ਜ਼ੀ ਨੂੰ ਚਿਨਾਰ ਪਹੁੰਚਾਉਣ ਵਾਸਤੇ ਇੱਕ ਵੱਡੀ ਫ਼ੌਜ ਵੀ ਨਾਲ ਭੇਜੀ ਗਈ। ਇਸ ਫ਼ੌਜ ਦੀ ਅਗਵਾਈ ਮੇਜਰ ਮੈਕਗਰੈਗਰ ਕਰ ਰਿਹਾ ਸੀ।

ਚਿਨਾਰ ਪਹੁੰਚ ਕੇ ਮੇਜਰ ਮੈਕਗਰੇਗਰ ਨੇ ਰਾਣੀ ਨੂੰ ਚਿਨਾਰ ਕਿਲ੍ਹੇ ਦੇ ਇੰਚਾਰਜ ਕੈਪਟਨ ਰੀਅਸ ਦੇ ਹਵਾਲੇ ਕਰਦਿਆਂ ਕਿਹਾ ਕਿ ਉਹ ਰਾਣੀ ਦੀ ਆਵਾਜ਼ ਪਛਾਣ ਲਵੇ ਅਤੇ ਹਰ ਰੋਜ਼ ਅੰਦਰ ਜਾ ਕੇ ਉਸ ਦੀ ਕੋਠੜੀ ਵਿੱਚ ਉਸ ਨੂੰ ਵੇਖ ਕੇ ਆਵੇ। ਕਿਉਂਕਿ ਰਾਣੀ ਨੇ ਪਰਦੇ ਵਿੱਚ ਹੋਣਾ ਸੀ, ਇਸ ਲਈ ਉਸ ਨੂੰ ਉਸ ਦੀ ਆਵਾਜ਼ ਤੋਂ ਹੀ ਪਛਾਣਿਆ ਜਾਣਾ ਸੀ।

ਕੈਪਟਨ ਰੀਅਸ ਹਰ ਰੋਜ਼ ਰਾਣੀ ਦੇ ਕਮਰੇ ਵਿੱਚ ਜਾ ਕੇ ਉਸ ਦੀ ਆਵਾਜ਼ ਦੀ ਸ਼ਨਾਖ਼ਤ ਕਰ ਕੇ ਉਸ ਦੀ ‘ਹਾਜ਼ਰੀ’ ਲਾਉਂਦਾ ਰਿਹਾ।

ਕੁਝ ਦਿਨਾਂ ਬਾਅਦ ਕੈਪਟਨ ਨੇ ਮਹਿਸੂਸ ਕੀਤਾ ਕਿ ਉਸ ਦੀ ਆਵਾਜ਼ ਵਿੱਚ ਫ਼ਰਕ ਹੈ।ਜਦ ਕੈਪਟਨ ਨੇ ‘ਰਾਣੀ’ (ਉਸ ਦੇ ਕਪੜੇ ਪਾ ਕੇ ਬੈਠੀ ਸੇਵਾਦਾਰਨੀ) ਤੋਂ ਆਵਾਜ਼ ਵਿੱਚ ਫ਼ਰਕ ਦਾ ਕਾਰਨ ਪੁਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਜ਼ੁਕਾਮ ਹੋਇਆ ਹੈ। ਕੈਪਟਨ ਨੇ ਇਸ ਨੂੰ ਸੱਚ ਸਮਝ ਲਿਆ ਤੇ ਮੁੜ ਗਿਆ।

ਦਰਅਸਲ ਰਾਣੀ ਜਿੰਦਾਂ ਜ਼ੀ ਤਾਂ 3/4 ਦਿਨ ਇਥੇ ਰਹਿਣ ਉਪਰੰਤ ਕਿਲ੍ਹੇ ਵਿਚੋਂ ਨਿਕਲ ਚੁੱਕੇ ਸਨ।ਅਖ਼ੀਰ 15 ਦਿਨ ਬਾਅਦ ਰਾਣੀ ਜ਼ੀ ਦੇ ਨਿਕਲ ਚੁੱਕੇ ਹੋਣ ਦਾ ਰਾਜ਼ ਖੁਲ੍ਹਿਆ।

ਅੰਗਰੇਜ਼ਾਂ ਵਲੋਂ ਗਦਾਰ ਡੋਗਰਿਆਂ ਨਾਲ ਮਿਲਕੇ ਸਿੱਖ ਰਾਜ ਤੇ ਕਬਜ਼ਾ ਤੇ ਸਿੱਖਾਂ ਨਾਲ ਵਿਸ਼ਵਾਸਘਾਤ

ਸੰਨ 1849 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਚਲਾਕੀ ਅਤੇ ਸ਼ਾਤਰਾਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ।ਲਾਰਡ ਡਲਹੌਜ਼ੀ ਨੇ ਬੇਇਮਾਨੀ ਵਰਤਦਿਆਂ, ਈਸਟ ਇੰਡੀਆ ਕੰਪਨੀ ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਮਿੱਤਰਤਾ ਦੇ ਕੌਲ-ਇਕਰਾਰਾਂ ਨੂੰ ਛਿੱਕੇ ਟੰਗ ਕੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੀ ਮਾਤਾ,ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨਾਲ ਜੋ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ, ਉਹ ਇਤਿਹਾਸ ਦੇ ਪੰਨਿਆਂ ’ਤੇ ਇੱਕ ਬਦਨੁਮਾ ਦਾਗ਼ ਹੈ।*

ਅਹਿਦਨਾਮਾ (Agreement) ਭਰੋਵਾਲ ਮੁਤਾਬਕ ਈਸਟ ਇੰਡੀਆ ਕੰਪਨੀ ਦੀ ਸਰਕਾਰ ਨੇ ਲਾਹੌਰ ਦਰਬਾਰ,ਮਹਾਰਾਣੀ ਜਿੰਦ ਕੌਰ ਤੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਨਾਲ ਜੋ ਕੌਲ-ਇਕਰਾਰ ਕੀਤੇ ਸਨ,ਉਸ ਮੁਤਾਬਿਕ ਕੰਪਨੀ ਦੀ ਸਰਕਾਰ ਦੇ ਨੁਮਾਇੰਦੇ ਇੱਕ ਮਿੱਤਰ ਦੀ ਹੈਸੀਅਤ ਵਿੱਚ ਨਾਬਾਲਗ ਮਹਾਰਾਜੇ ਦੀ ਰਾਖੀ ਲਈ ਹਾਲਾਤਾਂ ਦੇ ਸਹੀ ਹੋਣ ਤਕ ਲਾਹੌਰ ਆਏ ਸਨ ਤੇ ਇਸੇ ਹੈਸੀਅਤ ਵਿੱਚ ਦਰਬਾਰ ਦਾ ਕੰਮ-ਕਾਜ ਸੰਭਾਲਿਆ ਸੀ।

