Artical Éducation Featured India International News National News Political Punjab Punjabi Social

ਨਿੱਤ ਅਰਦਾਸਾਂ ਕਰਕੇ ਆਪਣੇ ਲਈ ਸ਼ਹੀਦੀ ਦੀ ਦਾਤ ਮੰਗਣ ਵਾਲਾ ਬੱਬਰ ਯੋਧਾ – 1984 ਘੱਲੂਘਾਰੇ ਦਾ ਪਹਿਲਾ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ

ਨਿੱਤ ਅਰਦਾਸਾਂ ਕਰਕੇ ਆਪਣੇ ਲਈ ਸ਼ਹੀਦੀ ਦੀ ਦਾਤ ਮੰਗਣ ਵਾਲਾ ਬੱਬਰ ਯੋਧਾ – 1984 ਘੱਲੂਘਾਰੇ ਦਾ ਪਹਿਲਾ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ
1 ਜੂਨ ਨੂੰ ਜਿਹੜੇ ਸਰਕਾਰੀ ਮੋਰਚਿਆਂ ਵਿਚੋਂ ਗੋਲੀ ਚਲਦੀ ਬੱਬਰਾਂ ਵੱਲੋ ਵੀ ਸ਼ਸ਼ਤਰਾਂ ਦੇ ਮੂੰਹ ਉਸ ਮੋਰਚੇ ਵੱਲ ਨੂੰ ਕਰਕੇ ਖੋਲ ਦਿੱਤੇ ਜਾਂਦੇ । ਭਾਈ ਮਹਿੰਗਾ ਸਿੰਘ ਦੀ ਅਗਨਵਾਹਿਨੀ ਐਸ ਐਲ ਆਰ ਦੁਸ਼ਮਣਾਂ ਦੇ ਜੜਾਕੇ ਖੋਹਲ ਰਹੀ ਸੀ। ਜਿਸ ਮੋਰਚੇ ਵੱਲੋ ਬਾਬਾ ਅਟੱਲ ਰਾਇ ਦੇ ਸਥਾਨ ਵੱਲ ਗੋਲੀ ਆ ਰਹੀ ਸੀ । ਮਹਿੰਗਾ ਸਿੰਘ ਦੀ ਬਦੂੰਕ ਨੇ ਉਸ ਮੋਰਚੇ ਵਿੱਚ ਕੋਹਰਾਮ ਮਚਾ ਦਿੱਤਾ। ” ਬਾਪ ਰੇ ਬਾਪ ਮਾਰਾ ਡਾਲਾ ਰੇ ਵੋਹ ਪੀਲੀ ਪਗੜੀ ਵਾਲਾ ਗੋਲੀ ਚਲਾ ਰਹਾ ਹੈ, ਉਸੇ ਰੋਕੋ ਮਾਰ ਡਾਲੇਗਾ ਸਭ ਕੋ ਸਾਖਸ਼ਾਤ ਜਮਰਾਜ ਕਾ ਰੂਪ ਹੈ ਵੋਹ” ਸੀ ਆਰ ਪੀ , ਬੀ ਐਸ ਐਫ ਵਾਲ਼ੇ ਪੂਰਬੀਏ ਇਉਂ ਚੀਕ ਚਿਹਾੜਾ ਪਾ ਰਹੇ ਸਨ ਜਿਵੇ ਬੱਕਰੀਆਂ ਦੇ ਵਾੜੇ ਚ ਸ਼ੇਰ ਵੜ ਆਇਆ ਹੋਵੇ। ਕੋਈ ਦੋ ਢਾਈ ਘੰਟੇ ਗੋਲ਼ੀ ਚੱਲਦੀ ਰਹੀ । ਭਾਈ ਮਹਿੰਗਾ ਸਿੰਘ ਅੱਠਵੀ ਮੰਜਿਲ ਦਾ ਮੋਰਚਾ ਛੱਡਕੇ ਆਪਣੀ ਰਾਈਫਲ ਨੂੰ ਚੁੰਮਦਾ ਹੋਇਆ ਸਭ ਤੋ ਅਖੀਰਲੀ ਨੌਵੀਂ ਮੰਜਿਲ ਤੇ ਜਾ ਚੜਿਆ ਤਾਂ ਕਿ ਉਚਾਈ ਤੋ ਹੋਰ ਵਧੀਆ ਨਿਸ਼ਾਨਾ ਲੱਗ ਸਕੇ ਪਰ ਇਸ ਮੰਜਿਲ ਤੇ ਉਹਲਾ ਬਹੁਤਾ ਵਧੀਆ ਨਹੀ ਸੀ ਸਿਰਫ ਮਾਮੂਲੀ ਜੰਗਲੇ ਦਾ ਅੜਤਲ਼ਾ ਜਿਹਾ ਹੀ ਸੀ , ਜਿਸ ਦੇ ਆਰ ਪਾਰ ਕੁਝ ਵੀ ਅਸਾਨੀ ਨਾਲ਼ ਦੇਖਿਆ ਜਾ ਸਕਦਾ ਸੀ। ਭਾਈ ਮਹਿੰਗਾ ਸਿੰਘ ਬੱਬਰ ਨੇ ਕਈ ਸਰਕਾਰੀ ਮੋਰਚੇ ਖਾਲੀ ਕਰ ਦਿੱਤੇ । ਜਦ ਉਹ ਸਿਰ ਉਤਾਂਹ ਕਰਕੇ ਖਾਲੀ ਕੀਤੇ ਮੋਰਚੇ ਵੱਲ ਵੇਖਣ ਲੱਗਾ ਤਾਂ ਇਕ ਸਨਾਈਪਰ ਵਾਲ਼ੇ ਸਿਪਾਹੀ ਦੀ ਨਜ਼ਰ ਭਾਈ ਮਹਿੰਗਾ ਸਿੰਘ ਦੇ ਕੇਸਰੀ ਦੁਮਾਲੇ ਉੱਤੇ ਪਈ ਜੋ ਕਿ ਉਘੜਵਾਂ ਹੋਣ ਕਰਕੇ ਦੂਰੋ ਲਿਸ਼ਕ ਮਾਰ ਰਿਹਾ ਸੀ । ਉਸ ਨੇ ਸ਼ਿਸ਼ਤ ਬੰਨ ਕੇ ਗੋਲੀ ਚਲਾਈ ਜੋ ਭਾਈ ਮਹਿੰਗਾ ਸਿੰਘ ਦੇ ਮੱਥੇ ਵਿੱਚ ਆਣ ਵੱਜੀ। ਬੱਬਰਾਂ ਦਾ ਯੋਧਾ ਦਰਬਾਰ ਸਾਹਿਬ ਦੀ ਅਜ਼ਮਤ ਕੌਮੀ ਘਰ ਦੀ ਅਜ਼ਾਦੀ ਲਈ ਆਪਣੀ ਜਾਨ ਦੀ ਬਾਜ਼ੀ ਖੇਡ ਗਿਆ ।
ਜੱਥੇਦਾਰ ਸੁਖਦੇਵ ਸਿੰਘ ਬੱਬਰ ਨੇ ਵਾਇਰਲੈਸ ਤੇ ਪੁਛਿਆ ਕਿ ਭਾਈ ਮਹਿੰਗਾ ਸਿੰਹਾਂ ਕੀ ਹਾਲ ਐ , ਠੀਕ ਹੋ ? ਤਾਂ ਅੱਗਿਉਂ ਭਾਈ ਮਹਿੰਗਾ ਸਿੰਘ ਦੇ ਆਖਰੀ ਬੋਲ ਅੰਮ੍ਰਿਤਸਰ ਦਰਬਾਰ ਸਾਹਿਬ ਦੀਆਂ ਹਵਾਂਵਾਂ ਵਿੱਚ ਸੁਘੰਦੀ ਬਿਖੇਰਦਾ ਸੁਨੇਹਾ ਛੱਡ ਗਏ ” ਜੱਥੇਦਾਰ ਜੀ ਚੜਦੀ ਕਲਾ ਹੋ ਗਈ ਐ ।

Related posts

ਮਜੀਠੀਆ ਦੀ ਨਿਆਇਕ ਹਿਰਾਸਤ ‘ਚ ਵਾਧਾ, 19 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ

INP1012

ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ

INP1012

ਮਹਾਨ ਦੇਸ਼ ਭਗਤ ਸਰਦਾਰ ਅਜੀਤ ਸਿੰਘ ਜੀ ਨੂੰ ਸਲਾਮ ਹੈ ਜੀ।

INP1012

Leave a Comment