ਪੰਜਾਬ ਵਿੱਚ ਸਰਕਾਰੀ ਕਰਫਿਊ ਅਤੇ ਕਰੌਨਾ ਵਾਇਰਸ ਦੀ ਮਹਾਮਾਰੂ ਦੀ ਮਾਰ ਹੇਠ ਆਏ ਲੌੜਵੰਦਾ ਲਈ ਸਿੱਖ ਰਿਲੀਫ ਦੀ ਟੀਮ ਅੱਗੇ ਆਈ।
ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਸਿੱਖ ਰਿਲੀਫ ਵੱਲੋਂ ਜਿਲਾ ਕਪੂਰਥਲਾ ਵਿੱਚ ਪੈਂਦੇ ਪਿੰਡ ਨਡਾਲਾ ਅਤੇ ਨੇੜਲੇ ਪਿੰਡਾਂ ਵਿੱਚ ਗੁਰੂ ਦੇ ਲੰਗਰ ਲੌੜਵੰਦਾਂ ਲਈ ਚਲ ਰਹੇ ਹਨ।
ਬਹੁਤ ਸਾਰੇ ਗਰੀਬ ਪਰਿਵਾਰ ਜਿਹੜੇ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਸੜਕਾਂ ਤੇ ਬਸੇਰਾ ਕਰ ਰਹੇ ਹਨ ਜਾਂ ਆਰਥਿਕ ਪੱਖੋਂ ਕਰੌਨਾਵਾਇਰਸ ਦੇ ਏਸ ਮਹੌਲ ਵਿੱਚ ਫਸੇ ਹੋਏ ਹਨ, ਉਹਨਾਂ ਵਾਸਤੇ ਸਿੱਖ ਰਿਲੀਫ ਲੰਗਰ ਅਤੇ ਹੋਰ ਘਰੇਲੂ ਲੌੜੀਂਦਾ ਸਾਮਾਨ ਪਹੁੰਚ ਕਰ ਰਹੀ ਹੈ।
#Coronavirus #PunjabRelief