ਕਿਸਮਤ ਦੀ ਸਿਤਮ-ਜ਼ਰੀਫ਼ੀ ਹੋਈ ਤੇ ਰਾਖਾ ਮਿੱਤਰ ਆਪ ਹੀ ਰਕੀਬ ਬਣ ਕੇ ਰਹਿ ਗਿਆ।
ਇਸ ਅਹਿਦਨਾਮੇ ਦੀ ਸਿਆਹੀ ਵੀ ਅਜੇ ਖੁਸ਼ਕ ਨਹੀਂ ਸੀ ਹੋਈ ਕਿ ਕੰਪਨੀ ਦੇ ਸ਼ਾਤਰ ਸ਼ਾਸਕਾਂ ਨੇ ਆਪਣੇ ਪਰਮ-ਮਿੱਤਰ ਦੀ ਵਿਧਵਾ ਮਹਾਰਾਣੀ ਤੇ ਉਸ ਦੇ 5 ਸਾਲਾ ਮਾਸੂਮ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਤਰ੍ਹਾਂ ਦਾ ਬੰਦੀ ਬਣਾ ਕੇ ਉਹਨਾਂ ਤੋਂ ਸਭ ਹੱਕ/ਅਖਤਿਆਰ ਖੋਹ ਲਏ।

ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈਣ ਲਈ ਬੜੀ ਚਲਾਕੀ ਤੇ ਹੁਸ਼ਿਆਰੀ ਨਾਲ ਮਾਸੂਮ ਦਲੀਪ ਸਿੰਘ ਦੇ ਦਿਲ ਵਿੱਚ ਆਪਣੀ ਮਾਤਾ ਲਈ ਨਫ਼ਰਤ ਭਰਨੀ ਸ਼ੁਰੂ ਕਰ ਦਿੱਤੀ ਅਤੇ ਆਖਰ ਵਿੱਚ ਮਾਂ-ਪੁੱਤਰ ਨੂੰ ਅਲੱਗ-ਅਲੱਗ ਕਰਕੇ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾ ਕੇ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ।*

ਮਾਸੂਮ ਦਲੀਪ ਸਿੰਘ ਨੂੰ ਉਹਦੇ ਆਪਣਿਆਂ ਤੋਂ ਵਿਛੋੜ ਕੇ ਪੰਜਾਬ ਤੋਂ ਦੂਰ ਯੂ.ਪੀ. ਵਿੱਚ ਫਤਹਿਗੜ੍ਹ ਨਾਮੀ ਜਗ੍ਹਾ ਤੇ ਸ੍ਰੀਮਤੀ ਤੇ ਸ੍ਰੀ ਲਾਗਨ (ਅੰਗਰੇਜ) ਦੀ ਨਿਗਰਾਨੀ ਹੇਠ ਛੱਡ ਦਿੱਤਾ ਤੇ ਉਹਨਾਂ ਨੂੰ ਇਹ ਵੀ ਹਦਾਇਤ ਦਿਤੀ ਕਿ ਹੌਲੀ-ਹੌਲੀ ਦਲੀਪ ਸਿੰਘ ਨੂੰ ਵਰਗਲਾ ਕੇ ਈਸਾਈ ਧਰਮ ਗ੍ਰਹਿਣ ਕਰਨ ਲਈ ਤਿਆਰ ਕਰਨ ਤੇ ਇਹ ਦੋਵੇਂ ਕਾਰਜ ਪੂਰੇ ਕਰਨ ਪਿੱਛੋਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਗਿਆ।

ਸਿਖਾਂ ਤੇ ਪੰਜਾਬੀਆਂ ਦੀ ਅਣਖ ਅਜੇ ਪੂਰੀ ਤਰ੍ਹਾਂ ਮਰੀ ਨਹੀਂ ਸੀ,ਅਜੇ ਵੀ ਐਸੇ ਅਨੇਕਾਂ ਧਰਮੀ ਜਿਉਂਦੇ ਸਨ ਜੋ ਮਹਾਰਾਣੀ ਜਿੰਦ ਕੌਰ ਵਾਂਗ ਇਸ ਜ਼ੁਲਮ ਅਤੇ ਅਨਿਆਂ ਅੱਗੇ ਝੁਕਣ ਨੂੰ ਤਿਆਰ ਨਹੀਂ ਸਨ ਤੇ ਮੌਕੇ ਦੀ ਤਲਾਸ਼ ਵਿੱਚ ਸਨ।ਜਦੋਂ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਕੈਦ ਮਹਾਰਾਣੀ ਨੂੰ ਇਸ ਹਾਲਾਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਉਸ ਜ਼ਖਮੀ ਸ਼ੇਰਨੀ ਵਾਂਗੂੰ ਸੀ ਜੋ ਪਿੰਜਰੇ ਵਿੱਚ ਪਈ ਤੜਫ ਰਹੀ ਹੋਵੇ। ਉਸ ਵੀ ਕਈ ਹੋਰ ਧਰਮੀਆਂ ਵਾਂਗ ਪ੍ਰਣ ਕਰ ਲਿਆ ਕਿ ਜਦੋਂ ਤਕ ਸਿਖ ਰਾਜੇ ਦੇ ਇਸ ਪਿਆਰੇ ਪੰਜਾਬ ਵਿੱਚੋਂ ਸ਼ਾਤਰ ਅੰਗਰੇਜ਼ਾਂ ਦੇ ਨਾਪਾਕ ਕਦਮਾਂ ਨੂੰ ਬਖੇੜ ਨਹੀਂ ਦੇਵੇਗੀ, ਚੈਨ ਨਹੀਂ ਲਵੇਗੀ।

ਲਾਰਡ ਡਲਹੌਜ਼ੀ ਵੀ ਬੜਾ ਚਾਲਾਕ, ਧੋਖੇਬਾਜ਼ ਤੇ ਮਕਾਰ ਸੀ,ਜੋ ਇਹ ਜਾਣਦਾ ਸੀ ਕਿ ਪੰਜਾਬ ਵਿੱਚ ਜੇਕਰ ਕੋਈ ਵਿਅਕਤੀ ਕਿਸੇ ਵੇਲੇ ਸਰਕਾਰ ਅੰਗਰੇਜ਼ੀ ਲਈ ਖ਼ਤਰਾ ਬਣ ਸਕਦਾ ਹੈ ਤਾਂ ਉਹ ਕੇਵਲ ਮਹਾਰਾਣੀ ਜਿੰਦ ਕੌਰ ਹੀ ਹੈ,ਕਿਉਂਕਿ ਉਹ ਉਂਚੀ ਤੇ ਸੁਚੱਜੀ ਸੂਝ-ਬੂਝ ਦੀ ਮਾਲਕ ਸੀ ਤੇ ਦੇਸ਼ ਭਗਤੀ ਦਾ ਜਜ਼ਬਾ ਉਸ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ।

ਇਸ ਵੱਡੇ ਖ਼ਤਰੇ ਨੂੰ ਟਾਲਣ ਲਈ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚੋਂ ਕੱਢ ਕੇ ਬਨਾਰਸ ਵਿੱਚ ਚੁਨਾਰ ਦੇ ਕਿਲ੍ਹੇ ਚ ਕੈਦ ਕਰਨ ਦਾ ਪਲਾਨ ਬਣਾਇਆ।ਮਹਾਰਾਣੀ ਨੇ ਬਥੇਰਾ ਰੌਲਾ ਪਾਇਆ ਅਰਜ਼ੀਆਂ ਦਿੱਤੀਆਂ,ਸਿਖ ਸਰਕਾਰ ਨਾਲ ਕੀਤੇ ਇਕਰਾਰ ਦਾ ਵੇਰਵਾ ਦਿਤਾ ,ਪਰ ਜਦੋਂ ਕਾਤਲ ਹੀ ਮੁਨਸਫ ਹੋਵੇ ਤਾਂ ਫੇਰ ਕੌਣ ਸੁਣੇ!

ਆਖਰ ਸਰਕਾਰ ਅੰਗਰੇਜ਼ੀ ਨੇ ਮਹਾਰਾਣੀ ਜਿੰਦ ਕੌਰ ਜ਼ੀ ਨੂੰ ਕੁਝ ਗੋਲੀਆਂ (ਸੇਵਾਦਾਰਨੀਆਂ) ਸਮੇਤ ਚੁਨਾਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਇਸ ਦੌਰਾਨ ਨਾਬਾਲਗ ਦਲੀਪ ਸਿੰਘ ਜੀ ਨੂੰ ਉਸ ਦੇ ਪਿਤਾ-ਪੁਰਖੀ ਧਰਮ ਤੋਂ ਵਾਂਝਿਆਂ ਕਰ ਕੇ ਵਲੈਤ ਭੇਜ ਦਿੱਤਾ ਗਿਆ।

ਅੰਗਰੇਜ਼ੀ ਰਾਜ ਦੇ ਇਸ ਅਨਿਆਂ ਤੇ ਜ਼ੁਲਮ ਵਿਰੁੱਧ ਮਹਾਰਾਣੀ ਜਿੰਦ ਕੌਰ ਤੋਂ ਇਲਾਵਾ ਜਿਹਨਾਂ ਗਿਣਤੀ ਦੇ ਕੁਝ ਧਰਮੀ ਵਿਅਕਤੀਆਂ ਦੇ ਦਿਲਾਂ ਵਿੱਚ ਰੋਹ ਭਰਿਆ ਹੋਇਆ ਸੀ,ਇਹਨਾ ਚ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਸ. ਠਾਕਰ ਸਿੰਘ ਸੰਧਾਵਾਲੀਏ ਦਾ ਨਾਮ ਵਰਣਨਯੋਗ ਹੈ।

ਸ. ਠਾਕਰ ਸਿੰਘ ਸੰਧਾਵਾਲੀਆ ਬੜਾ ਤੀਖਣ ਬੁੱਧੀ ਵਾਲਾ ਤੇ ਰੌਸ਼ਨ-ਦਿਮਾਗ ਇਨਸਾਨ ਸੀ। ਜਿਸਦੀ ਇਹ ਪੱਕੀ ਰਾਏ ਸੀ ਕਿ ਖਾਲਸਾ ਪੰਥ ਸਤਿਗੁਰਾਂ ਦੇ ਦਰਸਾਏ ਮਾਰਗ ਤੋਂ ਥਿੜਕਣ ਕਰਕੇ ਹੀ ਮੰਦ ਭਾਗਾਂ ਦਾ ਸ਼ਿਕਾਰ ਹੋਇਆ ਹੈ। ਉਸ ਨੇ ਕੌਮ ਵਿੱਚ ਸੁਧਾਰ ਕਰਨ ਤੇ ਨਵੀਂ ਜਾਗ੍ਰਿਤੀ ਲਿਆਉਣ ਲਈ ਪੰਥ ਦੀਆਂ ਉਂਚੀਆਂ ਹਸਤੀਆਂ, ਬੁੱਧੀਜੀਵੀਆਂ ਨੂੰ ਇਕੱਤਰ ਕਰ ਕੇ 1872 ਵਿੱਚ ਸ੍ਰੀ ਗੁਰੂ ਸਿੰਘ ਸਭਾ,ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੁਨਿਆਦ ਰੱਖ ਕੇ ਸਿੱਖੀ ਦੇ ਸਰੂਪ ਤੇ ਵਜੂਦ ਦੀ ਕਾਇਮੀ ਲਈ ਜਬਰਦਸਤ ਲਹਿਰ ਚਲਾਈ।

ਸ੍ਰੀ ਗੁਰੂ ਸਿੰਘ ਸਭਾ ਦੀ ਕਾਇਮੀ ਮਗਰੋਂ ਸੰਧਾਵਾਲੀਆ ਸਰਦਾਰ ਆਪਣੇ ਅਸਲੀ ਕਾਰਜ ਖੇਤਰ ਵਿੱਚ ਜੁਟ ਗਿਆ। ਇਸ ਕਾਰਜ ਲਈ ਆਪਣੇ ਕੁਝ ਭਰੋਸੇਯੋਗ ਸਾਥੀਆਂ ਨੂੰ ਨਾਲ ਲੈ ਕੇ ਉਸ ਨੇ ਇੱਕ ਖੁਫ਼ੀਆ ਪਾਰਟੀ ਬਣਾਈ ਜਿਸ ਦਾ ਮੰਤਵ ਪੰਜਾਬ ਵਿੱਚੋਂ ਅੰਗਰੇਜ਼ਾਂ ਨੂੰ ਕੱਢ ਕੇ ਮਹਾਰਾਜਾ ਦਲੀਪ ਸਿੰਘ ਦੀ ਛਤਰ-ਛਾਇਆ ਹੇਠ ਖਾਲਸਾ ਰਾਜ ਦੀ ਸਥਾਪਨਾ ਕਰਨਾ ਸੀ। ਸ. ਠਾਕਰ ਸਿੰਘ ਦੇ ਭਰੋਸੇਯੋਗ ਸਾਥੀਆਂ ਵਿੱਚੋਂ ਭਾਈ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਬਾਵਾ ਬੁੱਧ ਸਿੰਘ ਰੀਟਾਇਰਡ ਕੈਪਟਨ, ਸਰਦਾਰ ਦੀ ਜਗੀਰ ਦੇ ਮੈਨੇਜਰ ਜੋਹਲੇ ਮੱਲ, ਸੋਹਨ ਲਾਲ ਤੇ ਪੋਹਲੀ ਰਾਮ ਦੇ ਨਾਮ ਵਰਣਨਯੋਗ ਹਨ।

ਪੰਜਾਬ ਦੀ ਅੰਗਰੇਜ਼ੀ ਸਰਕਾਰ ਵੀ ਅਵੇਸਲੀ ਨਹੀਂ ਸੀ, ਉਹ ਸੰਧਾਵਾਲੀਏ ਸਰਦਾਰ ਤੇ ਉਹਨਾਂ ਦੇ ਸਾਥੀਆਂ ਦੀਆਂ ਸਰਗਰਮੀਆਂ ’ਤੇ ਕੜੀ ਨਜ਼ਰ ਰੱਖ ਰਹੀ ਸੀ।

ਸ. ਠਾਕਰ ਸਿੰਘ ਨੂੰ ਸ਼ਾਂਤ ਕਰਨ ਲਈ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚ ਐਕਸਟਰਾ ਅਸਿਸਟੈਂਟ ਕਮਿਸ਼ਨਰ ਨਿਯੁਕਤ ਕਰ ਦਿੱਤਾ ਤੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ,ਜੋ ਇਹ ਗੱਲ ਬਹੁਤ ਦੇਰ ਲਈ ਚੱਲ ਨਾ ਸਕੀ ਤੇ ਆਖਰ ਸਰਕਾਰ ਨੇ ਇਸ ਨਿਯੁਕਤੀ ਨੂੰ ਮਨਸੂਖ ਕਰ ਦਿੱਤਾ ਤੇ ਸਰਦਾਰ ਦੀ ਸਾਰੀ ਜਾਇਦਾਦ ਸਰਕਾਰੀ ਕਬਜ਼ੇ ਹੇਠਾਂ ਲੈ ਆਂਦੀ।

ਸੰਧਾਵਾਲੀਆ ਸਰਦਾਰ ਡੋਲਿਆ ਨਹੀਂ, ਸਗੋਂ ਹੋਰ ਮਜ਼ਬੂਤੀ ਨਾਲ ਆਪਣੇ ਕਾਜ ਵਿੱਚ ਜੁੱਟ ਗਿਆ। ਹੁਣ ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨਾਲ ਵੀ ਵਲੈਤ ਵਿੱਚ ਸੰਪਰਕ ਕਾਇਮ ਕਰ ਲਿਆ ਤੇ ਮਹਾਰਾਜੇ ਨੂੰ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਲਈ ਪ੍ਰੇਰਿਆ ਤੇ ਮੁੜ ਆਪਣੇ ਪਿਤਾ-ਪੁਰਖੀ ਧਰਮ ਨੂੰ ਗ੍ਰਹਿਣ ਕਰਨ ਦਾ ਉਤਸ਼ਾਹ ਦਿੱਤਾ।

ਇਸ ਦੌਰਾਨ ਮਹਾਰਾਣੀ ਜਿੰਦ ਕੌਰ ਕਿਸੇ ਤਰ੍ਹਾਂ ਆਪਣੀ ਦਾਸੀ ਮੰਗਲਾ ਦੀ ਸਹਾਇਤਾ ਨਾਲ ਚੁਨਾਰ ਦੇ ਕਿਲ੍ਹੇ ਵਿੱਚੋਂ ਫਰਾਰ ਹੋ ਕੇ ਇੱਕ ਭਿਖਾਰਨ ਦੀ ਹਾਲਤ ਵਿੱਚ ਨੇਪਾਲ ਪੁੱਜਣ ਵਿੱਚ ਕਾਮਯਾਬ ਹੋ ਗਈ, ਜਿੱਥੇ ਨੇਪਾਲ ਦੇ ਰਾਣਾ ਨੇ ਉਸ ਨੂੰ ਸ਼ਾਹੀ ਮਹਿਮਾਨ ਵਜੋਂ ਆਦਰ ਦਿੱਤਾ।

ਕੁਝ ਸਮਾਂ ਬੀਤਣ ਪਿੱਛੋਂ ਨੇਪਾਲ ਦੇ ਰਾਣਾ ਨੇ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਨੂੰ ਰਜ਼ਾਮੰਦ ਕਰ ਲਿਆ ਕਿ ਉਹ ਮਹਾਰਾਣੀ ਨੂੰ ਵਾਪਸ ਭਾਰਤ ਵਿੱਚ ਆ ਕੇ ਵੱਸਣ ਦੀ ਆਗਿਆ ਦੇ ਦੇਵੇ ਤੇ ਮਾਂ-ਪੁੱਤਰ ਦਾ ਮਿਲਾਪ ਕਰਾਉਣ ਲਈ ਵੀ ਮਨਾ ਲਿਆ।
ਜਨਵਰੀ 1861 ਚ ਮਹਾਰਾਜਾ ਦਲੀਪ ਸਿੰਘ ਜ਼ੀ ਨੂੰ ਕਲਕੱਤਾ ਵਿਖੇ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ। ਮਹਾਰਾਣੀ ਜਿੰਦ ਕੌਰ ਨੇਪਾਲ ਤੋਂ ਕਲਕੱਤੇ ਪੁੱਜ ਗਏ, ਉਧਰੋਂ ਮਹਾਰਾਜਾ ਦਲੀਪ ਸਿੰਘ ਜੀ ਨੂੰ ਵੀ ਵਲੈਤ ਤੋਂ ਕਲਕੱਤੇ ਲੈ ਆਂਦਾ ਗਿਆ ।

ਰਾਜ-ਭਾਗ ਖੁੱਸੇ ਹੋਏ ਜਲਾਵਤਨ ਮਾਂ-ਪੁੱਤਰ ਦੀ ਮਿਲਣੀ ਕਲਕੱਤੇ ਦੇ ਹੋਟਲ ਸਪੈਨਿਸ਼ ਵਿੱਚ ਹੋਈ, ਮੁੱਦਤ ਹੋ ਗਈ ਸੀ ਵਿੱਛੜਿਆਂ ਨੂੰ,ਨਜ਼ਰ ਦੀ ਕਮਜ਼ੋਰੀ ਕਾਰਨ ਮਾਂ ਆਪਣੇ ਪੁੱਤਰ ਨੂੰ ਪੂਰੀ ਤਰ੍ਹਾਂ ਪਹਿਚਾਣ ਕਰਨ ਤੋਂ ਵੀ ਅਸਮਰੱਥ ਸੀ।

ਜੱਫੀ ਵਿੱਚ ਲੈ ਕੇ ਜਦ ਪਿਆਰ ਨਾਲ ਪੁੱਤਰ ਦੇ ਸਿਰ ’ਤੇ ਹੱਥ ਫੇਰਿਆ ਤਾਂ ਅੰਤਾਂ ਦੇ ਦੁੱਖ ਖਿੜੇ-ਮੱਥੇ ਸਹਾਰਨ ਵਾਲੀ ਸ਼ੇਰ-ਦਿਲ ਮਹਾਰਾਣੀ ਭੁੱਬਾਂ ਮਾਰ ਕੇ ਰੋ ਪਈ।

ਪੁੱਤਰ ਦੇ ਸਿਰ ’ਤੇ ਕੇਸ ਨਾ ਦੇਖ ਕੇ ਮਹਾਰਾਣੀ ਨੂੰ ਇਉਂ ਜਾਪਿਆ, ਜਿਵੇਂ ਅੱਜ ਹੀ ਉਸ ਦਾ ਰਾਜ-ਭਾਗ ਖੁੱਸਿਆ ਹੋਵੇ। ਪੁੱਤਰ ਨੂੰ ਪਿਤਾ-ਪੁਰਖੀ ਧਰਮ ਵਿੱਚ ਨਾ ਦੇਖ ਕੇ ਗਸ਼ ਖਾ ਕੇ ਡਿੱਗ ਪਈ। ਦਲੀਪ ਸਿੰਘ ਨੇ ਦਿਲਾਸਿਆਂ ਨਾਲ ਮਾਂ ਨੂੰ ਸੰਭਾਲਿਆ ਤੇ ਵਚਨ ਦਿੱਤਾ ਕਿ ਉਹ ਮੁੜ ਆਪਣੇ ਪੁਰਖਿਆਂ ਦੇ ਧਰਮ ਨੂੰ ਗ੍ਰਹਿਣ ਕਰੇਗਾ।

ਦੋਹਾਂ ਮਾਂ-ਪੁੱਤਰ ਦੀ ਇਸ ਮਿਲਣੀ ਨੇ ਪੰਜਾਬ ਵਿੱਚ ਕੁਝ ਹਲਚਲ ਪੈਦਾ ਕਰ ਦਿੱਤੀ,ਜਿਸ ’ਤੇ ਅੰਗਰੇਜ਼ੀ ਸਰਕਾਰ ਦੇ ਵੀ ਕੰਨ ਖੜ੍ਹੇ ਹੋ ਗਏ,ਦੋਖੀਆਂ ਨੇ ਵੀ ਸਰਕਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਜਿਸ ’ਤੇ ਛੇਤੀ ਹੀ ਅੰਗਰੇਜੀ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਤਾ ਸਮੇਤ ਵਾਪਸ ਵਲੈਤ ਜਾਣ ਦੇ ਆਦੇਸ਼ ਦੇ ਦਿੱਤੇ।ਉਪਰੰਤ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਨੂੰ ਇੰਗਲੈਂਡ ਲੈ ਗਿਆ।

ਵਲੈਤ ਪੁੱਜ ਕੇ ਮਾਂ-ਪੁੱਤਰ ਨੇ ਉਹਨਾਂ ਨਾਲ ਇਨਸਾਫ ਕਰਨ ਲਈ ਮਲਕਾ ਵਿਕਟੋਰੀਆ ਦਾ ਦਰਵਾਜ਼ਾ ਖੜਕਾਇਆ,ਬਥੇਰੀਆਂ ਅਰਜ਼ੀਆਂ ਦਿੱਤੀਆਂ, ‘ਵੱਡੀ ਸਰਕਾਰ’ ਨਾਲ ਕੀਤੇ ਇਕਰਾਰਾਂ ਦਾ ਵਾਸਤਾ ਪਾਇਆ ਪਰ ਸਭ ਵਿਅਰਥ ਆਖਰ ਮਹਾਰਾਣੀ ਨੇ ਵਲੈਤ ਦੀ ਸਰਕਾਰ ਪਾਸ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਮੁੜ ਪਿਤਾ-ਪੁਰਖੀ ਧਰਮ ਵਿੱਚ ਦੇਖਣਾ ਚਾਹੁੰਦੀ ਹੈ ਇਸ ਲਈ ਉਸ ਨੂੰ ਜ਼ਰੂਰੀ ਪ੍ਰਬੰਧ ਕਰਨ ਦੀ ਆਗਿਆ ਦਿੱਤੀ ਜਾਵੇ ਅਤੇ ਸ. ਠਾਕਰ ਸਿੰਘ ਸੰਧਾਵਾਲੀਏ ਨੂੰ ਇਸ ਕਾਰਜ ਲਈ ਹੋਰ ਸਿੰਘਾਂ ਸਮੇਤ ਆਉਣ ਦੀ ਆਗਿਆ ਦਿੱਤੀ ਜਾਵੇ। ਇਥੇ 01 ਅਗਸਤ,1863 ਨੂੰ ਕੈਨਸਿੰਗਟਨ (ਲੰਡਨ) ਵਿਖੇ ਅਕਾਲ ਚਲਾਣਾ ਕਰ ਗਏ। ਇਹਨਾਂ ਨੂੰ ਕੇਨਸਲ ਗ੍ਰੀਨ ਕਬਰਿਸਤਾਨ ਵਿਖੇ ਆਰਜ਼ੀ ਤੌਰ ’ਤੇ ਦਫ਼ਨਾਇਆ ਗਿਆ ਅਤੇ ਅਗਲੇ ਸਾਲ ਨਾਸਿਕ ਵਿਖੇ ਇਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਇਹਨਾਂ ਦੀ ਪੋਤਰੀ ਨੇ ਇਹਨਾਂ ਦੇ ਫੁੱਲ ਲਾਹੌਰ ਵਿਖੇ ਮਹਾਰਾਜਾ ਰਣਜੀਤ ਦੀ ਸਮਾਧ ਵਿਖੇ ਲਿਆਂਦੇ।
2010 ਵਿੱਚ ਨਿਊਯਾਰਕ ਇੰਟਰਨੈਸ਼ਨਲ ਸਿੱਖ ਫ਼ਿਲਮ ਫ਼ੈਸਟੀਵਲ ਵਿਖੇ ਇਹਨਾਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਫ਼ਿਲਮ, ਦ ਰੇਬਲ ਕੁਈਨ, ਦਾ ਪ੍ਰੀਮੀਅਰ ਕੀਤਾ ਗਿਆ।

ਅੰਗਰੇਜ਼ੀ ਸਰਕਾਰ ਮੁੱਢ ਤੋਂ ਹੀ ਸੰਧਾਵਾਲੀਏ ਸਰਦਾਰ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਦੀ ਸੀ ਜਿਸ ਕਰਕੇ ਵਲੈਤ ਆਉਣ ਦੀ ਆਗਿਆ ਨਹੀਂ ਸੀ ਦੇਣਾ ਚਾਹੁੰਦੀ ਪਰ ਮਹਾਰਾਜਾ ਦਲੀਪ ਸਿੰਘ ਦੇ ਜ਼ੋਰ ਦੇਣ ’ਤੇ ਸਰਕਾਰ ਨੂੰ ਇਹ ਕੌੜਾ ਘੁੱਟ ਭਰਨਾ ਪਿਆ। ਸ. ਠਾਕਰ ਸਿੰਘ ਆਪਣੇ ਦੋ ਸਪੁੱਤਰਾਂ ਅਤੇ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਗਿਆਨੀ ਸਮੇਤ 1884 ਵਿੱਚ ਵਲੈਤ ਪੁੱਜ ਗਏ।

ਭਾਈ ਸਾਹਿਬ ਹਰ ਰੋਜ਼ ਮਹਾਰਾਜਾ ਦਲੀਪ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਉਂਦੇ, ਨਿੱਤਨੇਮ ਕੰਠ ਕਰਾਉਂਦੇ, ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਲੋੜੀਂਦੀ ਜਾਣਕਾਰੀ ਦਿੰਦੇ, ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦੀ ਸਿੱਖਿਆ ਵੀ ਦਿੰਦੇ। ਸ. ਠਾਕਰ ਸਿੰਘ,ਮਹਾਰਾਜੇ ਨਾਲ ਆਪਣੇ ਖੁਫ਼ੀਆ ਕਾਜ ਬਾਰੇ ਵੀ ਸਾਰੀ ਗੱਲਬਾਤ ਕਰਦੇ। ਦਲੀਪ ਸਿੰਘ ਹੁਣ ਮੁੜ ਪਿਤਾ-ਪੁਰਖੀ ਧਰਮ ਵਿੱਚ ਦ੍ਰਿੜ੍ਹ ਹੋਣ ਦਾ ਸੰਕਲਪ ਕਰ ਕੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋ ਰਿਹਾ ਸੀ।

ਸ. ਠਾਕਰ ਸਿੰਘ ਨੇ ਦਲੀਪ ਸਿੰਘ ਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਸਤਿਗੁਰੂ ਦੀ ਕਿਰਪਾ ਨਾਲ ਉਹ ਮੁੜ ਪੰਜਾਬ ਦਾ ਬਾਦਸ਼ਾਹ ਬਣੇਗਾ। 1885 ਚ ਸ. ਠਾਕਰ ਸਿੰਘ ਤੇ ਉਹਨਾਂ ਦੇ ਸਾਥੀ ਸਾਰੀ ਗੱਲ ਪੱਕੀ ਕਰ ਕੇ ਵਾਪਸ ਭਾਰਤ ਪਰਤ ਆਏ ਤੇ ਪ੍ਰੋਗਰਾਮ ਇਹ ਬਣਾਇਆ ਕਿ ਮਹਾਰਾਜੇ ਦੇ ਭਾਰਤ ਪੁੱਜਣ ’ਤੇ ਅੰਮ੍ਰਿਤ ਛਕਾਉਣ ਦੀ ਰਸਮ ਪੂਰੀ ਕੀਤੀ ਜਾਵੇਗੀ। ਸ. ਠਾਕਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਮਹਾਰਾਜੇ ਨੂੰ ਬੰਬਈ ਵਿਖੇ ਮਿਲਣਾ ਸੀ।

31 ਮਾਰਚ,1886 ਨੂੰ ਦਲੀਪ ਸਿੰਘ ਲੰਦਨ ਤੋਂ ਭਾਰਤ ਲਈ ਜਹਾਜ਼ ਵਿੱਚ ਸਵਾਰ ਹੋ ਗਿਆ।ਮਹਾਰਾਜੇ ਦੀ ਵਾਪਸੀ ਦੀ ਖ਼ਬਰ ਨਾਲ ਪੰਜਾਬ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬੜਾ ਉਤਸ਼ਾਹ ਪੈਦਾ ਹੋ ਗਿਆ ਪਰ ਪੰਜਾਬ ਅਤੇ ਪੰਥ ਦੇ ਦੋਖੀਆਂ ਨੂੰ ਇਹ ਗੱਲ ਨਾ ਭਾਈ, ਉਹਨਾਂ ਝੂਠੀਆਂ ਸੱਚੀਆਂ ਖਬਰਾਂ ਨਾਲ ਸਰਕਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਧਰ ਜਦੋਂ ਮਹਾਰਾਜੇ ਦਾ ਜਹਾਜ਼ ਅਦਨ ਦੀ ਬੰਦਰਗਾਹ ’ਤੇ ਪੁੱਜਾ ਤਾਂ ਉਥੋ ਦੇ ਸਿੱਖ ਫੌਜੀਆਂ ਨੇ ਖੁਸ਼ੀ ਵਿੱਚ ਆ ਕੇ ਮਹਾਰਾਜੇ ਨੂੰ ਸਲਾਮੀ ਦੇ ਦਿੱਤੀ।

ਇਨ੍ਹਾਂ ਘਟਨਾਵਾਂ ਨੇ ਸਰਕਾਰ ਅੰਗਰੇਜ਼ੀ ਨੂੰ ਚਿੰਤਤ ਕਰ ਦਿੱਤਾ ਤੇ ਮਹਾਰਾਜੇ ਨੂੰ ਫੌਰਨ ਅਦਨ ਤੋਂ ਵਾਪਸੀ ਦੇ ਹੁਕਮ ਸੁਣਾ ਦਿੱਤੇ ਗਏ। ਦਲੀਪ ਸਿੰਘ ਨੇ ਸਰਕਾਰ ਦੀ ਇਸ ਹਰਕਤ ਨੂੰ ਬਹੁਤ ਮਾੜਾ ਸਮਝਦਿਆਂ ਹੋਇਆਂ ਰੋਸ ਵਜੋਂ ਆਪਣੇ ਖਰਚੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਵਲੈਤ ਦੀ ਸਰਕਾਰ ਅੱਗੇ ਰੋਸਮਈ ਪ੍ਰੋਟੈਸਟ ਕੀਤਾ।

3 ਜੂਨ, 1886 ਨੂੰ ਅਦਨ ਤੋਂ ਪੈਰਿਸ ਜਾਣ ਤੋਂ ਪਹਿਲਾਂ, ਉਥੇ ਅਦਨ ਵਿੱਚ ਹੀ ਸ. ਠਾਕਰ ਸਿੰਘ,ਸ. ਰੂੜ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਦੋ ਹੋਰ ਸਿੰਘਾਂ ਪਾਸੋਂ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ।

ਹੁਣ ਦਲੀਪ ਸਿੰਘ ਫਰਾਂਸ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਵਿੱਚ ਜੂਝ ਪਿਆ,ਉਸ ਨੇ ਰੂਸ ਅਤੇ ਹੋਰ ਮੁਲਕਾਂ ਦੇ ਸਰਬਰਾਹਾਂ ਨਾਲ ਵੀ ਰਾਬਤਾ ਕਾਇਮ ਕੀਤਾ। ਰੂਸ ਤੇ ਹੋਰ ਦੇਸ਼ਾਂ ਵਿੱਚ ਇਸ ਕਾਜ ਲਈ ਆਪ ਵੀ ਗਿਆ। ਆਪਣੇ ਪਿਆਰੇ ਵਤਨ ਵਾਸੀਆਂ ਨੂੰ ਵੀ ਉਸ ਨੇ ਬੜੇ ਦਰਦਮੰਦ ਲਹਿਜ਼ੇ ਵਿੱਚ ਮਦਦ ਕਰਨ ਦੀਆਂ ਚਿੱਠੀਆਂ ਲਿਖੀਆਂ ਤੇ ਮਾਲੀ ਸਹਾਇਤਾ ਲਈ ਅਪੀਲਾਂ ਕੀਤੀਆਂ। ਚਿੱਠੀਆਂ ਦੇ ਅੰਤ ਵਿੱਚ ਉਸ ਨੇ ਬੜੇ ਦੁਖਦ ਸ਼ਬਦਾਂ ਚ ਲਿਖਿਆ। “ਮੈਂ ਹਾਂ ਤੁਹਾਡਾ ਆਪਣਾ ਲਹੂ ਤੇ ਮਾਸ”।

ਹੁਣ ਸ. ਠਾਕਰ ਸਿੰਘ ਪੂਰੀ ਤਰ੍ਹਾਂ ਮਹਾਰਾਜੇ ਦੇ ਕੰਮ ਲਈ ਜੁੱਟ ਗਿਆ। ਉਸ ਨੇ ਭਾਰਤ ਦੀਆਂ ਕਈ ਰਿਆਸਤਾਂ ਦਾ ਖੁਫ਼ੀਆ ਤੌਰ ’ਤੇ ਦੌਰਾ ਕੀਤਾ,ਰਾਜਿਆਂ-ਨਵਾਬਾਂ ਨੂੰ ਇਸ ਕੰਮ ਲਈ ਮਦਦ ਕਰਨ ਲਈ ਪ੍ਰੇਰਿਆ, ਤਖਤ ਸਾਹਿਬਾਨ ’ਤੇ ਜਾ ਕੇ ਮਹਾਰਾਜੇ ਦੀ ਮਦਦ ਲਈ ਬੇਨਤੀਆਂ ਕੀਤੀਆਂ।

ਇੱਕ ਅੰਗਰੇਜ਼ ਫੌਜੀ ਮੇਜਰ ਈਵਨਜ ਨੇ ‘ਪੰਜਾਬ ਦੇ ਇਲਹਾਕ ਅਤੇ ਦਲੀਪ ਸਿੰਘ’ ਬਾਰੇ ਇੱਕ ਪੁਸਤਕ ਉਹਨਾਂ ਦਿਨਾਂ ਵਿੱਚ ਲਿਖੀ,ਜਿਸ ਵਿੱਚ ਅੰਗਰੇਜ਼ੀ ਸਰਕਾਰ ਦੀਆਂ ਵਧੀਕੀਆਂ ਦਾ ਪਰਦਾ ਫਾਸ ਕੀਤਾ

ਸੰਧਾਵਾਲੀਏ ਸਰਦਾਰ ਨੇ ਆਪਣੇ ਸਾਥੀ ਗਿਆਨੀ ਪ੍ਰਤਾਪ ਸਿੰਘ ਜੀ ਪਾਸੋਂ ਇਸ ਪੁਸਤਕ ਦਾ ਪੰਜਾਬੀ-ਉਰਦੂ ਵਿੱਚ ਤਰਜ਼ਮਾ ਕਰਵਾ ਕੇ, ਬਣਾ ਕੇ ਇਹ ਪੁਸਤਕ ਸਾਰੇ ਭਾਰਤ ਵਿੱਚ ਵੰਡੀ।

ਸੰਧਾਵਾਲੀਆ ਸਰਦਾਰ ਹੁਣ ਸਰਕਾਰ ਦੀਆਂ ਨਜ਼ਰਾਂ ਵਿੱਚ ਸਭ ਤੋਂ ਸ਼ੱਕੀ ਤੇ ਖ਼ਤਰਨਾਕ ਇਨਸਾਨ ਬਣ ਚੁੱਕਾ ਸੀ। ਸਰਦਾਰ ਦੀਆਂ ਤੇਜ਼ ਨਜ਼ਰਾਂ ਵੀ ਅੰਗਰੇਜ਼ੀ ਸਰਕਾਰ ਦੇ ਮੱਥੇ ਪਈਆਂ ਤਿਉੜੀਆਂ ਨੂੰ ਭਾਂਪ ਗਈਆਂ ਤੇ ਉਹ ਹੁਸ਼ਿਆਰੀ ਨਾਲ ਪੰਜਾਬ ਤੋਂ ਨਿਕਲ ਕੇ ਪਾਂਡੀਚਰੀ ਪੁੱਜਣ ਵਿੱਚ ਕਾਮਯਾਬ ਹੋ ਗਿਆ।ਉਸ ਨੂੰ ਆਸ ਸੀ ਕਿ ਇੱਕ ਦਿਨ ਮਹਾਰਾਜਾ ਵੀ ਫਰਾਂਸ ਦੀ ਮਦਦ ਨਾਲ ਸਾਰੇ ਪ੍ਰਬੰਧ ਕਰ ਕੇ ਪਾਂਡੀਚਰੀ ਪੁੱਜ ਜਾਣਗੇ।

6 ਨਵੰਬਰ, 1886 ਨੂੰ ਸ. ਠਾਕਰ ਸਿੰਘ ਪਾਂਡੀਚਰੀ ਵਿੱਚ ਪੁੱਜ ਗਏ ਤੇ ਉਥੋਂ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ। ਆਪਣੇ ਫਰਾਂਸੀਸੀ ਦੋਸਤਾਂ ਦੀ ਮਦਦ ਨਾਲ ਉਹ ਉਥੋਂ ਮਹਾਰਾਜਾ ਦਲੀਪ ਸਿੰਘ ਅਤੇ ਹੋਰ ਦੇਸ਼ਾਂ ਦੀਆਂ ਹਕੂਮਤਾਂ ਨਾਲ ਰਾਬਤਾ ਕਾਇਮ ਕਰਨ ਵਿੱਚ ਕਾਮਯਾਬ ਹੋ ਗਿਆ। ਇਥੋਂ ਹੀ ਉਸ ਨੇ ਖੁਫ਼ੀਆ ਤੌਰ ’ਤੇ ਆਪਣੇ ਵਸੀਲਿਆਂ ਰਾਹੀਂ ਭਾਰਤ ਅਤੇ ਪੰਜਾਬ ਵਿੱਚ ਆਪਣੇ ਸਾਥੀਆਂ ਨਾਲ ਸੰਪਰਕ ਬਣਾਇਆ। ‘ਟਾਈਮਜ਼ ਆਫ ਇੰਡੀਆ’ ਅਤੇ ‘ਮਦਰਾਸ ਟਾਈਮਜ਼’ ਨਾਲ ਸੰਪਰਕ ਪੈਦਾ ਕੀਤਾ।

ਹੁਣ ਅੰਗਰੇਜਾਂ ਦੀ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਚੁੱਕੀ ਸੀ। ਭਾਈ ਸਾਹਿਬ ਗਿਆਨੀ ਪ੍ਰਤਾਪ ਸਿੰਘ ਤੇ ਸੰਧਾਵਾਲੀਏ ਸਰਦਾਰ ਦੇ ਭਰੋਸੇਯੋਗ ਮੁਲਾਜ਼ਮ ਪੋਹਲੀ ਰਾਮ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ, ਪਰ ਭਾਈ ਸਾਹਿਬ ਥੋੜ੍ਹੇ ਦਿਨਾਂ ਬਾਅਦ ਹੀ ਬੜੀ ਹੁਸ਼ਿਆਰੀ ਨਾਲ ਸ਼ਾਹੀ ਕਿਲ੍ਹੇ ਵਿੱਚੋਂ ਫਰਾਰ ਹੋ ਗਏ ਤੇ ਉਸ ਪਿੱਛੋਂ ਕਈ ਸਾਲ ਉਹ ਅੰਡਰ ਗਰਾਉਂਡ ਰਹਿ ਕੇ ਇਸ ਕਾਰਜ ਲਈ ਯਤਨਸ਼ੀਲ ਰਹੇ।

ਉਧਰ ਮਹਾਰਾਜੇ ਨੇ ਸੰਧਾਵਾਲੀਏ ਸਰਦਾਰ ਨੂੰ ਆਪਣਾ ਮੁੱਖ-ਮੰਤਰੀ ਨਿਯੁਕਤ ਕਰ ਕੇ ਸ਼ਾਹੀ ਮੋਹਰ ਵੀ ਭੇਜ ਦਿੱਤੀ। ਹੁਣ ਸੰਧਾਵਾਲੀਆ ਸਰਦਾਰ ਪੰਜਾਬ ਦੀ ਜਲਾਵਤਨ ਸਰਕਾਰ ਦੇ ਮੁੱਖ-ਮੰਤਰੀ ਦੀ ਹੈਸੀਅਤ ਵਿੱਚ ਸਾਰੀ ਮੁਹਿੰਮ ਚਲਾਉਣ ਲੱਗ ਪਿਆ। ਇਸ ਦੌਰਾਨ ਭਾਰਤ ਦੇ ਕੁਝ ਕ੍ਰਾਂਤੀਕਾਰੀ ਵੀ ਸਰਦਾਰ ਸੰਧਾਵਾਲੀਆ ਨੂੰ ਪਾਂਡੀਚਰੀ ਵਿੱਚ ਮਿਲਦੇ ਰਹੇ। ਬਾਬਾ ਰਾਮ ਸਿੰਘ ਜੀ ਦੀ ਕੂਕਾ ਲਹਿਰ ਨੇ ਵੀ ਸਰਦਾਰ ਨੂੰ ਪੂਰਾ ਸਮਰਥਨ ਦਿੱਤਾ। ਪਰ ਕਿਸਮਤ ਨੇ ਹਾਰ ਦੇ ਦਿੱਤੀ, ਸਰਦਾਰ ਦੀ ਸਿਹਤ ਨੇ ਸਾਥ ਨਾ ਦਿੱਤਾ ਤੇ ਕੁਝ ਦਿਨ ਬਿਮਾਰ ਰਹਿਣ ਪਿੱਛੋਂ 18 ਅਗਸਤ, 1887 ਨੂੰ ਇਸ ਸੰਸਾਰ ਤੋਂ ਚਲਾਣਾ ਕਰ ਗਏ।

ਹੁਣ ਮਹਾਰਾਜਾ ਦਲੀਪ ਸਿੰਘ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪਿਆ। ਪਿਆਰੀ ਮਾਤਾ ਵਿਛੋੜਾ ਦੇ ਚੁੱਕੀ ਸੀ।
ਸੰਧਾਵਾਲੀਏ ਸਰਦਾਰ ਦੀ ਮੌਤ ਨੇ ਮਹਾਰਾਜੇ ਦਾ ਲੱਕ ਤੋੜ ਦਿੱਤਾ, ਫਿਰ ਵੀ ਜੱਦੋ-ਜਹਿਦ ਵਿੱਚ ਜੁੱਟਿਆ ਰਿਹਾ। ਰੂਸ ਤੋਂ ਵਾਪਸੀ ਪਿੱਛੋਂ ਉਸ ਨੂੰ ਤਕਲੀਫ਼ ਦਾ ਬੜਾ ਸਖ਼ਤ ਦੌਰਾ ਪਿਆ ਤੇ ਤਿੰਨ ਸਾਲ ਉਹ ਕਸਮਪੁਰਸੀ ਦੀ ਹਾਲਤ ਵਿੱਚ ਫਰਾਂਸ ਦੇ ਇੱਕ ਛੋਟੇ ਜਿਹੇ ਹੋਟਲ ਦੇ ਕਮਰੇ ਵਿੱਚ ਬਿਸਤਰੇ ’ਤੇ ਪਿਆ ਰਿਹਾ। ਉਹਦਾ ਲੜਕਾ ਵਿਕਟਰ ਦਲੀਪ ਸਿੰਘ ਉਸ ਦੀ ਸੇਵਾ ਲਈ ਫੇਰਾ ਮਾਰ ਜਾਂਦਾ।

ਅੰਤ ਆਪਣੀ ਜਨਮ-ਭੂਮੀ ਪਿਆਰੇ ਪੰਜਾਬ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ’ਤੇ ਲਾਉਣ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਗਰੀਬੀ ਦੀ ਹਾਲਤ ਵਿੱਚ 22 ਅਕਤੂਬਰ,1893 ਨੂੰ ਪੈਰਿਸ ਦੇ ਹੋਟਲ ਵਿੱਚ ਹੀ ਮਹਾਰਾਜਾ ਦਲੀਪ ਸਿੰਘ ਅਕਾਲ ਚਲਾਣਾ ਕਰ ਗਿਆ।

1️⃣5️⃣ ਮਈ,1848 ਨੂੰ ਮਹਾਰਾਣੀ ਜਿੰਦ ਕੌਰ ਜ਼ੀ (ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ) ਨੂੰ ਬਨਾਰਸ ਜੇਲ ਭੇਜਿਆ ਗਿਆ ਸੀ।

ਮਹਾਰਾਣੀ ਜਿੰਦਾਂ ਜ਼ੀ ਨੂੰ ਸਲਾਮ ਹੈ ਜ਼ੀ।

Related posts

ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ ਤੇ ਵਿਸ਼ੇਸ਼ ਅਵਤਾਰ ਸਿੰਘ ਮਿਸ਼ਨਰੀ (5104325827)

INP1012

ਸ਼੍ਰੋਮਣੀ ਕਮੇਟੀ ਨੇ ਪ੍ਰਾਈਮ ਏਸ਼ੀਆ ਟੀ.ਵੀ. ਵਿਰੁੱਧ ਸਖ਼ਤ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

INP1012

2️⃣1️⃣ ਅਪ੍ਰੈਲ,1850 ਜਨਮ ਗਿਆਨੀ ਦਿੱਤ ਸਿੰਘ ਜੀ। ਜਨਮ ਦਿਨ ਮੁਬਾਰਕ ਜ਼ੀ।

INP1012

Leave a Comment